ਪਾਕਿਸਤਾਨ ’ਚ 600 ਸਾਲ ਪੁਰਾਣੀਆਂ ਭਗਵਾਨ ਮਹਾਵੀਰ ਦੀਆਂ ਮੂਰਤੀਆਂ ਮਿਲੀਆਂ

04/11/2021 11:48:58 AM

ਗੁਰਦਾਸਪੁਰ/ਪਾਕਿਸਤਾਨ (ਜ. ਬ.): ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਕਸਬਾ ਥਾਰ ’ਚ ਇਕ ਇਤਿਹਾਸਕ ਸਥਾਨ ਦੀ ਖੁਦਾਈ ਕਰਦੇ ਸਮੇ ਸਿੰਧ ਪ੍ਰਾਂਤ ਦੇ ਸੱਭਿਆਚਾਰਕ ਵਿਭਾਗ ਦੇ ਅਧਿਕਾਰੀਆਂ ਨੂੰ ਪੱਥਰ ਦੀਆਂ 6 ਮੂਰਤੀਆਂ ਮਿਲੀਆਂ ਹਨ। ਇਹ ਮੂਰਤੀਆਂ ਭਗਵਾਨ ਮਹਾਵੀਰ ਦੀਆਂ ਦੱਸੀਆਂ ਜਾਦੀਆਂ ਹਨ।
ਸਰਹੱਦ ਪਾਰ ਸੂਤਰਾਂ ਅਨੁਸਾਰ ਸਬੰਧਤ ਵਿਭਾਗ ਇਕ ਧਾਰਮਿਕ ਸਥਾਨ ਦੀ ਮੁਰੰਮਤ ਕਰ ਰਿਹਾ ਸੀ ਅਤੇ ਉਥੇ ਚੱਲ ਰਹੀ ਖੁਦਾਈ ਸਮੇਂ ਉਥੋਂ ਇਹ ਮੂਰਤੀਆਂ ਮਿਲੀਆਂ। ਮੂਰਤੀਆਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਅਤੇ ਸਹੀ ਹਨ, ਜਿਸ ਨਾਲ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਜਿਸ ਸਥਾਨ ਦੀ ਖੁਦਾਈ ਕੀਤੀ ਜਾ ਰਹੀ ਸੀ, ਉਹ ਕਦੀ ਮੰਦਰ ਸੀ। ਮੂਰਤੀਆਂ ਨੂੰ ਸਿੰਧ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।


Shyna

Content Editor

Related News