ਤਰਨਤਾਰਨ ''ਚ ਗੁੰਡਾਗਰਦੀ ਦਾ ਨੰਗਾ ਨਾਚ, ਘਰ ''ਚ ਦਾਖ਼ਲ ਹੋ ਨੌਜਵਾਨਾਂ ਨੇ ਪਰਿਵਾਰ ''ਤੇ ਕੀਤਾ ਹਮਲਾ

Friday, Feb 17, 2023 - 04:25 PM (IST)

ਤਰਨਤਾਰਨ ''ਚ ਗੁੰਡਾਗਰਦੀ ਦਾ ਨੰਗਾ ਨਾਚ, ਘਰ ''ਚ ਦਾਖ਼ਲ ਹੋ ਨੌਜਵਾਨਾਂ ਨੇ ਪਰਿਵਾਰ ''ਤੇ ਕੀਤਾ ਹਮਲਾ

ਤਰਨਤਾਰਨ (ਵਿਜੇ ਕੁਮਾਰ)- ਤਰਨਤਾਰਨ 'ਚ ਸ਼੍ਰੀ ਚੰਦਰ ਕਲੋਨੀ ਦੇ ਨਿਵਾਸੀ ਨਿਤੀਸ਼ ਚੋਪੜਾ ਦੇ ਉਸਦੇ ਪਿਤਾ, ਚਾਚੇ ਅਤੇ ਭਰਾ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾ ਗਲੀ ਦੇ ਅੰਦਰ ਤਿੰਨ-ਚਾਰ ਨੌਜਵਾਨ ਦਾਖ਼ਲ ਹੁੰਦੇ ਹੀ ਗਾਲਾਂ ਕੱਡਣ ਲੱਗ ਗਏ। ਇਸ ਦੌਰਾਨ ਨਿਤੀਸ਼ ਚੋਪੜਾ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਨੌਜਵਾਨ ਉਸ 'ਤੇ ਹਮਲਾ ਕਰ ਦਿੰਦੇ ਹਨ। ਜਿਸਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ, ਜਦੋਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਪੁਲਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਗਈ। 

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸਕੂਲ ਵੈਨ ਤੇ ਮੋਟਰ ਸਾਈਕਲ ਵਿਚਾਲੇ ਭਿਆਨਕ ਟੱਕਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਜਾਣਕਾਰੀ ਮੁਤਾਬਕ ਹਮਲਾਵਰ ਕਿਰਪਾਨ, ਬੇਸਬਾਲ ਅਤੇ ਪਿਸਤੌਲ ਲੈ ਕੇ ਆਏ ਅਤੇ ਹਵਾਈ ਫਾਇਰ ਵੀ ਕੀਤਾ ਗਿਆ। ਇਸ ਦੌਰਾਨ ਨਿਤੀਸ਼ ਚੋਪੜਾ ਦੇ ਪਰਿਵਾਰ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਪੂਰਾ ਪਰਿਵਾਰ ਥਾਣਾ ਸਰਾਂ ਦੇ ਐਮਰਜੈਂਸੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿਸ 'ਚ ਪਰਿਵਾਰ ਦੇ ਇਕ ਮੈਂਬਰ ਦੀ ਹਾਲਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਤਰਨਤਾਰਨ 'ਚ ਸ਼ਰੇਆਮ ਕੁੜੀ ਨੂੰ ਘਰੋਂ ਅਗਵਾ ਕਰਕੇ ਲੈ ਗਏ ਤਿੰਨ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ। ਜੇਕਰ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਦਿਨ ਦੇਖਣਾ ਨਾ ਪੈਂਦਾ। ਉਨ੍ਹਾਂ ਨੇ ਕਿਹਾ ਕਿ ਇਸ ਸਭ ਦੇ ਜ਼ਿੰਮੇਵਾਰ ਪੰਜਾਬ ਪੁਲਸ ਤਰਨਤਾਰਨ ਥਾਣਾ ਸਿਟੀ ਦੇ ਹਨ। ਅਸੀਂ ਤਰਨਤਾਰਨ ਦੀ ਪੁਲਸ ਨੂੰ ਹਾਈਕੋਰਟ ਦਾ ਰਸਤਾ ਦਿਖਾਵਾਂਗੇ ਅਤੇ ਸਾਨੂੰ ਇਨਸਾਫ਼ ਦਿੱਤਾ ਜਾਵੇ।  ਉਨ੍ਹਾਂ ਕਿਹਾ ਕਿ ਗੁੰਡੇ ਸ਼ਰੇਆਮ ਘੁੰਮ ਰਹੇ ਹਨ, ਜੇਕਰ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੁਝ ਹੋਇਆ ਤਾਂ ਉਸ ਦੇ ਜ਼ਿੰਮੇਵਾਰ ਪੁਲਸ ਨੂੰ ਹੀ ਠਹਿਰਾਵਾਂਗੇ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News