PM ਮੋਦੀ ਨੇ ਗੁਰੂਨਗਰੀ ਦੇ ਵਿਕਾਸ ਲਈ 111 ਕਰੋੜ ਦੀ ਰਾਸ਼ੀ ਜਾਰੀ ਕਰ ਕੇ ਸ਼ਹਿਰ ਨੂੰ ਬਖਸ਼ਿਆ ਮਾਣ : ਚੁਘ
03/26/2023 4:12:52 PM

ਅੰਮ੍ਰਿਤਸਰ (ਕਮਲ)- ਭਾਜਪਾ ਪੱਛਮੀ ਵਿਧਾਨ ਸਭਾ ਅਧੀਨ ਕੈਨੇਡੀ ਐਵੇਨਿਊ ਵਿਚ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਡਾ. ਰਾਜ ਕੁਮਾਰ ਦੀ ਪ੍ਰਧਾਨਗੀ ਵਿਚ ਵਿਸ਼ਾਲ ਰੈਲੀ ਆਯੋਜਿਤ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ ਉੱਤੇ ਪਹੁੰਚੇ ਭਾਜਪਾ ਰਾਸ਼ਟਰੀ ਸਕੱਤਰ ਤਰੁਣ ਚੁਘ ਦਾ ਉੱਥੇ ਪਹੁੰਚਣ ਉੱਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਭਾਜਪਾ ਉਪ-ਪ੍ਰਧਾਨ ਡਾ. ਰਾਜਕੁਮਾਰ ਵੇਰਕਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਰਕਰਾਂ ਨੇ ਕਈ ਵਾਰ ਤਰੁਣ ਚੁਘ ਦੇ ਕੋਲ ਪੁਲ ਦੀ ਮੁੜ ਉਸਾਰੀ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ- CIA ਸਟਾਫ਼ ਵੱਲੋਂ 20 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਦੋ ਵਿਅਕਤੀ ਗ੍ਰਿਫ਼ਤਾਰ
ਵਰਕਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਤਰੁਣ ਚੁਘ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਮੁਲਾਕਾਤ ਕਰ ਕੇ ਪੁਲ ਦੀ ਮੁੜ ਉਸਾਰੀ ਲਈ ਅਪੀਲ ਕੀਤੀ। ਇਸ ਲਈ ਪੰਜਾਬ ਪ੍ਰਦੇਸ਼ ਤਰੁਣ ਚੁਘ ਅਤੇ ਸਕੱਤਰ ਅਸ਼ਵਨੀ ਵੈਸ਼ਣਵ ਦਾ ਧੰਨਵਾਦ ਕਰਦੇ ਹਾਂ। ਜ਼ਿਲ੍ਹਾ ਭਾਜਪਾ ਇੰਚਾਰਜ ਪ੍ਰਵੀਨ ਕੁਮਾਰ ਬੰਸਲ ਨੇ ਕਿਹਾ ਕਿ ਤਰੁਣ ਚੁਘ ਦੀਆਂ ਕੋਸ਼ਿਸ਼ਾਂ ਨਾਲ ਰੀਗੋ ਬ੍ਰਿਜ ਦੀ ਮੁੜ ਉਸਾਰੀ ਲਈ 50 ਕਰੋੜ ਰੁਪਏ ਅਤੇ ਵੰਦੇ ਭਾਰਤ ਰੂਟ ਲਈ 111 ਕਰੋੜ ਦੀ ਰਕਮ ਮਨਜ਼ੂਰ ਹੋ ਚੁੱਕੀ ਹੈ ਅਤੇ ਇਸ ਸਾਲ ’ਚ ਉਕਤ ਸਾਰਾ ਪੈਂਡਿੰਗ ਕੰਮ ਕਰ ਲਿਆ ਜਾਵੇਗਾ। ਪ੍ਰਵੀਣ ਬੰਸਲ ਨੇ ਕਿਹਾ ਕਿ ਇਹ ਸੁਭਾਗ ਦੀ ਗੱਲ ਹੈ ਕਿ ਸਾਡੇ ਕੋਲ ਤਰੁਣ ਚੁੱਘ ਜਿਹੇ ਦੂਰਦਰਸ਼ੀ ਵਿਅਕਤੀ ਹਨ, ਜੋ ਪੰਜਾਬ ਦੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਇਹ ਵੀ ਪੜ੍ਹੋ- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ
ਅਮਿਤ ਦੇ ਨਾਲ ਜ਼ਿਲ੍ਹੇ ਦੇ ਸਾਰੇ ਵਰਕਰਾਂ ਨੇ ਤਰੁਣ ਚੁਘ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਰਾਣੀ ਕਾ ਬਾਗ ਵਿਚ ਭਾਜਪਾ ਸੀਨੀਅਰ ਵਰਕਰ ਰਮਨ ਦੁਆ ਦੇ ਘਰ ਆਯੋਜਿਤ ਪ੍ਰੋਗਰਾਮ ਵਿਚ ਵਰਕਰਾਂ ਵੱਲੋਂ ਅੰਮ੍ਰਿਤਸਰ ਵਿਚ ਰੀਗੋ ਬ੍ਰਿਜ ਦੀ ਮੁੜ ਉਸਾਰੀ ਅਤੇ ਵੰਦੇ ਭਾਰਤ ਰੂਟ ਲਈ 111 ਕਰੋੜ ਦੀ ਰਕਮ ਜਾਰੀ ਕਰਨ ਉੱਤੇ ਕੇਂਦਰ ਸਰਕਾਰ ਦਾ ਧੰਨਵਾਦ ਪ੍ਰਗਟ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਇਸ ਮੌਕੇ ਤਰੁਣ ਚੁਘ ਨੇ ਆਪਣੀ ਹਾਜ਼ਰੀ ਦਰਜ ਕੀਤੀ। ਇਸ ਦੌਰਾਨ ਸੰਬੋਧਤ ਕਰਦੇ ਹੋਏ ਚੁਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਲਈ 111 ਕਰੋੜ ਦੀ ਰਾਸ਼ੀ ਜਾਰੀ ਕਰ ਸਾਨੂੰ ਮਾਣ ਬਖਸ਼ਿਆ ਹੈ ਅਤੇ ਇਹ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਪਾਬੰਦ ਹੈ। ਇਸੇ ਤਰ੍ਹਾ ਖੰਨਾ ਸਮਾਰਕ ਵਿਚ ਭਾਜਪਾ ਰਾਸ਼ਟਰੀ ਸਕੱਤਰ ਤਰੁਣ ਚੁਘ ਅਤੇ ਭਾਜਪਾ ਅੰਮ੍ਰਿਤਸਰ ਦੇ ਇੰਚਾਰਜ ਪ੍ਰਵੀਨ ਬੰਸਲ ਭਾਜਪਾ ਅੰਮ੍ਰਿਤਸਰ ਸ਼ਹਿਰੀ ਦੇ ਕੋਰ ਗਰੁੱਪ ਮੈਬਰਾਂ, ਜ਼ਿਲ੍ਹਾ ਅਹੁਦੇਦਾਰਾਂ, ਜ਼ਿਲ੍ਹਾ ਮੋਰਚਾ ਪ੍ਰਧਾਨਾ, ਜ਼ਿਲ੍ਹਾ ਸੈੱਲਾਂ ਦੇ ਪ੍ਰਧਾਨਾਂ ਅਤੇ ਮੰਡਲ ਪ੍ਰਧਾਨਾਂ ਨੇ ਤਰੁਣ ਚੁਘ ਅਤੇ ਪ੍ਰਵੀਨ ਬੰਸਲ ਦਾ ਭਾਜਪਾ ਜ਼ਿਲ੍ਹਾ ਦਫ਼ਤਰ ਪਹੁੰਚਣ ਉੱਤੇ ਹਰਵਿੰਦਰ ਸਿੰਘ ਸੰਧੂ ਨੇ ਆਪਣੇ ਅਹੁਦੇਦਾਰਾਂ ਨਾਲ ਦੋਸ਼ਾਲਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ- ਪੰਜਾਬ ਦੇ ਮੌਜੂਦਾ ਹਾਲਾਤ 'ਤੇ ਵਿਚਾਰ ਚਰਚਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਵੇਗੀ ਵਿਸ਼ੇਸ਼ ਇਕੱਤਰਤਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।