ਅਮਰਜੋਤ ਕਤਲਕਾਂਡ ‘ਚ ਸ਼ਾਮਲ 2 ਹੋਰ ਦੋਸ਼ੀ ਮਹਿਤਾ ਪੁਲਸ ਨੇ ਕੀਤੇ ਗ੍ਰਿਫਤਾਰ, ਹੁਣ ਤੱਕ ਕੁਲ 6 ਮੁਲਜ਼ਮ ਨਾਮਜ਼ਦ

Monday, Jun 29, 2026 - 03:01 PM (IST)

ਅਮਰਜੋਤ ਕਤਲਕਾਂਡ ‘ਚ ਸ਼ਾਮਲ 2 ਹੋਰ ਦੋਸ਼ੀ ਮਹਿਤਾ ਪੁਲਸ ਨੇ ਕੀਤੇ ਗ੍ਰਿਫਤਾਰ, ਹੁਣ ਤੱਕ ਕੁਲ 6 ਮੁਲਜ਼ਮ ਨਾਮਜ਼ਦ

ਚੌਕ ਮਹਿਤਾ(ਪਾਲ)- ਪਿੰਡ ਜਲਾਲ ਵਿਖੇ ਬੀਤੀ 2 ਮਈ ਨੂੰ ਹੋਏ 17 ਸਾਲਾ ਅਮਰਜੋਤ ਸਿੰਘ ਵਾਸੀ ਮਹਿਸਮਪੁਰ ਦੇ ਅੰਨ੍ਹੇ ਕਤਲਕਾਂਡ ‘ਚ ਥਾਣਾ ਮਹਿਤਾ ਦੀ ਪੁਲਸ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ 3 ਦੋਸ਼ੀਆਂ ਤੋਂ ਬਾਅਦ ਇਸ ਵਾਰਦਾਤ ‘ਚ ਸ਼ਾਮਲ 2 ਸ਼ੂਟਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਦੋਸ਼ੀ ਅਜੇ ਵੀ ਫ਼ਰਾਰ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ: 15 ਦੇ ਕਰੀਬ ਲੁਟੇਰਿਆਂ ਨੇ ਸਰਕਾਰੀ ਗੁਦਾਮ 'ਚ ਮਾਰਿਆ ਡਾਕਾ, ਚੌਂਕੀਦਾਰਾਂ ਨੂੰ ਬੰਧਕ ਬਣਾ ਕੀਤੀ ਵੱਡੀ ਲੁੱਟ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਤਾ ਦੇ ਐੱਸ.ਐੱਚ.ਓ. ਸਿਮਰਨਜੀਤ ਕੌਰ ਨੇ ਦੱਸਿਆ ਕਿ ਇਹ ਕਥਿਤ ਦੋਸ਼ੀ ਰਜਤ ਉਰਫ਼ ਖੁੰਡਾ ਤੇ ਆਰੀਅਨ ਸਕੇ ਭਰਾ ਹਨ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ, ਜੋ ਇਸ ਸਮੇਂ ਕਿਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੀ ਮਾਡਲ ਜੇਲ੍ਹ ‘ਚ ਬੰਦ ਹਨ। ਇਹ ਦੋਵੇਂ ਅਮਰਜੋਤ ਕਤਲ ‘ਚ ਨਾਮਜ਼ਦ ਸਨ, ਜਿੰਨ੍ਹਾਂ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਰੰਟ ‘ਤੇ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਪਾਣੀ ਛੱਡਣ ਕਾਰਣ ਅੱਧੀ ਦਰਜਨ ਪਿੰਡਾਂ 'ਤੇ ਆਈ ਵੱਡੀ ਆਫਤ

ਦੋਵਾਂ ਕਥਿਤ ਦੋਸ਼ੀਆਂ ਵੱਲੋਂ ਕੀਤੇ ਗਏ ਕਬੂਲਨਾਮੇ ਅਨੁਸਾਰ ਉਹ ਕਿਸੇ ਸ਼ਗਨਪ੍ਰੀਤ ਨਾਮੀ ਵਿਅਕਤੀ ਦੇ ਕਹਿਣ ‘ਤੇ ਮਹਿਤੇ ਆਏ ਸਨ, ਜਿੱਥੇ ਉਹ ਗੁਰਪ੍ਰੀਤ ਸਿੰਘ ਉਰਫ਼ ਬੌਬੀ ਨੂੰ ਮਿਲੇ ਤੇ ਫਿਰ ਤਿੰਨੇ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਅਮਰਜੋਤ ਨੂੰ ਪਿੰਡ ਜਲਾਲ ਵਿਖੇ ਗੋਲੀਆਂ ਮਾਰੀਆਂ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਬੌਬੀ ਨੇ ਉਨ੍ਹਾਂ ਤੋਂ ਪਿਸਟਲ ਵਾਪਸ ਲੈ ਕੇ 8500 ਰੁਪਏ ਦਿੱਤੇ ਤੇ ਬੱਸ ‘ਤੇ ਬਿਠਾ ਕੇ ਅੰਮ੍ਰਿਤਸਰ ਵਾਪਸ ਭੇਜ ਦਿੱਤਾ। ਇਸ ਕਤਲ ਦੀ ਅਸਲ ਵਜ੍ਹਾਂ ਕੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਪਰ ਦੋਸ਼ੀਆਂ ਮੁਤਬਾਕ ਇਸ ਕਤਲ ਨੂੰ ਲੈ ਕੇ ਬੌਬੀ ਦੀ ਮੁਹੱਬਤ ਨਾਮੀ ਕਿਸੇ ਵਿਅਕਤੀ ਦੀ ਵਾਟਸਅਪ ਕਾਲ ‘ਤੇ ਗੱਲ ਹੋ ਰਹੀ ਸੀ। ਥਾਣਾ ਮਹਿਤਾ ਵੱਲੋਂ ਕਥਿਤ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤੱਕ ਇਸ ਕਤਲਕਾਂਡ ਵਿੱਚ 6 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ ਜਾਰੀ, 2 ਜੁਲਾਈ ਤੱਕ ਮੀਂਹ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News