ਲੋਕ ਸਭਾ ਚੋਣਾਂ ਦੀ ਤਿਆਰੀ: BLO ਐੱਪ 'ਚ ਵੋਟਰ ਆਈਡੀ 'ਚ ਮੌਕੇ 'ਤੇ ਹੀ ਸੁਧਾਰ, ਹੁਣ ਘਰ ਬੈਠ ਕੇ ਮਿਲੇਗੀ ਇਹ ਸੁਵਿਧਾ
Thursday, Jul 27, 2023 - 05:53 PM (IST)

ਅੰਮ੍ਰਿਤਸਰ- ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬੀ.ਐੱਲ.ਓਜ਼ ਵੱਲੋਂ ਕਈ ਜ਼ਿਲ੍ਹਿਆਂ 'ਚ ਘਰ-ਘਰ ਜਾ ਕੇ ਵੋਟਰਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਸਰਵੇ 'ਚ ਵੋਟਰ ਦਾ ਵੇਰਵਾ ‘ਬੀ.ਐੱਲ.ਓ’ ਐਪ 'ਚ ਮੌਕੇ ’ਤੇ ਹੀ ਦਰਜ ਕੀਤਾ ਜਾਵੇਗਾ। ਤਸਦੀਕ, ਸੋਧ, ਡੈਥ ਕੇਸ ਆਦਿ ਸ਼ਿਫਟ ਕਰਨ ਵਰਗੀਆਂ ਸੁਵਿਧਾਵਾਂ ਘਰ ਬੈਠੇ ਹੀ ਉਪਲਬਧ ਹੋਣਗੀਆਂ। ਇਸ 'ਚ ਵੋਟਰਾਂ ਦੀ ਰੀ-ਵੈਰੀਫਿਕੇਸ਼ਨ ਹੋਵੇਗੀ। ਇਸ 'ਚ ਅਧਿਕਾਰੀਆਂ ਦੀ ਮਨਜ਼ੂਰੀ ਵੀ ਆਵੇਗੀ। 1 ਜਨਵਰੀ 2024 ਨੂੰ 18 ਸਾਲ ਪੂਰੇ ਕਰਨ ਵਾਲੇ ਨੌਜਵਾਨਾਂ ਦਾ ਵੇਰਵਾ ਵੀ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਜਾਰੀ ਹੋਇਆ 15 ਅਗਸਤ ਦਾ ਸ਼ਡਿਊਲ, ਜਾਣੋ CM Mann ਸਣੇ ਬਾਕੀ ਮੰਤਰੀ ਕਿੱਥੇ ਲਹਿਰਾਉਣਗੇ ਤਿਰੰਗਾ
11 ਹਲਕਿਆਂ 'ਚ 2161 ਬੂਥ ਬਣਾਏ ਜੋ ਪਿਛਲੀਆਂ ਚੋਣਾਂ ਨਾਲੋਂ 50 ਤੋਂ ਘੱਟ ਹਨ
11 ਵਿਧਾਨ ਸਭਾ ਹਲਕਿਆਂ 'ਚ 2161 ਬੂਥ ਬਣਾਏ ਗਏ ਹਨ। ਸਭ ਤੋਂ ਵੱਧ ਬਾਬਾ ਬਕਾਲਾ 'ਚ 234 ਅਤੇ ਸਭ ਤੋਂ ਘੱਟ ਅਜਨਾਲਾ 'ਚ 188 ਹਨ। 2022 ਦੀਆਂ ਵਿਧਾਨ ਸਭਾ ਚੋਣਾਂ 'ਚ 2211 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਇਸ ਵਾਰ 50 ਬੂਥ ਘਟਾਏ ਗਏ ਹਨ। ਅੰਮ੍ਰਿਤਸਰ ਪੂਰਬੀ 'ਚ ਸਭ ਤੋਂ ਵੱਧ 39 ਬੂਥ ਘਟੇ ਹਨ। ਪਿਛਲੇ ਸਾਲ 211 ਬੂਥ ਸਨ, ਇਸ ਵਾਰ 172 ਹਨ। ਕੇਂਦਰੀ ਹਲਕੇ 'ਚ ਪਹਿਲਾਂ 163 ਬੂਥ ਸਨ ਅਤੇ ਹੁਣ 135 ਯਾਨੀ ਕਿ 28 ਘੱਟ ਹੋਏ ਹਨ।
ਇਹ ਵੀ ਪੜ੍ਹੋ- ਅਮਰੀਕਾ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼, 18 ਕਿਲੋ ਹੈਰੋਇਨ ਸਣੇ 3 ਗ੍ਰਿਫ਼ਤਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8