ਦੁਕਾਨ ’ਚੋਂ ਇਨਵਰਟਰ ਤੇ ਬੈਟਰੀ ਚੋਰੀ ਵਾਲੇ ਚੜ੍ਹੇ ਪੁਲਸ ਹੱਥੇ
Monday, Jun 29, 2026 - 04:33 PM (IST)
ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਥਾਣਾ ਖਿਲਚੀਆਂ ਦੀ ਪੁਲਸ ਨੇ ਅੱਡਾ ਖਿਲਚੀਆਂ ’ਚ ਇਕ ਦੁਕਾਨ ’ਚੋਂ ਇਨਵਰਟਰ ਅਤੇ ਬੈਟਰੀ ਚੋਰੀ ਕਰਨ ਵਾਲੇ ਚੋਰਾਂ ਨੂੰ ਮੌਕੇ ’ਤੇ ਹੀ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਚ. ਓ. ਮੁਖਤਾਰ ਸਿੰਘ ਦੀ ਜਾਣਕਾਰੀ ਅਨੁਸਾਰ ਅੱਡਾ ਖਿਲਚੀਆਂ ਵਿਖੇ ਦੁਪਹਿਰੇ ਦੋ-ਤਿੰਨ ਵਜੇ ਚੋਰਾਂ ਵੱਲੋਂ ਇਨਵਰਟਰ ਅਤੇ ਬੈਟਰੀ ਚੋਰੀ ਕੀਤੀ ਗਈ ਅਤੇ ਮੌਕੇ ’ਤੇ ਹੀ ਦੁਕਾਨਦਾਰ ਮਹਿੰਦਰਪਾਲ ਸਿੰਘ ਪੁੱਤਰ ਉਜਾਗਰ ਸਿੰਘ ਨੇ ਵੇਖ ਲਿਆ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ, ਜਿਸ ’ਤੇ ਪੁਲਸ ਨੇ ਤਿੰਨਾਂ ਨੂੰ ਮੌਕੇ ’ਤੇ ਹੀ ਚੋਰੀ ਕਰਦੇ ਹੋਏ ਫੜ ਲਿਆ।
ਮੁਲਜ਼ਮਾਂ ਦੀ ਪਛਾਣ ਰੋਹਿਤ ਪੁੱਤਰ ਸੁਖਰਾਜ ਸਿੰਘ, ਸੁਖਰਾਜ ਸਿੰਘ ਪੁੱਤਰ ਮੁੱਖਤਾਰ ਸਿੰਘ, ਹਰਜਿੰਦਰ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀਆਨ ਤਾਰਾਂ ਵਾਲਾ ਪੁਲ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲ ਸ ਨੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
