ਦਾਦੀ-ਪੋਤੇ ਤੋਂ 3 ਲੱਖ ਰੁਪਏ ਪਾਕਿਸਤਾਨੀ ਕਰੰਸੀ ਮਿਲਣ ’ਤੇ ਭਾਰਤੀ ਏਜੰਸੀਆਂ ਦੀ ਸਾਹਮਣੇ ਆਈ ਲਾਪਰਵਾਹੀ

Wednesday, Sep 07, 2022 - 01:15 PM (IST)

ਦਾਦੀ-ਪੋਤੇ ਤੋਂ 3 ਲੱਖ ਰੁਪਏ ਪਾਕਿਸਤਾਨੀ ਕਰੰਸੀ ਮਿਲਣ ’ਤੇ ਭਾਰਤੀ ਏਜੰਸੀਆਂ ਦੀ ਸਾਹਮਣੇ ਆਈ ਲਾਪਰਵਾਹੀ

ਗੁਰਦਾਸਪੁਰ (ਵਿਨੋਦ) - ਬੀਤੇ ਦਿਨੀਂ ਕਰਤਾਰਪੁਰ ਕਾਰੀਡੋਰ ਰਸਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਏ ਦਾਦੀ-ਪੋਤਾ ਤੋਂ 3 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਣ ਨਾਲ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਦੀ ਭਾਰਤ ਵਿਰੋਧੀ ਸਾਜ਼ਿਸ਼ਾਂ ਦਾ ਪਰਦਾਫਾਸ਼ ਹੋਇਆ ਹੈ। 2 ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਸਮੇਤ ਕਸਟਮ ਅਤੇ ਇਮੀਗ੍ਰੇਸ਼ਨ ਵਿਭਾਗ ਪਾਰ ਕਰਨ ਵਿਚ ਸਫਲ ਹੋਣ ਵਾਲੀ ਦਾਦੀ ਅਤੇ ਪੋਤੇ ਨਾਲ ਸਾਡੀ ਭਾਰਤੀ ਏਜੰਸੀਆਂ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਜੰਡੀ ਵਾਸੀ ਪਵਨ ਕੁਮਾਰ ਪੁੱਤਰ ਤਰਸੇਮ ਕੁਮਾਰ ਆਪਣੀ ਦਾਦੀ ਬਾਵੀ ਦੇਵੀ ਪਤਨੀ ਚਰਨ ਦਾਸ ਦੇ ਨਾਲ ਬੀਤੇ ਦਿਨੀਂ ਸਵੇਰੇ ਕਰਤਾਰਪੁਰ ਕਾਰੀਡੋਰ ਦੇ ਰਸਤੇ ਗੁਰਦੁਆਰਾ ਕਰਤਾਰ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ ਸੀ। ਸ਼ਾਮ ਨੂੰ ਜਦ ਉਹ ਵਾਪਸ ਆਏ ਤਾਂ ਦਾਦੀ ਬਾਵੀ ਦੇਵੀ ਤਾਂ ਸਾਰੀਆਂ ਭਾਰਤੀ ਚੈਕ ਪੋਸਟ ਨੂੰ ਵਹੀਲਚੇਅਰ ’ਤੇ ਬੈਠ ਕੇ ਕਰਮਚਾਰੀਆਂ ਨੂੰ ਧੋਖਾ ਦੇ ਕੇ ਪਾਰ ਕਰਨ ਵਿਚ ਸਫਲ ਹੋ ਗਈ। ਜਦਕਿ ਉਸ ਕੋਲ ਪਾਕਿਸਤਾਨੀ ਕਰੰਸੀ ਦੇ 2ਲੱਖ ਰੁਪਏ (5000 ਦੇ 40 ਨੋਟ ਸੀ) ਪਰ ਉਸ ਦਾ ਪੋਤਾ ਪਵਨ ਕੁਮਾਰ ਸ਼ਾਮ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਹੱਥ ਆ ਗਿਆ, ਕਿਉਂਕਿ ਉਸ ਕੋਲ ਇਕ ਲੱਖ ਰੁਪਏ ਪਾਕਿਸਤਾਨੀ ਕਰੰਸੀ (1000 ਰੁਪਏ ਦੇ 100 ਨੋਟ) ਸੀ।

ਸੂਤਰਾਂ ਅਨੁਸਾਰ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਪਵਨ ਕੁਮਾਰ ਨੂੰ ਪੁੱਛਗਿਛ ਦੇ ਲਈ ਆਪਣੇ ਕੋਲ ਰੋਕ ਲਿਆ। ਉਸ ਨੇ ਅਧਿਕਾਰੀਆਂ ਨੂੰ ਇਹ ਨਹੀਂ ਦੱਸਿਆ ਕਿ ਉਸ ਦੀ ਦਾਦੀ ਦੇ ਕੋਲ ਵੀ ਦੋ ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਹੈ। ਜਦ ਦੇਰ ਰਾਤ ਤੱਕ ਪਵਨ ਕੁਮਾਰ ਕਾਰੀਡੋਰ ਗੇਟ ਤੋਂ ਬਾਹਰ ਨਾ ਨਿਕਲਿਆ ਤਾਂ ਦਾਦੀ ਬਾਵੀ ਦੇਵੀ ਆਪਣੇ ਪੋਤੇ ਪਵਨ ਕੁਮਾਰ ਦੇ ਬਾਰੇ ਵਿਚ ਪੁੱਛਗਿਛ ਕਰਨ ਦੇ ਲਈ ਅਧਿਕਾਰੀਆਂ ਨੂੰ ਮਿਲੀ। ਜਦ ਸ਼ੱਕ ਦੇ ਆਧਾਰ ’ਤੇ ਬਾਵੀ ਦੇਵੀ ਦਾ ਸਾਮਾਨ ਚੈਕ ਕੀਤਾ ਗਿਆ ਤਾਂ ਉਸ ਵਿਚੋਂ ਵੀ ਦੋ ਲੱਖ ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਹੋਈ। ਦਾਦੀ ਬਾਵੀ ਦੇਵੀ ਨੇ ਜਿਸ ਤਰ੍ਹਾਂ ਨਾਲ ਇਹ ਦੋ ਲੱਖ ਪਾਕਿਸਤਾਨੀ ਕਰੰਸੀ ਆਪਣੇ ਪਾਏ ਕੱਪੜਿਆਂ ਵਿਚ ਲੁਕਾ ਰੱਖੀ ਸੀ, ਉਸ ਨਾਲ ਵੀ ਸ਼ੱਕ ਹੁੰਦਾ ਸੀ ਕਿ ਮਾਮਲਾ ਕੁਝ ਸੰਗੀਨ ਹੈ ਅਤੇ ਦੋਵੇਂ ਦਾਦੀ -ਪੋਤਾ ਇਸ ਸਬੰਧੀ ਪੂਰੀ ਜਾਣਕਾਰੀ ਰੱਖਦੇ ਸੀ।

ਅਧਿਕਾਰੀਆਂ ਦੇ ਅਨੁਸਾਰ ਇਹ ਦੋਵੇਂ ਦਾਦੀ-ਪੋਤਾ ਆਪਣੇ ਕੋਲ ਬਰਾਮਦ ਇਸ ਪਾਕਿਸਤਾਨੀ ਕਰੰਸੀ ਦੇ ਬਾਰੇ ’ਚ ਇਹ ਕਹਿ ਰਹੇ ਹਨ ਕਿ ਇਹ ਕਰੰਸੀ ਉਨ੍ਹਾਂ ਨੂੰ ਪਾਕਿਸਤਾਨ ਵਿਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦਿੱਤੀ ਹੈ। ਸਾਰੇ ਜਾਣਦੇ ਹਨ ਕਿ ਪਾਕਿਸਤਾਨ ਕਰੰਸੀ ਦਾ ਭਾਰਤ ਵਿਚ ਪ੍ਰਚਲਨ ਨਹੀਂ ਹੈ ਅਤੇ ਇਸ ਨੂੰ ਐਕਸਚੇਂਜ ਕਰਨਾ ਵੀ ਮੁਸ਼ਕਲ ਹੈ। ਫਿਰ ਪਾਕਿਸਤਾਨ ਵਿਚ ਜਿੰਨਾਂ ਲੋਕਾਂ ਨੇ ਇਹ ਪਾਕਿਸਤਾਨੀ ਕਰੰਸੀ ਇਨ੍ਹਾਂ ਨੂੰ ਦਿੱਤੀ ਹੈ, ਉਨ੍ਹਾਂ ਨੂੰ ਪਾਕਿਸਤਾਨੀ ਰੇਂਜਰ ਅਤੇ ਸ੍ਰੀ ਗੁਰਦੁਆਰਾ ਕਰਤਾਰ ਸਾਹਿਬ ਵਿਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਕਿਉਂ ਨਹੀਂ ਫੜਿਆ। ਕਰੰਸੀ ਦੇਣ ਵਾਲੇ ਕੌਣ ਸੀ ਅਤੇ ਇਨ੍ਹਾਂ ਦੇ ਫੜੇ ਗਏ ਦਾਦੀ ਪੋਤੇ ਦੇ ਰਿਸ਼ਤੇ ਵਿਚ ਕੀ ਲੱਗਦੇ ਹਨ, ਇਹ ਵੀ ਸਪਸ਼ੱਟ ਨਹੀਂ ਹੋਇਆ। ਜਦਕਿ ਇਹ ਦੋਵੇ ਦਾਦੀ-ਪੋਤਾ ਇਸ ਤੋਂ ਪਹਿਲਾ ਪਾਕਿਸਤਾਨ ਕਦੀ ਨਹੀਂ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਆਦੇਸ਼ ਜਾਰੀ ਕਰ ਰੱਖੇ ਹਨ ਕਿ ਭਾਰਤ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਦੇ ਲਈ ਜਾਣ ਵਾਲੇ ਸ਼ਰਧਾਲੂ ਪਾਕਿ ਵਿਚ ਹੋਰ ਕਿਸੇ ਨਾਲ ਨਹੀਂ ਮਿਲ ਸਕਦੇ ਅਤੇ ਨਾ ਕਿਸੇ ਤਰਾਂ ਦਾ ਗਿਫਟ ਸਵੀਕਾਰ ਕਰ ਸਕਦੇ ਹਨ। ਉਸ ਦੇ ਬਾਵਜੂਦ ਇਹ ਦਾਦੀ ਪੋਤਾ 3ਲੱਖ ਰੁਪਏ ਦੀ ਪਾਕਿਸਤਾਨੀ ਕਰੰਸੀ ਲੈ ਕੇ ਡੇਰਾ ਬਾਬਾ ਨਾਨਕ ਆ ਗਏ। ਇਸ ਸਬੰਧੀ ਸਾਰੀ ਪ੍ਰਕਿਰਿਆ ’ਤੇ ਪ੍ਰਸ਼ਨ ਚਿੰਨ ਲੱਗਾ ਹੈ। ਇਸ ਮਾਮਲੇ ਵਿਚ ਕਈ ਪਰਤਾਂ ਦੇ ਉਤਰਨ ਦੀ ਸੰਭਾਲਣਾ ਬਣੀ ਹੋਈ ਹੈ। ਜਾਂਚ ਏਜੰਸੀਆਂ ਰਾਤ ਤੋਂ ਹੀ ਇਸ ਮਾਮਲੇ ਦੀ ਜਾਂਚ ਵਿਚ ਕੰਮ ਕਰ ਰਹੀਆਂ ਹਨ।

‘ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਡੇਰਾ ਬਾਬਾ ਨਾਨਕ ਟਰਮੀਨਲ ’ਤੇ ਡਿਊਟੀ ਕੇਵਲ ਸੁਰੱਖਿਆ ਸਬੰਧੀ ਹੈ ਪਰ ਸਾਡੇ ਜਵਾਨ ਹਰ ਤਰ੍ਹਾਂ ਨਾਲ ਇਸ ਸਾਰੇ ਟਰਮੀਨਲ ’ਤੇ ਨਜ਼ਰ ਰੱਖਦੇ ਹਨ। ਜਵਾਨਾਂ ਵਿਸ਼ੇਸ਼ ਕਰ ਕੇ ਸੀਮਾ ਸੁਰੱਖਿਆ ਬਲ ਦੀ ਮਹਿਲਾ ਕਰਮਚਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।’ -ਪ੍ਰਭਾਕਰ ਜੋਸ਼ੀ, ਡੀ. ਆਈ. ਜੀ., ਸੀਮਾ ਸੁਰੱਖਿਆ ਬਲ ਦੇ ਸੈਕਟਰ ਗੁਰਦਾਸਪੁਰ।


author

rajwinder kaur

Content Editor

Related News