ਇਕ ਦਹਾਕੇ ਬਾਅਦ GNDU ਦੇ ਐੱਫੀਲਿਏਟਿਡ ਕਾਲਜਾਂ ''ਚ ਪੇਰਿਓਡਿਕ ਇੰਸਪੈਕਸ਼ਨਾਂ ਸ਼ੁਰੂ

Thursday, Feb 23, 2023 - 03:53 PM (IST)

ਇਕ ਦਹਾਕੇ ਬਾਅਦ GNDU ਦੇ ਐੱਫੀਲਿਏਟਿਡ ਕਾਲਜਾਂ ''ਚ ਪੇਰਿਓਡਿਕ ਇੰਸਪੈਕਸ਼ਨਾਂ ਸ਼ੁਰੂ

ਅੰਮ੍ਰਿਤਸਰ (ਵਿੱਕੀ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਿਤੀ 20 ਫਰਵਰੀ ਨੂੰ ਕਾਲਜਾਂ ਨੂੰ ਪੱਤਰ ਜਾਰੀ ਕਰਕੇ ਯੂਨੀਵਰਸਟੀ ਨਾਲ ਐੱਫੀਲਿਏਟਿਡ ਕਾਲਜਾਂ 'ਚ ਪੇਰਿਓਡਿਕ ਇੰਸਪੈਕਸ਼ਨਾਂ ਸ਼ੁਰੂ ਕਰਨ ਬਾਰੇ ਕਹਿ ਦਿੱਤਾ ਸੀ। ਇਨ੍ਹਾਂ ਇੰਸਪੈਕਸ਼ਨਾਂ ਦਾ ਕੰਮ ਵੱਖ-ਵੱਖ ਪੜਾਵਾਂ 'ਚ ਜ਼ਿਲ੍ਹਾ ਵਾਰ ਕੀਤਾ ਜਾਵੇਗਾ। ਪਹਿਲੇ ਪੜਾਅ 'ਚ ਜ਼ਿਲ੍ਹਾ ਜਲੰਧਰ ਤੇ ਤਰਨਤਾਰਨ ਦੇ ਕਾਲਜਾਂ 'ਚ ਇੰਸਪੈਕਸ਼ਨਾਂ ਹੋਣਗੀਆਂ। ਪੰਜਾਬ ਦੇ ਕਾਲਜ ਟੀਚਰਾਂ ਦੀ ਜੱਥੇਬੰਦੀ ਏ. ਯੂ. ਸੀ. ਟੀ. ਵੱਲੋਂ ਯੂਨੀਵਰਸਿਟੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ। ਏ. ਯੂ. ਸੀ. ਟੀ. ਦੇ ਸਕੱਤਰ ਪ੍ਰੋ. ਜਸਪਾਲ ਸਿੰਘ ਨੇ ਕਿਹਾ ਕਿ ਸਾਡੀ ਜੱਥੇਬੰਦੀ ਦੀ ਇਹ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਕਾਲਜਾਂ 'ਚ ਪੇਰਿਓਡਿਕ ਇੰਸਪੈਕਸ਼ਨਾਂ ਕਰਵਾਈਆਂ ਜਾਣ ਜੋ ਕਿ ਪਿਛਲੇ ਇਕ ਦਹਾਕੇ ਤੋਂ ਬੰਦ ਪਈਆਂ ਹਨ। ਜੱਥੇਬੰਦੀ ਦੇ ਬੁਲਾਰੇ ਪ੍ਰੋ. ਤਰੁਣ ਘਈ ਨੇ ਕਿਹਾ ਕਿ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਦਸੰਬਰ 2022 'ਚ ਜੱਥੇਬੰਦੀ ਦੇ ਨੁਮਾਇਦਿਆਂ ਨਾਲ ਮੀਟਿੰਗ ਦੌਰਾਨ ਇਸ ਗੱਲ ਦਾ ਵਾਅਦਾ ਵੀ ਕੀਤਾ ਸੀ।

ਇਹ ਵੀ ਪੜ੍ਹੋ- ਅਜਨਾਲਾ ਵਿਖੇ 'ਵਾਰਿਸ ਪੰਜਾਬ ਦੇ' ਜਥੇਬੰਦੀ ਅਤੇ ਪੁਲਸ ਵਿਚਾਲੇ ਹੋਈ ਖ਼ੂਨੀ ਝੜਪ, ਮਾਹੌਲ ਤਣਾਅਪੂਰਨ

PunjabKesari

ਪ੍ਰੋ. ਘਈ ਨੇ ਦੱਸਿਆ ਕਿ ਹੁਣ ਜਿਹੜੀਆਂ ਟੀਮਾਂ ਇੰਸਪੈਕਸ਼ਨਾਂ ਕਰਨ ਆਉਣਗੀਆਂ ਉਨ੍ਹਾਂ ਉੱਤੇ ਸਾਡੀ ਜੱਥੇਬੰਦੀ ਪੂਰੀ ਨਜ਼ਰ ਰੱਖੇਗੀ ਕਿ ਉਹ ਪੂਰੀ ਇਮਾਨਦਾਰੀ ਅਤੇ ਨਿਰਪੱਖ ਹੋਕੇ  ਇੰਸਪੈਕਸ਼ਨਾਂ ਕਰਨ। ਇਨ੍ਹਾਂ ਇੰਸਪੈਕਸ਼ਨਾਂ 'ਚ ਵਿਦਿਆਰਥੀਆਂ ਦੀਆਂ ਫੀਸਾਂ, ਅਧਿਆਪਕਾਂ ਦੀ ਸਰਵਿਸ ਬੁੱਕ, ਕਾਲਜ ਦੀਆਂ ਬੈਲਨਸ ਸ਼ੀਟਾਂ ਆਦਿ ਸਭ ਦੀ ਜਾਂਚ ਹੋਵੇਗੀ ਕਿ ਇਹ ਸਭ ਕੁਝ ਯੂਨੀਵਰਿਟੀ ਦੇ ਨਿਯਮਾਂ ਤਹਿਤ ਚੱਲ ਰਿਹਾ ਹੈ ਜਾਂ ਨਹੀਂ। ਘਈ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਂਗ ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਵੀ ਜਲਦ ਆਪਣੇ ਐੱਫੀਲਿਏਟਿਡ ਕਾਲਜਾਂ 'ਚ ਪਿਛਲੇ 15 ਸਾਲ ਤੋਂ ਰੂਕੀਆਂ ਇੰਸਪੈਕਸ਼ਨਾਂ ਸ਼ੁਰੂ ਕਰਵਾਏ।

ਇਹ ਵੀ ਪੜ੍ਹੋ- ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਚਾਚੇ ਨੇ ਸ਼ਰਾਬ ਪਿਲਾ ਕੇ ਹੱਡਾ-ਰੋੜੀ 'ਚ ਸੁੱਟਿਆ ਸੀ ਭਤੀਜਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


 


author

Shivani Bassan

Content Editor

Related News