ਤਰਨਤਾਰਨ 'ਚ ਪਾਕਿ ਡਰੋਨ ਦੀ ਦਸਤਕ, ਖ਼ੇਤਰ ’ਚ ਘੁੰਮਣ ਤੋਂ ਬਾਅਦ ਪਰਤਿਆ ਵਾਪਸ

Saturday, Jun 03, 2023 - 01:23 PM (IST)

ਤਰਨਤਾਰਨ 'ਚ ਪਾਕਿ ਡਰੋਨ ਦੀ ਦਸਤਕ, ਖ਼ੇਤਰ ’ਚ ਘੁੰਮਣ ਤੋਂ ਬਾਅਦ ਪਰਤਿਆ ਵਾਪਸ

ਤਰਨਤਾਰਨ (ਰਮਨ ਚਾਵਲਾ)- ਇਕ ਪਾਕਿਸਤਾਨ ਡਰੋਨ ਵਲੋਂ ਭਾਰਤ-ਪਾਕਿਸਤਾਨ ਸਰਹੱਦ ਨੂੰ ਪਾਰ ਕਰ ਭਾਰਤੀ ਖੇਤਰ ’ਚ 2 ਵਾਰ ਦਸਤਕ ਦਿੱਤੀ ਗਈ ਹੈ। ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਵਿਖੇ ਬੀ. ਓ.ਪੀ ਵਾਂ ਦੇ ਪਿੱਲਰ ਨੰਬਰ 139/20 ਰਾਹੀਂ ਬੀਤੀ ਸ਼ੁੱਕਰਵਾਰ ਰਾਤ 10.06 ਵਜੇ ਪਾਕਿਸਤਾਨੀ ਡਰੋਨ ਦੀ ਭਾਰਤੀ ਖ਼ੇਤਰ ’ਚ ਦਾਖ਼ਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਬੀ. ਐੱਸ.ਐੱਫ਼ ਦੀ 103 ਬਟਾਲੀਅਨ ਵੱਲੋਂ ਹਰਕਤ ’ਚ ਆ ਗਈ। ਇਸ ਦੌਰਾਨ ਕੁਝ ਮਿੰਟ ਬਾਅਦ ਭਾਰਤੀ ਖ਼ੇਤਰ ’ਚ ਘੁੰਮਣ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ।

ਇਹ ਵੀ ਪੜ੍ਹੋ- ਕਲਯੁਗੀ ਸਹੁਰਿਆਂ ਦਾ ਕਾਰਾ, ਰੋਟੀ 'ਚ ਜ਼ਹਿਰ ਦੇ ਕੇ ਮਾਰੀ ਨੂੰਹ

ਇਸੇ ਤਰ੍ਹਾਂ ਸ਼ੁੱਕਰਵਾਰ ਰਾਤ ਕਰੀਬ 10 ਵਜੇ ਭਾਰਤ ਪਾਕਿਸਤਾਨ ਸਰਹੱਦ ਦੇ ਬੀ.ਓ.ਪੀ. ਧਰਮਾ ਵਿਖੇ ਉਧਰ ਨੰਬਰ 137/28 ਰਾਹੀਂ ਪਾਕਿਸਤਾਨੀ ਡਰੋਨ ਦੇ ਭਾਰਤੀ ਖੇਤਰ ਵਿਚ ਦਾਖਲ ਹੋਣ ਦੀ ਆਵਾਜ਼ ਸੁਣਾਈ ਦਿੱਤੀ ਗਈ। ਜਿਸ ਦੌਰਾਨ ਕੁਝ ਸਮੇਂ ਬਾਅਦ ਦੋਵਾਂ ਦੀ ਆਵਾਜ਼ ਸੁਣਾਈ ਦੇਣ ਹੀ ਬੰਦ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਸ਼ੱਕੀ ਇਲਾਕਿਆਂ ’ਚ ਸ਼ਨੀਵਾਰ ਸਵੇਰੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਾਹੁਲ ਗਾਂਧੀ ਦੀ ਟਿੱਪਣੀ ਉਸ ਦੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ : ਐਡਵੋਕੇਟ ਧਾਮੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News