ਉਜ ਦਰਿਆ ਦਾ ਪੱਧਰ ਵਧਿਆ, ਡੀ. ਸੀ. ਨੇ ਲਿਆ ਜਾਇਜ਼ਾ

08/17/2019 4:55:29 PM

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਕਾਫੀ ਪਾਣੀ ਭਰ ਗਿਆ ਹੈ ਤੇ ਭਾਰਤ-ਪਾਕਿ ਸੀਮਾ ਬਮਿਆਲ 'ਚ ਪੈਂਦੇ ਉਜ ਦਰਿਆ 'ਚ ਜਲ ਪੱਧਰ ਵੱਧ ਗਿਆ ਹੈ, ਜਿਸ ਕਾਰਨ ਨੀਵੇਂ ਇਲਾਕਿਆਂ ਲਈ ਖਤਰਾ ਮੰਡਰਾਉਣ ਲੱਗ ਗਿਆ ਹੈ। ਇਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਡੀ.ਸੀ. ਵਲੋਂ ਉਜ ਦਰਿਆ ਦਾ ਜਾਇਜਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਣੀ ਦੇ ਵੱਧ ਰਹੇ ਪੱਧਰ ਨੂੰ ਦੇਖਦੇ ਹੋਏ ਪ੍ਰਾਸ਼ਸਨਿਕ ਅਧਿਅਕਾਰੀਆਂ ਨੂੰ ਅਲਰਟ 'ਤੇ ਰੱਖਿਆ ਹੈ। ਇਸ ਤੋਂ ਇਲਾਵਾ ਜੇਤਪੁਰ ਪੋਸਟ ਦੇ ਆਲੇ-ਦੁਆਲੇ ਵੀ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਉਥੇ ਹੀ ਦੂਜੇ ਪਾਸੇ ਰਣਜੀਤ ਸਾਗਰ ਡੈਮ ਦਾ ਜਲ ਪੱਧਰ 519 ਮੀਟਰ ਦੇ ਲਗਭਗ ਪਹੁੰਚ ਚੁੱਕਾ ਹੈ ਜੋ ਕਿ ਖਤਰੇ ਦੇ ਨਿਸ਼ਾਨ 527 ਤੋਂ 8 ਮੀਟਰ ਦੂਰ ਹੈ। 


Baljeet Kaur

Content Editor

Related News