ਰੇਲ ਗੱਡੀ ਦੀ ਫੇਟ ਵੱਜਣ ਕਾਰਨ ਇਕ ਭਰਾ ਦੀ ਮੌਤ, ਦੂਜਾ ਜ਼ਖਮੀ

Friday, Oct 04, 2024 - 11:08 AM (IST)

ਰੇਲ ਗੱਡੀ ਦੀ ਫੇਟ ਵੱਜਣ ਕਾਰਨ ਇਕ ਭਰਾ ਦੀ ਮੌਤ, ਦੂਜਾ ਜ਼ਖਮੀ

ਬਟਾਲਾ (ਸਾਹਿਲ)-ਬਟਾਲਾ ਦੇ ਨਜ਼ਦੀਕ ਮੁਰਗੀ ਮਹੱਲਾ ਵਿਖੇ ਰੇਲ ਗੱਡੀ ਦੀ ਫੇਟ ਵੱਜਣ ਨਾਲ ਇਕ ਭਰਾ ਦੀ ਮੌਤ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ ਹੈ। ਇਸ ਸਬੰਧੀ ਰੇਲਵੇ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਤਨ ਲਾਲ ਅਤੇ ਨਰੇਸ਼ ਕੁਮਾਰ ਦੋਵੇਂ ਪੁੱਤਰਾਨ ਹੰਸਰਾਜ ਵਾਸੀ ਮੁਰਗੀ ਮਹੱਲਾ ਚੰਦਰ ਨਗਰ ਬਟਾਲਾ, ਜੋ ਦੇਰ ਸ਼ਾਮ ਕਰੀਬ 8 ਵਜੇ ਦੇ ਕਰੀਬ ਰੇਲਵੇ ਲਾਈਨ ’ਤੇ ਬੈਠੇ ਹੋਏ ਸੀ। ਇਸ ਦੌਰਾਨ ਕਾਦੀਆਂ ਵਾਲੀ ਸਾਈਡ ਤੋਂ ਆ ਰਹੀ ਇਕ ਰੇਲ ਗੱਡੀ ਵੱਲੋਂ ਉਨ੍ਹਾਂ ਨੂੰ ਫੇਟ ਮਾਰ ਦਿੱਤੀ ਗਈ, ਜਿਸ ਦੌਰਾਨ ਨਰੇਸ਼ ਕੁਮਾਰ ਦੀ ਮੌਤ ਹੋ ਗਈ ਅਤੇ ਉਸਦਾ ਭਰਾ ਰਤਨ ਲਾਲ ਗੰਭੀਰ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ-  ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੂਜਾ ਦਾ ਸਾਮਾਨ ਦਰਿਆ 'ਚ ਪਰਵਾਉਣ ਗਏ ਪਿਓ-ਪੁੱਤ ਰੁੜੇ

ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਬਟਾਲਾ ਸਿਵਲ ਹਸਪਤਾਲ ਦੇ ਮੋਰਚਰੀ ’ਚ ਰਖਵਾ ਦਿੱਤਾ ਅਤੇ ਜ਼ਖਮੀ ਰਤਨ ਲਾਲ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰਾਂ ਨੇ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਹੈ। ਉਧਰ ਦੂਜੇ ਪਾਸੇ ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੂਜਾ ਦਾ ਸਾਮਾਨ ਦਰਿਆ 'ਚ ਪਰਵਾਉਣ ਗਏ ਪਿਓ-ਪੁੱਤ ਰੁੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News