ਪੇਂਟ ਕਰਨ ਆਏ ਦੋ ਨੌਜਵਾਨਾਂ ਨੇ ਘਰ ''ਚੋਂ ਸੋਨੇ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ

Tuesday, Nov 03, 2026 - 11:09 AM (IST)

ਪੇਂਟ ਕਰਨ ਆਏ ਦੋ ਨੌਜਵਾਨਾਂ ਨੇ ਘਰ ''ਚੋਂ ਸੋਨੇ ਦੇ ਗਹਿਣੇ ਤੇ ਨਕਦੀ ਕੀਤੀ ਚੋਰੀ

ਗੁਰਦਾਸਪੁਰ (ਵਿਨੋਦ, ਗੋਰਾਇਆ)-ਇਕ ਵਿਅਕਤੀ ਦੇ ਘਰ ’ਚ ਪੇਂਟ ਕਰਨ ਆਏ ਦੋ ਨੌਜਵਾਨ ਘਰ 'ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਘੁੰਮਣ ਕਲਾਂ ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਇਕ ਹਫਤੇ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸਵੇਰ-ਸ਼ਾਮ ਦੀ ਵਧੀ ਠੰਡ

ਇਸ ਸਬੰਧੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਦੀਪਕ ਅਰੋੜਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਚੱਕ ਭੰਗਵਾ ਨੇ ਬਿਆਨ ਦਿੱਤਾ ਕਿ ਬੀਤੇ ਦਿਨੀਂ ਉਹ ਆਪਣੇ ਘਰ ਤਾਲਾ ਲਗਾ ਕੇ ਗਏ ਸਨ, ਜਦ ਘਰ ਵਾਪਸ ਆਏ ਤਾਂ ਵੇਖਿਆ ਕਿ ਘਰ ਦਾ ਤਾਲਾ ਤੋੜ ਕੇ ਕੋਈ ਉਨ੍ਹਾਂ ਦੇ ਘਰੋਂ ਇਕ ਸੋਨੇ ਦੀ ਚੈਨ, ਇਕ ਲੇਡੀ ਕੜਾ, 15ਹਜ਼ਾਰ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ ਹੈ।

ਇਹ ਵੀ ਪੜ੍ਹੋ- 'ਆਪ' ਛੱਡਣ ਵਾਲਿਆਂ 'ਤੇ ਪਰਗਟ ਸਿੰਘ ਦਾ ਤੰਜ, ਕਿਹਾ, ਪੌਣੇ 5 ਸਾਲ ਚੁੱਪ ਕਿਉਂ ਰਹੇ?

ਪੁਲਸ ਅਧਿਕਾਰੀ ਨੇ ਦੱਸਿਆ ਕਿ ਦੀਪਕ ਅਰੋੜਾ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਕਤ ਚੋਰੀ ਘਰ ਵਿੱਚ ਪੇਂਟ ਕਰਨ ਆਏ ਬਿਕਰਮ ਮਸੀਹ ਆਦਿ ਨੇ ਹੀ ਕੀਤੀ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਬਿਕਰਮ ਮਸੀਹ ਪੁੱਤਰ ਹਰਪਾਲ ਮਸੀਹ ਵਾਸੀ ਭੁੰਬਲੀ, ਥਾਣਾ ਤਿੱਬੜ, ਜ਼ਿਲ੍ਹਾ ਗੁਰਦਾਸਪੁਰ ਅਤੇ ਸੋਨੂੰ ਪੁੱਤਰ ਤਰਸੇਮ ਮਸੀਹ ਵਾਸੀ ਬੱਬਰੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਕਾਲਜ ਜਾ ਰਹੇ 2 ਦੋਸਤਾਂ ਦੀ ਮੌਤ

 


author

Shivani Bassan

Content Editor

Related News