ਦਾਜ ਦੀ ਗੱਡੀ ’ਚ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਸੀ ਜੀਜਾ-ਸਾਲਾ, ਇੰਝ ਖੁੱਲਿਆ ਭੇਤ

Friday, Nov 25, 2022 - 02:35 PM (IST)

ਦਾਜ ਦੀ ਗੱਡੀ ’ਚ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਸੀ ਜੀਜਾ-ਸਾਲਾ, ਇੰਝ ਖੁੱਲਿਆ ਭੇਤ

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਸੀ.ਆਈ.ਏ ਸਟਾਫ਼ ਗੁਰਦਾਸਪੁਰ ਨੂੰ ਉਸ ਵੇਲੇ ਵੱਡੀ ਸਫ਼ਲਤਾਂ ਮਿਲੀ ਜਦ ਮੁਖਬਰ ਖ਼ਾਸ ਤੋਂ ਮਿਲੀ ਇਤਲਾਹ ਤਹਿਤ ਸਰਹੱਦੀ ਕਸਬਾ ਬਹਿਰਾਮਪੁਰ ਦੇ ਕੈਰੇ ਮੋੜ ’ਤੇ ਨਾਕੇਬੰਦੀ ਦੌਰਾਨ ਇਕ ਕਾਰ ਨੂੰ ਰੋਕਿਆ। ਇਸ ਕਾਰ ’ਚ ਤਿੰਨ ਵਿਅਕਤੀ ਸਵਾਰ ਸਨ, ਜਿਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਘੇਰਾ ਬੰਦੀ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦ ਇਨ੍ਹਾਂ ਤਿੰਨੋਂ ਨਸ਼ਾ ਤਸਕਰਾਂ ਦੀ ਤਲਾਸ਼ੀ ਕੀਤੀ ਗਈ ਤਾਂ ਗੱਡੀ ’ਚੋਂ 274 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ, ਜਿਸ ਦੀ ਕੀਮਤ 2 ਕਰੋੜ ਰੁਪਏ ਹੈ। ਫੜੇ ਗਏ ਵਿਅਕਤੀਆਂ ਦਾ ਰਿਸ਼ਤਾ ਜੀਜਾ-ਸਾਲਾ ਹੈ। ਜੋ ਦਾਜ ਦੀ ਗੱਡੀ ’ਚ ਨਸ਼ੇ ਦੀ ਸਪਲਾਈ ਕਰਦੇ ਸਨ। 

ਇਹ ਵੀ ਪੜ੍ਹੋ- ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ, 82 ਹਜ਼ਾਰ ਲਿਟਰ ਲਾਹਣ-ਨਾਜਾਇਜ਼ ਸ਼ਰਾਬ ਸਮੇਤ ਹੋਰ ਸਾਮਾਨ ਬਰਾਮਦ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਗੁਰਦਾਸਪੁਰ ਨੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਤੋਂ ਮਿਲੀ ਇਤਲਾਹ ਤਹਿਤ ਸਰਹੱਦੀ ਕਸਬਾ ਬਹਿਰਾਮਪੁਰ ਦੇ ਕੈਰੇ ਮੋੜ ਤੇ ਨਾਕੇਬੰਦ ਦੌਰਾਨ ਇਕ ਕਾਰ ਨੂੰ ਰੋਕਿਆ ਗਿਆ ਸੀ, ਜਿਸ ਵਿਚ ਜੀਜਾ-ਸਾਲਾ ਅਤੇ ਉਨ੍ਹਾਂ ਦੇ ਸਾਥੀ ਸਵਾਰ ਸੀ। ਦਾਜ ਦੀ ਗੱਡੀ ’ਚ ਸਵਾਰ ਹੋ ਕੇ ਬਹਿਰਾਮਪੁਰ ਪਿੰਡ ’ਚ ਨਸ਼ਾ ਦੇਣ ਜਾ ਰਹੇ ਸਨ। ਜਦੋਂ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਨਸ਼ਾ ਤਸਕਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਇਨ੍ਹਾਂ ਨੂੰ ਕਾਬੂ ਕਰਕੇ ਚੈਕਿੰਗ ਕੀਤੀ ਗਈ ਤਾਂ ਇਨ੍ਹਾਂ ਕੋਲੋਂ 274 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਕੀਮਤ 2 ਕਰੋੜ 5 ਹਜ਼ਾਰ ਰੁਪਏ ਡਰੱਗ ਮੰਨੀ ਹੈ। ਪੁਲਸ ਨੇ ਦਾਜ ਦੀ ਗੱਡੀ ਨੂੰ ਸਮੇਤ ਤਿੰਨਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੀਜਾ ਰੋਹਿਤ, ਸਾਲਾ ਰਾਜਨ ਅਤੇ ਉਹਨਾਂ ਦੇ ਸਾਥੀ ਦੀਪਕ ’ਤੇ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹਨ।


author

Shivani Bassan

Content Editor

Related News