ਉਂਝ ਦਰਿਆ ਤੇ ਨਾਜਾਇਜ਼ ਮਾਈਨਿੰਗ ਕਰਦੇ ਤਿੰਨ ਟਰੈਕਟਰ ਤੇ ਇਕ JCB ਸਣੇ ਪੁਲਸ ਨੇ ਕੀਤਾ ਚਾਰ ਨੌਜਵਾਨਾਂ ਨੂੰ ਕਾਬੂ

Thursday, Feb 15, 2024 - 06:25 PM (IST)

ਉਂਝ ਦਰਿਆ ਤੇ ਨਾਜਾਇਜ਼ ਮਾਈਨਿੰਗ ਕਰਦੇ ਤਿੰਨ ਟਰੈਕਟਰ ਤੇ ਇਕ JCB ਸਣੇ ਪੁਲਸ ਨੇ ਕੀਤਾ ਚਾਰ ਨੌਜਵਾਨਾਂ ਨੂੰ ਕਾਬੂ

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਨਰੋਟ ਜੈਮਲ ਸਿੰਘ ਪੁਲਸ ਵੱਲੋਂ ਉਂਝ ਦਰਿਆ ਤੇ ਨਜਾਇਜ਼ ਮਾਈਨਿੰਗ ਕਰਦੇ ਹੋਏ ਤਿੰਨ ਟਰੈਕਟਰ ਅਤੇ ਇੱਕ ਜੇਸੀਬੀ ਸਮੇਤ ਚਾਰ ਨੌਜਵਾਨਾਂ ਨੂੰ ਮੌਕੇ ਤੇ ਕਾਬੂ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨਰੋਟ ਜੈਮਲ ਸਿੰਘ ਹਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਏਐੱਸਆਈ ਸੁਰਿੰਦਰ ਕੁਮਾਰ ਪੁਲਸ ਪਾਰਟੀ ਨਾਲ  ਇਲਾਕੇ ਅੰਦਰ ਗਸ਼ਤ ਕਰ ਰਿਹਾ ਸੀ ਅਤੇ ਗੁਪਤ ਸੂਚਨਾ ਦੇ ਅਧਾਰ ਤੇ ਜਦ ਉਂਝ ਦਰਿਆ ਤੇ ਜਾ ਕੇ ਛਾਪੇਮਾਰੀ ਕੀਤੀ ਤਾਂ ਇੱਕ ਜੇਸੀਬੀ ਸਮੇਤ ਤਿੰਨ ਟਰੈਕਟਰ ਨਾਲ ਚਾਰ ਨੌਜਵਾਨ ਰੇਤ ਦੀ ਮਾਈਨਿੰਗ ਕਰ ਰਹੇ ਸਨ, ਜਿਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ।  
ਪੁਲਸ ਵੱਲੋਂ ਮੌਕੇ ਤੇ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਨੂੰ ਬੁਲਾ ਕੇ ਜਾਂਚ ਪੜਤਾਲ ਕਰਨ ਉਪਰੰਤ ਬਾਅਦ ਟਰੈਕਟਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ,ਲਖਵੀਰ ਸਿੰਘ ਪੁੱਤਰ ਤਰਲੋਕ ਸਿੰਘ, ਲਵਪ੍ਰੀਤ ਪੁੱਤਰ ਸਿੰਗਾਰ ਸਿੰਘ ਤਿੰਨੇ ਵਾਸੀ ਕੱਜਲੇ ਅਤੇ ਮੇਜਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਨਿਆੜ ਥਾਣਾ ਦੀਨਾਨਗਰ ਵਿਰੁੱਧ ਗੈਰ ਕਾਨੂੰਨੀ ਮਾਈਨਿੰਗ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


author

Aarti dhillon

Content Editor

Related News