ਪੁਲਸ ਅਤੇ ਐਕਸਾਈਜ਼ ਦੀ ਟੀਮ ਨੇ 49,200 ਲੀਟਰ ਲਾਹਨ ਕੀਤੀ ਬਰਾਮਦ
Tuesday, Oct 29, 2024 - 04:30 PM (IST)
ਤਰਨਤਾਰਨ (ਰਮਨ)- ਐਕਸਾਈਜ਼ ਵਿਭਾਗ ਅਤੇ ਪੁਲਸ ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਦਰਿਆ ਬਿਆਸ ਅਧੀਨ ਆਉਂਦੇ ਮੰਡ ਇਲਾਕੇ ਦੇ ਪਿੰਡ ਕਿੜੀਆਂ ਵਿਖੇ ਕੱਢੀ ਜਾ ਰਹੀ ਨਾਜਾਇਜ਼ ਸ਼ਰਾਬ ਦੇ ਚੱਲਦਿਆਂ ਟੀਮ ਵੱਲੋਂ ਕੁੱਲ 49,200 ਲੀਟਰ ਲਾਹਨ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਦੋ-ਪਹੀਆ ਵਾਹਨਾਂ 'ਤੇ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਮੰਗਵਾ ਲਿਆ ਬੁਲਡੋਜ਼ਰ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜ਼ਿਲੇ ਦੇ ਐੱਸ.ਐੱਸ.ਪੀ. ਅਭੀਮੰਨਿਊ ਰਾਣਾ ਅਤੇ ਐਕਸਾਈਜ਼ ਵਿਭਾਗ ਅੰਮ੍ਰਿਤਸਰ ਰੇਂਜ ਸੁਖਿੰਦਰ ਸਿੰਘ ਦੇ ਆਦੇਸ਼ਾਂ ਤਹਿਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ’ਚ ਐਕਸਾਈਜ਼ ਇੰਸਪੈਕਟਰ ਰਾਜਵਿੰਦਰ ਕੌਰ ਸਰਕਲ ਪੱਟੀ ਅਤੇ ਐਕਸਾਈਜ਼ ਇੰਸਪੈਕਟਰ ਜੀਰਾ ਰਾਜਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਪਿੰਡ ਕਿਡ਼ੀਆਂ ਵਿਖੇ ਮੰਡ ਇਲਾਕੇ ਵਿਚ ਛਾਪੇਮਾਰੀ ਕੀਤੀ ਗਈ, ਜਿੱਥੇ ਟੀਮ ਨੇ ਕੁੱਲ 49200 ਲੀਟਰ ਲਾਹਨ ਬਰਾਮਦ ਕਰਦੇ ਹੋਏ ਮੌਕੇ ’ਤੇ ਸੁੱਕੀ ਜਗ੍ਹਾ ਉਪਰ ਨਸ਼ਟ ਕਰ ਦਿੱਤੀ। ਇਸੇ ਸਬੰਧੀ ਥਾਣਾ ਚੋਹਲਾ ਸਾਹਿਬ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਦੀਵਾਲੀ 'ਤੇ ਮਿਲੇਗਾ ਮੁਫ਼ਤ ਸਿਲੰਡਰ, ਕਰੋ ਇਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8