ਪਠਾਨਕੋਟ ਮਿਲਟਰੀ ਹਸਪਤਾਲ ਤੋਂ ਗ੍ਰਿਫ਼ਤਾਰ ਕੀਤਾ ਸ਼ੱਕੀ, ਮੇਜਰ ਦੇ ਨਕਲੀ ਆਈ ਕਾਰਡ ਸਣੇ ਮਿਲਿਆ ਇਹ ਸਾਮਾਨ

08/08/2022 7:06:02 PM

ਪਠਾਨਕੋਟ (ਸ਼ਾਰਦਾ) - ਆਈ.ਬੀ ਦੇ ਅੱਤਵਾਦੀ ਹਮਲੇ ਦੇ ਅਲਰਟ ਦੌਰਾਨ ਪਠਾਨਕੋਟ ਦੇ ਮਿਲਟਰੀ ਹਸਪਤਾਲ ’ਚ ਆਏ ਇਕ ਵਿਅਕਤੀ ਦੀ ਸ਼ੱਕੀ ਹਾਲਤ ’ਚ ਤਲਾਸ਼ੀ ਲਈ, ਜਿਸ ਦੌਰਾਨ ਉਸ ਕੋਲੋ ਫੌਜ ਦੇ ਮੇਜਰ ਦਾ ਜਾਅਲੀ ਪਛਾਣ ਪੱਤਰ ਮਿਲਿਆ। ਉਕਤ ਵਿਅਕਤੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਫੌਜ ਦੇ ਖੁਫੀਆ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ। ਸ਼ੁਰੂਆਤੀ ਤੌਰ ’ਤੇ ਇਸ ਵਿਅਕਤੀ ਦੀ ਪਛਾਣ ਦਿੱਲੀ ਦੇ ਰਾਜੇਸ਼ ਕੁਮਾਰ ਨਰਹੋਤਰਾ ਵਜੋਂ ਹੋਈ ਹੈ, ਜੋ ਮੁਰੰਮਤ ਲਈ ਮਿਲਟਰੀ ਹਸਪਤਾਲ ਆਇਆ ਸੀ। ਉਸ ਦੀ ਕਾਰ ਵਿਚੋਂ ਲੈਪਟਾਪ, ਆਧਾਰ ਕਾਰਡ, ਫੌਜੀ ਅਧਿਕਾਰੀ ਦੀ ਵਰਦੀ ਦੀ ਫੋਟੋ ਵਾਲਾ ਫਰਜ਼ੀ ਪਛਾਣ ਪੱਤਰ ਸਮੇਤ ਕਈ ਚੀਜ਼ਾਂ ਬਰਾਮਦ ਹੋਈਆਂ ਹਨ। 

ਪੜ੍ਹੋ ਇਹ ਵੀ ਖ਼ਬਰ: ਗੁਰਜੀਤ ਕੌਰ ਨੇ ਬਚਪਨ 'ਚ ਛੱਡ ਦਿੱਤਾ ਸੀ ਘਰ, ਜਾਣੋ ਤਮਗਾ ਜੇਤੂ ਹਾਕੀ ਖਿਡਾਰਨ ਦੀ ਸੰਘਰਸ਼ਮਈ ਕਹਾਣੀ

ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇੱਕ ਵਿਅਕਤੀ ਮਿਲਟਰੀ ਹਸਪਤਾਲ ਵਿੱਚ ਕਿਸੇ ਮੁਰੰਮਤ ਲਈ ਆਇਆ ਸੀ। ਉਸ ਦੀ ਕਾਰ ਵਿੱਚੋਂ ਆਧਾਰ ਕਾਰਡ, ਲੈਪਟਾਪ, ਇੱਕ ਪੈੱਨ ਡਰਾਈਵ, ਬਾਹਰੀ ਸੀ.ਡੀ. ਰਾਈਟਰ, ਓ.ਪੀ.ਪੀ.ਓ. ਦਾ ਮੋਬਾਈਲ ਫੋਨ, ਮਲਟੀ-ਕਨੈਕਸ਼ਨ ਯੂ.ਐੱਸ.ਬੀ. ਡਰਾਈਵ, ਪ੍ਰੋਗਰਾਮ ਉਪਕਰਣ ਅਤੇ ਯੂਨੀਸਨ ਇੰਜੀਨੀਅਰ ਐਂਟਰਪ੍ਰਾਈਜ਼ ਜਨਕ ਪੁਰੀ ਦਿੱਲੀ ਦਾ ਸਟੈਂਪ ਬਰਾਮਦ ਹੋਇਆ ਹੈ। ਉਸ ਨੂੰ ਆਰਮੀ ਇੰਟੈਲੀਜੈਂਸ ਵੱਲੋਂ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼

ਬੀਤੇ ਦਿਨੀਂ ਬਰਾਮਦ ਹੋਇਆ ਸੀ ਗ੍ਰੇਨੇਡ 
ਦੱਸ ਦੇਈਏ ਕਿ 5 ਅਗਸਤ ਨੂੰ ਪਠਾਨਕੋਟ ਦੇ ਚੱਕੀ ਪੁਲ ਤੋਂ ਥੋੜਾ ਅੱਗੇ ਭਦਰੋਆ ਨੇੜੇ ਜਲੰਧਰ ਨੈਸ਼ਨਲ ਹਾਈਵੇਅ ਦੇ ਨਾਲ ਵਾਲੀ ਸੜਕ ’ਤੇ ਪਹਾੜੀ ਤੋਂ ਡਿੱਗਿਆ ਇੱਕ ਜ਼ਿੰਦਾ ਹੈਂਡ ਗ੍ਰਨੇਡ ਮਲਬੇ ’ਤੇ ਪਿਆ ਹੋਇਆ ਮਿਲਿਆ ਸੀ। ਉਸ ਦਾ ਸੇਫਟੀ ਪਿੰਨ ਬਾਹਰ ਸੀ। ਬਾਅਦ ਵਿੱਚ ਫੌਜ ਦੀ ਮਦਦ ਨਾਲ ਇਸ ਨੂੰ ਨਾਕਾਮ ਕਰ ਦਿੱਤਾ ਗਿਆ। ਮਿਲਟਰੀ ਹਸਪਤਾਲ ਵੀ ਇਸ ਥਾਂ ਦੇ ਬਹੁਤ ਨੇੜੇ ਹੈ। ਇਸ ਦੇ ਨਾਲ ਹੀ 15 ਅਗਸਤ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ’ਚ ਪੁਲਸ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਰਾਤ ਸਮੇਂ ਥਾਂ-ਥਾਂ ਬਦਲ ਕੇ ਚੈਕਿੰਗ ਲਈ ਨਾਕੇ ਲਾਏ ਜਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ


rajwinder kaur

Content Editor

Related News