ਭਾਰਤੀ ਸਰਹੱਦ ’ਤੇ ਮੁੜ ਦਾਖ਼ਲ ਹੋਏ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਕੀਤੇ 98 ਰਾਊਂਡ ਫਾਇਰ ਤੇ ਸੁੱਟੇ ਬੰਬ

Monday, Dec 19, 2022 - 04:07 PM (IST)

ਭਾਰਤੀ ਸਰਹੱਦ ’ਤੇ ਮੁੜ ਦਾਖ਼ਲ ਹੋਏ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਕੀਤੇ 98 ਰਾਊਂਡ ਫਾਇਰ ਤੇ ਸੁੱਟੇ ਬੰਬ

ਗੁਰਦਾਸਪੁਰ (ਵਿਨੋਦ)- ਭਾਰਤੀ ਸਰਹੱਦ ’ਤੇ ਲਗਾਤਾਰ ਦੂਜੇ ਦਿਨ ਪਾਕਿਸਤਾਨ ਵੱਲੋਂ ਭੇਜੇ ਗਏ ਦੋ ਡਰੋਨਾਂ ਦੀ ਗਤੀਵਿਧੀ ਦੇਖੀ ਗਈ। ਬੀ.ਐੱਸ.ਐੱਫ਼ ਦੀ ਚੰਦੂ ਵਡਾਲਾ ਚੌਂਕੀ ਤੇ ਕਾਸੋਵਾਲ ਚੌਂਕੀ ਡੇਰਾ ਬਾਬਾ ਨਾਨਕ ’ਚ 2 ਥਾਵਾਂ ’ਤੇ ਰਾਤ ਪਾਕਿਸਤਾਨੀ ਡਰੋਨ ਦੇਖੇ ਗਏ। ਹਮੇਸ਼ਾਂ ਦੀ ਤਰ੍ਹਾਂ ਬੀ.ਐੱਸ.ਐੱਫ਼ ਦੇ ਜਵਾਨਾਂ ਵੱਲੋਂ ਡਰੋਨ ’ਤੇ ਗੋਲੀਬਾਰੀ ਕਰ ਉਨ੍ਹਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਸਾਬਕਾ ਮੰਤਰੀ ਦੇ ਸਿਆਸੀ ਸਲਾਹਕਾਰ ਨੂੰ ਧਮਕੀਆਂ ਦੇਣ ਦੇ ਇਲਜ਼ਾਮ 'ਚ ਰਿੰਦਾ ਤੇ ਲੰਡਾ ਖ਼ਿਲਾਫ਼ ਕੇਸ ਦਰਜ

ਇਸ ਸਬੰਧੀ ਡੀ.ਆਈ.ਜੀ ਬੀ.ਐੱਸ.ਐੱਫ਼ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਰਾਤ 10 ਵੱਜ ਕੇ 20 ਮਿੰਟ ’ਤੇ ਚੰਡੂ ਵਡਾਲਾ ਪੋਸਟ ’ਤੇ ਮੁੜ ਤੋਂ ਡਰੋਨ ਵੇਖਿਆ ਗਿਆ ਤਾਂ ਬੀ.ਐੱਸ.ਐੱਫ਼ ਜਵਾਨਾਂ ਵੱਲੋਂ ਉਸ ਦੇ 26 ਰਾਊਂਡ ਫਾਇਰ ਕੀਤੇ ਗਏ। ਇਸ ਦੌਰਾਨ 6 ਰੋਸ਼ਨੀ ਵਾਲੇ ਬੰਬ ਵੀ ਸੁੱਟੇ ਗਏ। ਕੁਝ ਦੇਰ ਬਾਅਦ ਹੀ ਕਾਸੋਵਾਲ ਪੋਸਟ ’ਤੇ 51 ਬਾਰਡਰ ਪਿੱਲਰ ਦੇ ਨੇੜੇ ਵੀ ਡਰੋਨ ਦੀ ਹਲਚਲ ਵੇਖੀ ਗਈ ਅਤੇ ਬੀ.ਐੱਸ.ਐੱਫ਼ ਜਵਾਨਾਂ ਵੱਲੋਂ ਉਸ ’ਤੇ ਵੀ 72 ਰਾਊਂਡ ਫ਼ਾਇਰ ਕੀਤੇ ਗਏ। ਇਸ ਨਾਲ ਹੀ ਚਾਰ ਤੇਜ਼ ਰੋਸ਼ਨੀ ਵਾਲੇ ਬੰਬ ਵੀ ਸੁੱਟੇ ਗਏ। ਨੇੜਲੇ ਖ਼ੇਤਰ 'ਚ ਜਵਾਨਾਂ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਰਟਸਾਈਕਲ ਤੋਂ ਮਾਰੀ ਛਾਲ

ਦੱਸ ਦਈਏ ਕਿ ਬੀ.ਐੱਸ.ਐੱਫ਼ ਦੇ ਜਵਾਨਾਂ ਵੱਲੋਂ ਬੀਤੀ ਰਾਤ 12 ਵਜੇ ਚੰਦੂ ਵਡਾਲਾ ਚੌਂਕੀ ਨੇੜੇ ਪਾਕਿਸਤਾਨੀ ਡਰੋਨ ਦੇਖਣ ਤੋਂ ਬਾਅਦ ਉਸ ’ਤੇ ਗੋਲੀਬਾਰੀ ਕੀਤੀ ਗਈ ਸੀ ਅਤੇ ਰੋਸ਼ਨੀ ਵਾਲੇ ਬੰਬ ਸੁੱਟੇ ਗਏ ਸਨ। ਇਸ ਤੋਂ ਬਾਅਦ ਬੀ.ਐੱਸ.ਐੱਫ਼ ਜਵਾਨਾਂ ਵੱਲੋਂ ਆਲੇ-ਦੁਆਲੇ ਦੇ ਇਲਾਕਿਆਂ 'ਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਇੰਨੀ ਮੁਸਤੈਦੀ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਡਰੋਨ ਗਤੀਵਿਧੀਆਂ ਬੰਦ ਕਰਨ ਦਾ ਨਾਮ ਨਹੀਂ ਲੈ ਰਿਹਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News