ਪਿੰਡ ਭੋਮਾ ’ਚ ਪੁਲਸ ਨੂੰ ਦੋ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ

Saturday, Apr 04, 2026 - 11:02 AM (IST)

ਪਿੰਡ ਭੋਮਾ ’ਚ ਪੁਲਸ ਨੂੰ ਦੋ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ

ਮਜੀਠਾ(ਸਰਬਜੀਤ)-ਪਿੰਡ ਭੋਮਾ ਵਿਖੇ ਬਾਬਾ ਰੋਡਾ ਦੀ ਸਮਾਧ ਨੇੜੇ ਦੋ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਸ ਥਾਣਾ ਮਜੀਠਾ ਦੇ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਬਾਬਾ ਰੋਡਾ ਦੇ ਨੇੜਲੇ ਖੇਤਾਂ ’ਚੋਂ ਇਕ ਵਿਅਕਤੀ ਦੀ ਲਾਸ਼ (ਉਮਰ ਲਗਭਗ 40 ਤੋਂ 50 ਸਾਲ) ਅਤੇ ਦੂਜੀ ਲਾਸ਼ (ਉਮਰ ਲਗਭਗ 35 ਤੋਂ 40 ਸਾਲ) ਮਿਲੀ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ Weather Update

ਪਹਿਲੇ ਵਿਅਕਤੀ ਨੇ ਗ੍ਰੇਅ ਰੰਗ ਦਾ ਕੁੜਤਾ ਅਤੇ ਸਲੇਟੀ ਰੰਗ ਦਾ ਪਜ਼ਾਮਾ ਪਹਿਨਿਆ ਹੋਇਆ ਸੀ, ਜਦਕਿ ਦੂਜੇ ਵਿਅਕਤੀ ਨੇ ਲਾਲ ਰੰਗ ਦੀ ਪੈਂਟ ਅਤੇ ਹਰੇ ਰੰਗ ਦੀ ਕੋਟੀ ਪਾਈ ਹੋਈ ਸੀ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਮੁਰਦਾਘਰ ’ਚ 72 ਘੰਟਿਆਂ ਲਈ ਰਖਵਾ ਦਿੱਤਾ ਹੈ।

ਇਹ ਵੀ ਪੜ੍ਹੋ-  ਇਕ ਲੱਖ ਦੇ ਲਾਲਚ ਪਿੱਛੇ 2 ਨੌਜਵਾਨਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਪੁਲਸ ਹਿਰਾਸਤ 'ਚ ਹੋ ਸਕਦੇ ਵੱਡੇ ਖੁਲਾਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News