ਸਰਹੱਦ ਪਾਰ: ਪਾਕਿਸਤਾਨ ’ਚ 9 ਸਾਲਾ ਹਿੰਦੂ ਬੱਚੇ ਦਾ ਧਰਮ ਪਰਿਵਰਤਣ ਕਰਕੇ ਕਬੂਲ ਕਰਵਾਇਆ ਇਸਲਾਮ

05/19/2022 7:07:29 PM

ਗੁਰਦਾਸਪੁਰ/ਪਾਕਿਸਤਾਨ (ਜ. ਬ) - ਜਿਸ 9 ਸਾਲਾ ਹਿੰਦੂ ਬੱਚੇ ਨੂੰ ਆਪਣੇ ਧਰਮ ਬਾਰੇ ਵਿਚ ਪੂਰੀ ਜਾਣਕਾਰੀ ਹੀ ਨਹੀਂ ਹੈ, ਉਸ ਦਾ ਧਰਮ ਪਰਿਵਰਤਣ ਕਰਕੇ ਇਸਲਾਮ ਕਬੂਲ ਕਰਵਾ ਦਿੱਤਾ ਗਿਆ। ਪਾਕਿਸਤਾਨ ਹਿੰਦੂ ਕੌਂਸਲ ਨੇ ਦੋਸ਼ ਲਗਾਇਆ ਕਿ ਇਸ ਉਮਰ ਦੇ ਬੱਚੇ ਨੂੰ ਇਸਲਾਮ ਬਾਰੇ ਵਿਚ ਗਿਆਨ ਕਿਵੇਂ ਹੋ ਸਕਦਾ ਹੈ ਅਤੇ ਉਸ ਨੂੰ ਇਸਲਾਮ ਕਿਵੇਂ ਚੰਗਾ ਲੱਗ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਸੂਤਰਾਂ ਅਨੁਸਾਰ ਅੱਜ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਇਕ 9 ਸਾਲਾ ਹਿੰਦੂ ਬੱਚੇ ਚਮਨ ਕੋਹਲੀ ਵਾਸੀ ਬਦੀਨ ਦੇ ਹਿੰਦੂ ਧਰਮ ਨੂੰ ਤਿਆਗ ਕੇ ਇਸਲਾਮ ਕਬੂਲ ਕਰਨ ਦਾ ਮਾਮਲਾ ਚਰਚਾਂ ’ਚ ਰਿਹਾ। ਕਰਾਚੀ ਦੀ ਇਕ ਮਸਜਿਦ ਦੇ ਚਮਨ ਕੋਹਲੀ ਨੂੰ ਲਿਆ ਕੇ ਉਸ ਨੂੰ ਮਸਜਿਦ ਦੇ ਮੌਲਵੀਂ ਨੇ ਇਸਲਾਮ ਕਬੂਲ ਕਰਵਾ ਕੇ ਉਸ ਦਾ ਨਾਮ ਬਦਲ ਕੇ ਇਫਤਾਰ ਰੱਖ ਦਿੱਤਾ ਗਿਆ। ਜਿਵੇਂ ਇਸ ਬੱਚੇ ਦੇ ਧਰਮ ਪਰਿਵਰਤਣ ਦਾ ਐਲਾਨ ਮਸਜਿਦ ਦੇ ਲਾਊਡ ਸਪੀਕਰ ਤੋਂ ਹੋਇਆ ਤਾਂ ਪਾਕਿ ਹਿੰਦੂ ਕੌਂਸਲ ਦੇ ਕਰਾਚੀ ਸਥਿਤ ਆਹੁਦੇਦਾਰਾਂ ਨੇ ਮਸਜਿਦ ਵਿਚ ਜਾ ਕੇ ਚਮਨ ਕੋਹਲੀ ਬੱਚੇ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਪਰ ਮਸਜਿਦ ਦੇ ਮੋਲਵੀ ਨੇ ਕੌਂਸਲ ਦੇ ਆਹੁਦੇਦਾਰਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਬੱਚੇ ਨੇ ਆਪਣੀ ਇੱਛਾ ਨਾਲ ਧਰਮ ਪਰਿਵਰਤਣ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ:  ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ


rajwinder kaur

Content Editor

Related News