ਡੀ. ਡੀ. ਓਜ਼ ਕਰਮਚਾਰੀਆਂ ਦੇ ਆਮਦਨ ਕਰ ਦੇ ਦਸਤਾਵੇਜ਼ਾਂ ਦੀ ਮੁਕੰਮਲ ਜਾਂਚ ਕਰਨ ਦੇ ਹੁਕਮ

Friday, Feb 14, 2025 - 04:40 PM (IST)

ਡੀ. ਡੀ. ਓਜ਼ ਕਰਮਚਾਰੀਆਂ ਦੇ ਆਮਦਨ ਕਰ ਦੇ ਦਸਤਾਵੇਜ਼ਾਂ ਦੀ ਮੁਕੰਮਲ ਜਾਂਚ ਕਰਨ ਦੇ ਹੁਕਮ

ਅੰਮ੍ਰਿਤਸਰ (ਨੀਰਜ)-ਆਮਦਨ ਕਰ ਵਿਭਾਗ ਅੰਮ੍ਰਿਤਸਰ ਵਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡੀ. ਡੀ. ਓਜ਼/ਜ਼ਿਲਾ ਅਧਿਕਾਰੀਆਂ ਨੂੰ ਆਮਦਨ ਕਰ ਸਬੰਧੀ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਵਧੀਕ ਕਮਿਸ਼ਨਰ ਆਮਦਨ ਕਰ ਰੇਂਜ-1 ਮਨਪ੍ਰੀਤ ਸਿੰਘ ਦੁੱਗਲ ਨੇ ਡੀ. ਡੀ. ਓਜ਼/ਜ਼ਿਲਾ ਅਧਿਕਾਰੀਆਂ ਨੂੰ ਕਿਹਾ ਕਿ ਹਰ ਵਿੱਤੀ ਵਰ੍ਹੇ ਦੌਰਾਨ ਅਧਿਕਾਰੀਆਂ ਵਲੋਂ ਮੁਲਾਜ਼ਮਾਂ ਨੂੰ ਆਮਦਨ ਕਰ ਸਬੰਧੀ 16 ਨੰਬਰ ਫਾਰਮ 31 ਮਈ ਤੱਕ ਮੁਹੱਈਆ ਕਰਵਾਉਣਾ ਜ਼ਰੂਰੀ ਹੁੰਦਾ ਹੈ।  ਇਸ ਕੰਮ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਫਾਰਮ ਨੰਬਰ 16 ਅਤੇ 26 ਏ. ਐੱਸ. ਦੋਨਾਂ ਫਾਰਮਾਂ ਵਿਚ ਸਮਾਨਤਾ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ- PSEB ਪ੍ਰੀਖਿਆਵਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, ਵਿਦਿਆਰਥੀ ਪੜ੍ਹ ਲੈਣ ਪੂਰੀ ਖ਼ਬਰ

ਉਨ੍ਹਾਂ ਕਿਹਾ ਕਿ ਆਮ ਵੇਖਣ ਵਿੱਚ ਆਇਆ ਹੈ ਕਿ ਅਧਿਕਾਰੀਆਂ ਵਲੋਂ ਕਰਮਚਾਰੀਆਂ ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਮੁਕੰਮਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਕਈ ਕਰਮਚਾਰੀ ਗਲਤ ਜਾਣਕਾਰੀ ਦੇ ਕੇ ਆਪਣਾ ਟੈਕਸ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਦੁੱਗਲ ਨੇ ਕਿਹਾ ਕਿ ਹਰੇਕ ਵਿਭਾਗ ਵਲੋਂ ਕਰਮਚਾਰੀਆਂ ਦੀ ਤਿਮਾਹੀ ਆਮਦਨ ਕਰ ਸਬੰਧੀ ਰਿਪੋਰਟ ਜਮ੍ਹਾਂ ਕਰਵਾਉਣੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਇਕ ਪੀ. ਪੀ. ਟੀ. ਰਾਹੀਂ ਆਮਦਨ ਕਰ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਆਮਦਨ ਕਰ ਗੁਲਜਰੀਨ ਅਖ਼ਤਰ ਨੇ ਕਿਹਾ ਕਿ ਕਈ ਕਰਮਚਾਰੀਆਂ ਵਲੋਂ ਗਲਤ ਤਰੀਕੇ ਨਾਲ ਆਮਦਨ ਕਰ ਸਬੰਧੀ ਰਿਫੰਡ ਲੈ ਲਏ ਜਾਂਦੇ ਹਨ, ਜੋ ਕਿ ਪੂਰੀ ਤਰ੍ਹਾਂ ਗੈਰ ਉਚਿਤ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਚੱਲਣਗੀਆਂ ਤੇਜ਼ ਹਵਾਵਾਂ, ਇਹ ਦਿਨ ਪਵੇਗਾ ਮੀਂਹ !

ਉਨ੍ਹਾਂ ਕਿਹਾ ਕਿ ਗਲਤ ਤਰੀਕੇ ਨਾਲ ਰਿਫੰਡ ਲੈਣ ਵਾਲੇ ਕਰਮਚਾਰੀਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਵੱਡੀ ਪੱਧਰ ’ਤੇ ਜੁਰਮਾਨਾ ਲੱਗ ਸਕਦਾ ਹੈ। ਕਈ ਵਾਰ ਕੁਝ ਕਰਮਚਾਰੀ ਗਲਤ ਏਜੰਟਾਂ ਦੇ ਹੱਥਾਂ ਵਿਚ ਆ ਕੇ ਆਮਦਨ ਕਰ ਸਬੰਧੀ ਗਲਤ ਜਾਣਕਾਰੀ ਦਿੰਦੇ ਹਨ, ਜਿਸ ’ਤੇ ਵਿਭਾਗ ਵਲੋਂ ਤਿਰਛੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਰਮਚਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਮਦਨ ਕਰ ਧਾਰਾਵਾਂ ਸਬੰਧੀ ਸਹੀ ਅਤੇ ਮੁਕੰਮਲ ਜਾਣਕਾਰੀ ਹੀ ਦੇਣ ਅਤੇ ਨਿਚਚਿਤ ਮਿਤੀ ਤੋਂ ਪਹਿਲਾਂ ਪਹਿਲਾਂ ਆਪਣੇ ਆਮਦਨ ਕਰ ਸਬੰਧੀ ਸਟੇਟਮੈਂਟ ਫਾਈਲ ਕਰਨ। ਇਸ ਮੌਕੇ ਕਈ ਅਧਿਕਾਰੀਆਂ ਵਲੋਂ ਕੁਝ ਸ਼ੰਕਾਵਾਂ ਸਬੰਧੀ ਆਮਦਨ ਕਰ ਅਧਿਕਾਰੀਆਂ ਵਲੋਂ ਜਾਣਕਾਰੀ ਵੀ ਲੲ ਗਈ ਅਤੇ ਮੌਕੇ ’ਤੇ ਹੀ ਉਨ੍ਹਾਂ ਦੀਆਂ ਸ਼ੰਕਾਵਾ ਨੂੰ ਦੂਰ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮਹਿਲਾ ਸਰਪੰਚ ਦੇ ਪਤੀ ਨੂੰ ਮਾਰੀਆਂ ਗੋਲੀਆਂ

ਇਸ ਮੌਕੇ ਗੁਰਸਿਮਰਨ ਕੌਰ ਸਹਾਇਕ ਕਮਿਸ਼ਨਰ ਜਨਰਲ, ਇੰਦਰਪਾਲ ਸਿੰਘ ਸੀਨੀਅਰ ਕਮਾਂਡੈਂਟ ਸੀ. ਆਈ. ਐੱਸ. ਐੱਫ., ਰਾਜਵਿੰਦਰ ਕੌਰ ਤਹਿਸੀਲਦਾਰ, ਜਸਬੀਰ ਸਿੰਘ ਸੰਧੂ ਨਾਇਬ ਤਹਿਸੀਲਦਾਰ ਮਜੀਠਾ, ਅਮਰਜੀਤ ਸਿੰਘ ਤਹਿਸੀਲਦਾਰ ਲੋਪੋਕੇ, ਹਰਦੇਵ ਸਿੰਘ ਸਹਾਇਕ ਡਾਇਕਟਰ ਮੱਛੀ ਪਾਲਣ, ਮੀਨਾ ਦੇਵੀ ਸੀ. ਡੀ. ਪੀ. ਓ, ਇੰਦਰਜੀਤ ਸਿੰਘ ਇਲੈਕਸ਼ਨ ਤਹਿਸੀਲਦਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News