ਵੱਖ-ਵੱਖ ਖੇਤਰਾਂ ''ਚ ਮੱਲ੍ਹਾਂ ਮਾਰਨ ਵਾਲੀਆਂ ਹਸਤੀਆਂ ਦੀਆਂ ਤਸਵੀਰਾਂ ''ਵਾਲ ਆਫ਼ ਫੇਮ'' ''ਤੇ ਲਗੀਆਂ

Thursday, Feb 13, 2025 - 05:57 PM (IST)

ਵੱਖ-ਵੱਖ ਖੇਤਰਾਂ ''ਚ ਮੱਲ੍ਹਾਂ ਮਾਰਨ ਵਾਲੀਆਂ ਹਸਤੀਆਂ ਦੀਆਂ ਤਸਵੀਰਾਂ ''ਵਾਲ ਆਫ਼ ਫੇਮ'' ''ਤੇ ਲਗੀਆਂ

ਦੀਨਾਨਗਰ (ਗੋਰਾਇਆ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਵਿਖੇ 'ਵਾਲ ਆਫ਼ ਫੇਮ' ਸਥਾਪਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ  ਸਿੰਘ ਬੇਦੀ, ਐੱਸ.ਡੀ.ਐੱਮ. ਦੀਨਾਨਗਰ  ਜਸਪਿੰਦਰ ਸਿੰਘ ਭੁੱਲਰ, ਏਐਸਪੀ  ਦਿਲਪ੍ਰੀਤ ਸਿੰਘ, ਤਹਿਸੀਲਦਾਰ ਸ੍ਰੀ ਅਭਿਸ਼ੇਕ ਵਰਮਾ ਤੇ  ਹੋਰ ਅਧਿਕਾਰੀ ਅਤੇ ਸਮਾਜ ਸੇਵੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮਹਿਲਾ ਸਰਪੰਚ ਦੇ ਪਤੀ ਨੂੰ ਮਾਰੀਆਂ ਗੋਲੀਆਂ

ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਵਿਖੇ 'ਵਾਲ ਆਫ਼ ਫੇਮ' ਦਾ ਉਦਘਾਟਨ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਸ਼ਿੰਦਿਆਂ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ ਜੋ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਅੱਜ ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਵਿਖੇ ਸਥਾਪਿਤ 'ਵਾਲ ਆਫ਼ ਫੇਮ' ਉੱਪਰ ਦੀਨਾਨਗਰ ਤਹਿਸੀਲ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਹਸਤੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ. ਜੋ ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ ਜਨਰਲ, ਗੁਰਦਾਸਪੁਰ, ਸ੍ਰੀ ਰਜਿੰਦਰ ਕਸ਼ਯਪ ਸਾਬਕਾ ਆਈ.ਏ.ਐੱਸ ਅਧਿਕਾਰੀ, ਡਾ. ਗੁਲਜ਼ਾਰ ਚੀਮਾ ਐੱਮ.ਐੱਲ.ਏ ਕੈਨੇਡਾ, ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਕਰਨਲ ਡਾ. ਅੰਕੁਸ਼ ਮਲਹੋਤਰਾ, ਬੀ.ਐੱਸ.ਐੱਫ ਅਧਿਕਾਰੀ ਰਜਨੀਸ਼ ਕਸ਼ਯਪ, ਡਾ. ਮਨਪ੍ਰੀਤ ਕੌਰ ਅਸਿਸਟੈਂਟ ਕਮਾਡੈਂਟ ਮੈਡੀਕਲ ਅਫ਼ਸਰ ਬੀ.ਐੱਸ.ਐੱਫ਼, ਉੱਘੇ ਲੋਕ ਗਾਇਕ ਜਸਬੀਰ ਜੱਸੀ,  ਅਮਨਦੀਪ ਸਿੰਘ ਘੁੰਮਣ ਸਿਵਲ ਜੱਜ, ਮਿਸ ਦਿਵਿਯਾਨੀ ਲੂਥਰਾ ਸਿਵਲ ਜੱਜ,  ਲਵਕੇਸ਼ ਸੈਣੀ ਡੀ.ਐੱਸ.ਪੀ. ਗੁਰਦਾਸਪੁਰ,  ਮਨਦੀਪ ਸਿੰਘ ਸੈਣੀ ਨਾਇਬ ਤਹਿਸੀਲਦਾਰ, ਸ੍ਰੀਮਤੀ ਪ੍ਰਿਯੰਕਾ ਨਈਅਰ ਸਾਇੰਸਦਾਨ, ਡਾ. ਕਰਨਦੀਪ ਸਿੰਘ ਬੇਦੀ ਮੈਡੀਕਲ ਅਫ਼ਸਰ, ਸ੍ਰੀ ਹਰਿੰਦਰ ਸਿੰਘ ਅਧਿਕਾਰੀ ਭਾਰਤੀ ਫ਼ੌਜ, ਸ੍ਰੀ ਮੋਹਿਤ ਸ਼ਰਮਾ ਉੱਘੇ ਬਿਜ਼ਨਸਮੈਨ, ਸ੍ਰੀਮਤੀ ਰਚਨਾ ਕਸ਼ਯਪ ਸਬ ਇੰਸਪੈਕਟਰ ਪੰਜਾਬ ਪੁਲਿਸ ਦੀਆਂ ਤਸਵੀਰਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਵਾਲ ਆਫ਼ ਫੇਮ ਉੱਪਰ ਇੱਕ ਫ਼ੋਟੋ ਫਰੇਮ ਖ਼ਾਲੀ ਰੱਖਿਆ ਗਿਆ ਹੈ ਜੋ ਨੌਜਵਾਨ ਲੜਕੇ-ਲੜਕੀਆਂ ਨੂੰ ਪ੍ਰੇਰਿਤ ਕਰੇਗਾ ਕਿ ਉਹ ਵੀ ਅੱਗੇ ਵਧਣ ਤਾਂ ਜੋ ਇਸ ਖ਼ਾਲੀ ਫਰੇਮ ਵਿੱਚ ਉਨ੍ਹਾਂ ਦੀ ਤਸਵੀਰ ਲੱਗ ਸਕੇ। 

ਇਹ ਵੀ ਪੜ੍ਹੋ- ਸਰਕਾਰੀ ਬਾਬੂ ਜ਼ਰਾ ਹੋ ਜਾਓ ਹੁਸ਼ਿਆਰ, ਜਾਰੀ ਹੋ ਗਏ ਅਹਿਮ ਹੁਕਮ

ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਜ਼ਿਲ੍ਹੇ ਦੀਆਂ ਮਾਣਮੱਤੀਆਂ ਧੀਆਂ ਦੀਆਂ ਤਸਵੀਰਾਂ 'ਪਿੰਕ ਵਾਲ ਆਫ਼ ਫੇਮ' ਉੱਪਰ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਮੱਲ੍ਹਾਂ ਮਾਰਨ ਵਾਲੀਆਂ ਇਨ੍ਹਾਂ ਸਾਰੀਆਂ ਹਸਤੀਆਂ ਉੱਪਰ ਪੂਰੇ ਜ਼ਿਲ੍ਹੇ ਨੂੰ ਮਾਣ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਹ ਉਪਰਾਲੇ ਨੌਜਵਾਨ ਵਰਗ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਣ ਵਿੱਚ ਸਹਾਈ ਹੋਣਗੇ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News