ਪਿੰਡਾਂ ''ਚ ''ਆਪ'' ਸਮਰਥਕ ਸਰਪੰਚ ਚੁਣੇ ਜਾਣ ਤੋਂ ਪਤਾ ਲੱਗਦੈ ਲੋਕ ''ਆਪ'' ਸਰਕਾਰ ਤੋਂ ਕਿੰਨਾ ਖੁਸ਼- ਸ਼ਮਸ਼ੇਰ ਸਿੰਘ
Saturday, Oct 19, 2024 - 07:49 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪੰਚਾਇਤੀ ਚੋਣਾਂ ਦੌਰਾਨ ਦੀਨਾਨਗਰ ਹਲਕੇ ’ਚ 'ਆਪ' ਵਰਕਰਾਂ ਨੂੰ ਲੋਕਾਂ ਵੱਲੋਂ ਭਾਰੀ ਬਹੁਮਤ ਦੇ ਕੇ ਪੰਚਾਇਤਾਂ ਬਣਾਉਣ ਦਾ ਮੌਕਾ ਦਿੱਤਾ ਹੈ ਤੇ ਲੋਕਾਂ ਨੇ ਅਜਿਹਾ ਕਰ ਕੇ ਪੰਜਾਬ 'ਚ ‘ਆਪ’ ਸਰਕਾਰ ਤੋਂ ਖੁਸ਼ ਹੋਣ ਦੇ ਸੰਕੇਤ ਦਿੱਤੇ ਹਨ। ਇਹ ਦਾਅਵਾ ਦੀਨਾਨਗਰ ਦੇ 'ਆਪ' ਹਲਕਾ ਇੰਚਾਰਜ ਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਆਪਣੇ ਦਫਤਰ ਵਿਖੇ ਰੱਖੀ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਭਾਵੇਂ ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਹਨ, ਪਰ 'ਆਪ' ਸਰਕਾਰ ਵੱਲੋਂ ਕਿਸੇ ਵੀ ਵਿਰੋਧੀ ਪਾਰਟੀ ਦੇ ਉਮੀਦਵਾਰ ਨਾਲ ਕਿਸੇ ਤਰ੍ਹਾਂ ਦਾ ਕੋਈ ਕਾਗਜ਼ ਰੱਦ ਕਰਵਾਉਣ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਕੀਤਾ ਗਿਆ, ਸਗੋਂ ਪਹਿਲਾਂ ਜਿੱਥੇ ਕਈ ਪਿੰਡਾਂ 'ਚ ਲੰਬੇ ਸਮੇਂ ਤੋਂ ਇੱਕ ਹੀ ਕਿਸੇ ਪਾਰਟੀ ਨਾਲ ਸਬੰਧਿਤ ਵਿਅਕਤੀ ਹੀ ਸਰਪੰਚ ਵਾਰ-ਵਾਰ ਬਣਦਾ ਸੀ, ਪਰ 'ਆਪ' ਸਰਕਾਰ ਨੇ ਹੁਣ ਹਰੇਕ ਵਿਅਕਤੀ ਨੂੰ ਚੋਣਾਂ ਲੜਨ ਦਾ ਹੱਕ ਦਿੱਤਾ ਹੈ, ਜਿਸ ਕਾਰਨ ਕਈ ਆਮ ਘਰਾਂ ਦੇ ਲੋਕਾਂ ਨੂੰ ਵੀ ਸਰਪੰਚ ਬਣਨ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ 'ਆਪ' ਪਾਰਟੀ ਦੇ ਸਰਪੰਚਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਿੰਡਾਂ 'ਚ ਬਿਨਾਂ ਭੇਦਭਾਵ ਦੇ ਵਿਕਾਸ ਦੇ ਕੰਮ ਵਧ-ਚੜ੍ਹ ਕੇ ਕਰਨ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ 'ਆਪ' ਵਰਕਰ ਅਤੇ 'ਆਪ' ਪਾਰਟੀ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਦੇ ਪ੍ਰੋਗਰਾਮ ਦਾ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e