ਲਾਹੌਰੀ ਸਰਗਣਾ ਵਿੱਕੀ ਅਲੀ ਲਈ ਕੰਮ ਕਰਦੇ ਹਨ ਪਾਕਿ ਸਮੱਗਲਰ ਬਿਸਾਰਤ ਤੇ ਬੱਬਰ
Monday, Mar 14, 2022 - 07:25 PM (IST)
ਅੰਮ੍ਰਿਤਸਰ (ਨੀਰਜ) : ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਕਣਕ ਦੀ ਫ਼ਸਲ ਪੱਕਣ ਲਈ ਤਿਆਰ ਖੜ੍ਹੀ ਹੈ, ਇਸ ਦਾ ਫ਼ਾਇਦਾ ਪਾਕਿਸਤਾਨ ਅਤੇ ਭਾਰਤੀ ਸਮੱਗਲਰ ਉਠਾ ਰਹੇ ਹਨ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੇ ਬੀ. ਓ. ਪੀ. ਖਾਲੜਾ ਤੋਂ ਗ੍ਰਿਫ਼ਤਾਰ ਕੀਤੇ ਗਏ ਸਮੱਗਲਰ ਬਿਸਾਰਤ (32) ਜ਼ਿਲਾ ਲਾਹੌਰ ਹਰਬੰਸਪੁਰਾ ਅਤੇ ਬੱਬਰ (29) ਲਾਹੌਰ ਦੇ ਵਸਨੀਕ ਹਨ ਅਤੇ ਦੋਵੇਂ ਹੈਰੋਇਨ ਦੇ ਸਰਗਣਾ ਵਿੱਕੀ ਅਲੀ ਵਾਸੀ ਲਾਹੌਰ ਲਈ ਕੰਮ ਕਰਦੇ ਹਨ। ਐੱਨ. ਸੀ. ਬੀ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮੰਨਿਆ ਜਾ ਰਿਹਾ ਸੀ ਕਿ ਬੀ. ਐੱਸ. ਐੱਫ. ਖੁਦ ਇਸ ਮਾਮਲੇ ਦੀ ਜਾਂਚ ਕਰੇਗੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਬੀ. ਐੱਸ. ਐੱਫ. ਨੂੰ 50 ਕਿਲੋਮੀਟਰ ਤੱਕ ਦਾ ਅਧਿਕਾਰ ਖੇਤਰ ਦਿੱਤਾ ਗਿਆ ਸੀ ਪਰ ਅਜੇ ਤੱਕ ਬੀ. ਐੱਸ. ਐੱਫ. ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਟਾਂਡਾ ਗਊ ਹੱਤਿਆ ਕਾਂਡ ਨੂੰ ਲੈ ਕੇ ਫਗਵਾੜਾ 'ਚ ਹਿੰਦੂ ਸਮਾਜ ਨੇ ਕੱਢਿਆ ਰੋਸ ਮਾਰਚ
2 ਦਿਨ ਪਹਿਲਾਂ ਰਾਜਾਤਾਲ 'ਚ ਮਾਰਿਆ ਗਿਆ ਸੀ ਪਾਕਿਸਤਾਨੀ ਸਮੱਗਲਰ
ਪਾਕਿਸਤਾਨੀ ਸਮੱਗਲਰਾਂ ਅਤੇ ਘੁਸਪੈਠੀਆਂ ਦੀ ਗੱਲ ਕਰੀਏ ਤਾਂ 2 ਦਿਨ ਪਹਿਲਾਂ ਬੀ. ਓ. ਪੀ. ਰਾਜਾਤਾਲ ਵਿੱਚ ਬੀ. ਐੱਸ. ਐੱਫ. ਨੇ ਇਕ ਪਾਕਿਸਤਾਨੀ ਸਮੱਗਲਰ ਨੂੰ ਮਾਰ ਮੁਕਾਇਆ ਸੀ, ਜੋ ਬੀ. ਐੱਸ. ਐੱਫ. ਦੀ ਚਿਤਾਵਨੀ ਤੋਂ ਬਾਅਦ ਵੀ ਸਰਹੱਦੀ ਕੰਡਿਆਲੀ ਤਾਰ ਵੱਲ ਵਧ ਰਿਹਾ ਸੀ। ਬੀ. ਐੱਸ. ਐੱਫ. ਨੂੰ ਆਤਮ ਰੱਖਿਆ ਲਈ ਗੋਲੀਬਾਰੀ ਕਰਨੀ ਪਈ ਅਤੇ ਪਾਕਿਸਤਾਨੀ ਸਮੱਗਲਰ ਮਾਰਿਆ ਗਿਆ ਪਰ ਪਾਕਿਸਤਾਨ ਨੇ ਆਪਣੇ ਨਾਗਰਿਕ ਦੀ ਲਾਸ਼ ਲੈਣ ਤੋਂ ਵੀ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਅਮਨ ਅਰੋੜਾ ਦਾ ਬਿਆਨ, ਕਿਹਾ- ਪਾਰਟੀ ਸੁਪਰੀਮੋ ਜਿਸ ਨੂੰ ਚਾਹੁਣ ਅਹੁਦਾ ਦੇਣਗੇ (ਵੀਡੀਓ)
ਜੇਕਰ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਸਮੱਗਲਰਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਪੰਜਾਬੀ ਭਾਰਤੀ ਸਮੱਗਲਰਾਂ ਦੀ ਪਛਾਣ ਹੋ ਸਕਦੀ ਹੈ ਅਤੇ ਦੇਸ਼ ਨਾਲ ਧੋਖਾ ਕਰਨ ਵਾਲੇ ਇਨ੍ਹਾਂ ਲੋਕਾਂ ਦਾ ਪਰਦਾਫਾਸ਼ ਹੋ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਨਾ ਤਾਂ ਕਾਂਗਰਸ ਦੀ ਸਰਕਾਰ ਹੈ ਤੇ ਨਾ ਹੀ ਅਕਾਲੀਆਂ ਦੀ, ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੋ ਕ੍ਰਾਂਤੀਕਾਰੀ ਤਰੀਕੇ ਨਾਲ ਨਸ਼ਿਆਂ ਨੂੰ ਖਤਮ ਕਰਨ ਦਾ ਐਲਾਨ ਕਰ ਕੇ ਸੱਤਾ ਵਿਚ ਆਈ ਹੈ। ਪਾਕਿਸਤਾਨੀ ਜਾਂ ਭਾਰਤੀ ਸਮੱਗਲਰਾਂ ਨੂੰ ਸ਼ਾਮਲ ਕਰਨ ਦੇ ਮਾਮਲਿਆਂ 'ਚ ਗ੍ਰਿਫ਼ਤਾਰੀਆਂ ਸਿਰਫ਼ ਗ੍ਰਿਫ਼ਤਾਰੀਆਂ ਤੱਕ ਹੀ ਸੀਮਤ ਰਹਿ ਗਈਆਂ ਹਨ ਜੋ ਕਿ ਇਕ ਵੱਡਾ ਸਵਾਲ ਖੜ੍ਹਾ ਕਰਦਾ ਹੈ।
ਇਹ ਵੀ ਪੜ੍ਹੋ : 14 ਸਾਲਾ ਨਾਬਾਲਗ ਨਾਲ 2 ਨੌਜਵਾਨਾਂ ਨੇ ਕੀਤਾ ਜਬਰ-ਜ਼ਿਨਾਹ
ਇਕ ਹਫ਼ਤੇ 'ਚ 7 ਵਾਰ ਹੋ ਚੁੱਕੀ ਹੈ ਡਰੋਨ ਮੂਵਮੈਂਟ
ਕਣਕ ਦੀ ਖੜ੍ਹੀ ਫਸਲ ਦੀ ਆੜ 'ਚ ਸਮੱਗਲਰਾਂ ਦੇ ਨਾਲ-ਨਾਲ ਡਰੋਨ ਵੀ ਮਿਲ ਰਹੇ ਹਨ ਕਿਉਂਕਿ ਪਾਕਿਸਤਾਨੀ ਡਰੋਨਾਂ ਨੂੰ ਕੰਟਰੋਲ ਕਰਨ ਵਾਲੇ ਸਮੱਗਲਰ ਅਜਿਹੇ ਸਥਾਨ 'ਤੇ ਹੈਰੋਇਨ ਜਾਂ ਹਥਿਆਰਾਂ ਦੀ ਖੇਪ ਸੁੱਟਣ ਦੀ ਕੋਸ਼ਿਸ਼ ਕਰਦੇ ਹਨ, ਜਿੱਥੇ ਖੜ੍ਹੀ ਫਸਲ 'ਚ ਤਲਾਸ਼ੀ ਮੁਹਿੰਮ ਦੌਰਾਨ ਸੁੱਟੀ ਗਈ ਖੇਪ ਨਜ਼ਰ ਨਾ ਆ ਸਕੇ ਅਤੇ ਭਾਰਤੀ ਸਮੱਗਲਰ ਵੀ ਆਸਾਨੀ ਨਾਲ ਖੜ੍ਹੀ ਫਸਲ ਦੀ ਆੜ ਵਿੱਚ ਬੀ. ਐੱਸ. ਐੱਫ. ਨੂੰ ਚਕਮਾ ਦੇ ਸਕਣ।
ਐੱਨ. ਸੀ. ਬੀ. ਦੀ ਜਾਂਚ 'ਚ ਅੱਧੀ ਦਰਜਨ ਕਿਸਾਨ ਅਜੇ ਵੀ ਹਨ ਫਰਾਰ
ਐੱਨ. ਸੀ. ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਵੱਲੋਂ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਸਮੱਗਲਰਾਂ ਦੀ ਜਾਂਚ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਅਜੇ ਵੀ ਅੱਧੀ ਦਰਜਨ ਦੇ ਕਰੀਬ ਐੱਨ. ਸੀ. ਬੀ. ਦੀ ਜਾਂਚ ਦੌਰਾਨ ਭਗੌੜੇ ਚੱਲ ਰਹੇ ਹਨ ਅਤੇ ਵਿਭਾਗ ਦੇ ਨੋਟਿਸ ਦੇ ਬਾਵਜੂਦ ਉਹ ਪੇਸ਼ ਨਹੀਂ ਹੋ ਰਹੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਅਨਮੋਲ ਰਤਨ ਸਿੱਧੂ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ
ਨੈਨੋ ਡਰੋਨ ਬਣ ਚੁੱਕੈ ਆਸਾਨ ਤਰੀਕਾ
ਪਾਕਿਸਤਾਨੀ ਸਮੱਗਲਰਾਂ ਵੱਲੋਂ ਚੀਨ ਵੱਲੋਂ ਬਣਾਏ ਗਏ ਛੋਟੇ ਆਕਾਰ ਦੇ ਨੈਨੋ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ 5 ਤੋਂ 7 ਕਿਲੋ ਭਾਰ ਆਸਾਨੀ ਨਾਲ ਲਿਜਾ ਸਕਦੇ ਹਨ। ਹਾਲ ਹੀ 'ਚ ਇਸ ਕਿਸਮ ਦਾ ਡਰੋਨ ਹਵੇਲੀਆਂ ਬੀ. ਓ. ਪੀ. ਦੇ ਇਲਾਕੇ ਵਿੱਚ ਸੁੱਟਿਆ ਗਿਆ ਸੀ।