ਹਰੀਕੇ ਪਹੁੰਚੇ ਘੜਿਆਲਾਂ ਨੂੰ ਲੋਕ ਮੱਗਰਮੱਛ ਸਮਝ ਕਰ ਰਹੇ ਵੀਡੀਓ ਵਾਇਰਲ, ਰੇਜ ਅਫ਼ਸਰ ਨੇ ਦੱਸਿਆ ਅਫ਼ਵਾਹ

08/24/2023 5:29:01 PM

ਹਰੀਕੇ ਪੱਤਣ (ਲਵਲੀ)- ਪਿਛਲੇ ਦਿਨੀਂ ਹਰੀਕੇ ਦਰਿਆ 'ਚ ਪਾਣੀ ਦਾ ਪੱਧਰ ਲਗਾਤਰ ਵੱਧਣ ਕਾਰਨ ਹਰੀਕੇ ਹੈੱਡ ਵਰਕਸ ਦੇ ਗੇਟਾਂ ਨੇੜੇ ਇਕ ਮੱਗਰਮੱਛ  ਦਿਖਾਈ ਦੇਣ ਕਾਰਨ ਲੋਕਾਂ ਵੱਲੋਂ ਵੀਡੀਓ ਬਣਾ ਕੇ ਸ਼ੋਸਲ ਮੀਡੀਆ ਉੱਪਰ ਵਾਇਰਲ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਮੱਗਰਮੱਛ ਹੈ ਲੋਕਾਂ ਲਈ ਜਾਨ ਲੇਵਾ ਸਾਬਤ ਹੋ ਸਕਦਾ ਹੈ। ਇਸ ਘੜਿਆਲ ਸੰਬੰਧੀ ਅੱਜ ਹਰੀਕੇ ਬਰਡ ਸੈਂਚੁਰੀ ਦੇ ਰੇਜ ਅਫ਼ਸਰ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ 'ਚ ਖ਼ਤਮ ਹੋਣ ਦੀ ਕਗਾਰ ਵੱਲ ਵਧ ਰਹੀ ਮੱਗਰਮੱਛ ਦੀ ਇਕ ਪ੍ਰਜਾਤੀ ਘੜਿਆਲ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ਵ ਪ੍ਰਸਿੱਧ ਝੀਲ ਹਰੀਕੇ 'ਚ ਘੜਿਆਲ ਛੱਡਣ ਦੀ ਯੋਜਨਾ ਤਹਿਤ ਸੰਨ 2017 ਅਤੇ 2018 ਵਿਚ 94 ਘੜਿਆਲ ਹਰੀਕੇ -ਬਿਆਸ ਦਰਿਆ ਵਿਚ ਛੱਡੇ ਗਏ ਸਨ। ਲੋਕ ਇਸ ਨੂੰ ਮੱਗਰਮੱਛ ਸਮਝ ਰਹੇ ਹਨ ਜਦ ਕਿ ਇਹ ਘੜਿਆਲ ਹਨ ਹਰੀਕੇ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਪਾਣੀ ਦਾ ਤੇਜ਼ ਵਹਾਅ ਦੇ ਨਾਲ ਕੁਝ ਘੜਿਆਲ ਹਰੀਕੇ ਹੈੱਡ ਵਰਕਸ ਦਰਿਆ 'ਚ ਆ ਗਏ ਹਨ।

ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੂੰ ਵੱਡੀ ਰਾਹਤ, ਹਾਈਕੋਰਟ ਨੇ ਰੱਦ ਕੀਤੀ FIR

ਉਨ੍ਹਾਂ ਕਿਹਾ ਕਿ ਇਹ ਇਕ ਘੜਿਆਲ ਪ੍ਰਜਾਤੀ ਹੈ ਮੱਗਰਮੱਛ ਵਾਂਗ ਹੀ ਦਿਸਦੇ ਹਨ, ਲੋਕਾਂ ਵੱਲੋਂ ਮੱਗਰਮੱਛ ਦੱਸ ਕੇ ਸ਼ੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਹਨ, ਇਸ ਅਫ਼ਹਾਵਾ ਤੋਂ ਬਚਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਘੜਿਆਲ ਪਾਣੀ 'ਚ ਪਾਈ ਜਾਣ ਵਾਲੀ ਇਕ ਵਿਲਖਣ ਪ੍ਰਜਾਤੀ ਹੈ, ਇਸ ਦੀ ਨੱਕ 'ਤੇ ਬਣੇ ਘੜੇ ਵਰਗੇ ਉਭਾਰ ਕਰ ਕੇ ਘੜਿਆਲ ਕਿਹਾ ਜਾਣ ਲੱਗ ਪਿਆ । ਇਹ ਜੀਵ ਸੂਰਜ ਦੀਆਂ ਕਿਰਨਾ ਦਾ ਆਨੰਦ ਲੈਣ ਅਤੇ ਆਂਡੇ ਦੇਣ ਸਮੇਂ ਪਾਣੀ ਤੋਂ ਬਾਹਰ ਆਉਂਦਾ ਹੈ। ਇਸ ਦੀਆਂ ਲੱਤਾਂ ਕਮਜ਼ੋਰ ਹੁੰਦੀਆਂ ਹਨ, ਇਹ ਆਪਣਾ ਭਾਰ ਨਹੀਂ ਚੁੱਕ ਸਕਦਾ ਜਿਸ ਕਰਕੇ ਜ਼ਮੀਨ 'ਤੇ ਘਸੀਟ ਕੇ ਚੱਲਦਾ ਹੈ ਪਰ ਪਾਣੀ 'ਚ ਪੂਰੀ ਤਾਕਤ ਨਾਲ ਚੱਲਣ ਦੇ ਸਮੱਰਥ ਹੁੰਦਾ ਹੈ।

ਇਹ ਵੀ ਪੜ੍ਹੋ- ਦੇਸ਼ ਲਈ ਪਾਕਿ 'ਚ ਜਾਸੂਸੀ ਕਰਨ ਵਾਲੇ 8 ਜਾਸੂਸਾਂ 'ਚੋਂ 6 ਨੇ ਦੁਨੀਆ ਨੂੰ ਕਿਹਾ ਅਲਵਿਦਾ, 2 ਦੀ ਹਾਲਾਤ ਬਦ ਤੋਂ ਬਦਤਰ

ਘੜਿਆਲ ਆਮ ਤੌਰ 'ਤੇ ਸ਼ਾਂਤ ਹੁੰਦੇ ਹਨ, ਇਹ ਮੱਛੀ ਅਤੇ ਪੂੰਗ ਖਾਂਦਾ ਹੈ। ਘੜਿਆਲ ਕਿਸੇ ਨੂੰ ਕੁੱਝ ਨਹੀਂ ਕਹਿੰਦਾ, ਇਸ ਦਾ ਮੂੰਹ ਲੰਬਾ ਹੁੰਦਾ ਹੈ ਇਸ ਦੀ ਲੰਬਾਈ ਸਿਰਫ਼ ਡੇਢ ਮੀਟਰ ਹੈ ਅਤੇ ਇਸ ਪ੍ਰਜਾਤੀ ਨੂੰ ਵੱਡਾ ਹੋਣ 'ਤੇ 15 ਸਾਲ ਲੱਗ ਜਾਂਦੇ ਹਨ। 2017 ਅਤੇ 2018 ਵਿਚ ਇਹ ਹਰੀਕੇ ਬਿਆਸ ਦਰਿਆ ਵਿਚ 94 ਘੜਿਆਲ ਛੱਡੇ ਗਏ ਸਨ। ਉਸ ਸਮੇਂ ਘੜਿਆਲ ਛੱਡਣ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ, ਉਨ੍ਹਾਂ ਕਿਹਾ ਕਿ ਜਦੋਂ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਘਟੇਗਾ, ਉਸ ਤੋਂ ਬਾਅਦ ਵਿਚ ਹੀ ਪਤਾ ਚਲੇਗਾ 94  ਘੜਿਆਲ ਵਿੱਚੋਂ ਕਿੰਨੇ ਹਨ। ਜਦੋਂ ਪਾਣੀ ਦਾ ਪੱਧਰ ਘਟੇਗਾ ਇਨ੍ਹਾਂ ਘੜਿਆਲ ਨੂੰ ਰੈਸਕਿਉ ਕੀਤਾ ਜਾਵੇਗਾ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਅਫ਼ਵਾਹਾਂ ਵੱਲ ਗੌਰ ਨਾ ਕੀਤਾ ਜਾਵੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News