ਜੂਨ ’ਚ ਗਰਮੀ ਘੱਟ ਨਾ ਹੋਈ ਤਾਂ ਪੁਰਾਣੇ ਏਅਰ-ਕੰਡੀਸ਼ਨਰ ਨਹੀਂ ਦੇਣਗੇ ‘ਠੰਡਕ’!

05/16/2022 1:19:13 AM

ਅੰਮ੍ਰਿਤਸਰ (ਇੰਦਰਜੀਤ)- ਮੌਸਮ ਤੋਂ ਪਹਿਲਾਂ ਆਈ ਗਰਮੀ ਨਾਲ ਪੂਰਾ ਸੂਬਾ ਪ੍ਰੇਸ਼ਾਨ ਹੈ। ਜਿੰਨੀ ਗਰਮੀ ਪਿਛਲੇ ਸਾਲਾਂ ’ਚ ਜੂਨ ਮਹੀਨੇ ’ਚ ਆਉਂਦੀ ਸੀ ਓਨੀ ਗਰਮੀ ਅਪ੍ਰੈਲ 15 ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। ਇੱਥੋਂ ਤੱਕ ਕਿ ਮਾਰਚ ਦੀ 15 ਮਿਤੀ ਤੋਂ ਬਾਅਦ ਹੀ ਗਰਮੀ ਨੇ ‘ਤੇਵਰ’ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ ਮਹੀਨੇ ਗਰਮੀ ਦਾ ਕਹਿਰ ਇਸੇ ਤਰ੍ਹਾਂ ਰਿਹਾ ਤਾਂ ਵਧਦਾ ਹੋਇਆ ਤਾਪਮਾਨ ਪੁਰਾਣੀ ਕਿਸਮ ਦੇ ਏਅਰ ਕੰਡੀਸ਼ਨਰਾਂ ਨੂੰ ਢਹਿ-ਢੇਰੀ ਕਰ ਸਕਦਾ ਹੈ।

ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਬੈੱਡਮਿੰਟਨ ਦਾ ਥਾਮਸ ਕੱਪ ਖ਼ਿਤਾਬ
ਇਸ ਦੌਰਾਨ ਕਈ ਮਾਹਿਰਾਂ ਅਤੇ ਆਮ ਜਨਤਾ ਵੱਲੋਂ ਕਈ ਕਿਆਸ ਲਾਏ ਜਾ ਰਹੇ ਹਨ। ਮੁੱਖ ਤੌਰ ’ਤੇ ਲੋਕ ਕਹਿ ਰਹੇ ਹਨ ਕਿ ‘ਗਲੋਬਲ-ਵਾਰਮਿੰਗ’ ਕਾਰਨ ਅਜਿਹਾ ਹੋ ਰਿਹਾ ਹੈ। ਕੁਝ ਲੋਕ ਵਧਦੇ ਹੋਏ ਪ੍ਰਦੂਸ਼ਣ ਨੂੰ ਇਸ ਦਾ ਕਾਰਨ ਮੰਨਦੇ ਹਨ ਜਦਕਿ ਵੱਡੀ ਗਿਣਤੀ ’ਚ ਲੋਕ ਰੂਸ-ਯੂਕ੍ਰੇਨ ਜੰਗ ’ਚ ਚੱਲੇ ਅੰਨ੍ਹੇਵਾਹ ਗੋਲਾ-ਬਾਰੂਦ ਦੀਆਂ ਗੱਲਾਂ ਕਰਦੇ ਹਨ। ਓਧਰ ਮੌਸਮ ਸਬੰਧੀ ਕਈ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ 30 ਤੋਂ 40 ਸਾਲਾਂ ’ਚ ਇਕ-ਦੋ ਸਾਲ ਅਜਿਹੇ ਵੀ ਆਉਂਦੇ ਹਨ, ਜਦੋਂ ਗਰਮੀ ਸਮੇਂ ਤੋਂ ਪਹਿਲਾਂ ਆਉਂਦੀ ਹੈ ਅਤੇ ਸਮੇਂ ਤੋਂ ਪਹਿਲਾਂ ਚਲੀ ਜਾਂਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਵਾਰ ਮਾਨਸੂਨ ਹਵਾਵਾਂ ਪਿਛਲੇ ਸਾਲ ਨਾਲੋਂ ਪਹਿਲਾਂ ਆ ਜਾਣਗੀਆਂ।
ਵਿਗਿਆਨੀ ਸਾਲਾਂ ਤੋਂ ਦੇ ਰਹੇ ਚਿਤਾਵਨੀ!
ਵਿਸ਼ਵ ਭਰ ਦੇ ਵਿਗਿਆਨੀ ਸਾਲਾਂ ਤੋਂ ਚਿਤਾਵਨੀ ਦਿੰਦੇ ਆ ਰਹੇ ਹਨ ਕਿ ਪ੍ਰਦੂਸ਼ਣ ਕਾਰਨ ਓਜ਼ੋਨ ਪਰਤ ’ਤੇ ਅਸਰ ਪੈ ਰਿਹਾ ਹੈ ਅਤੇ ਇਸ ’ਚ ਹੋਲ ਕਾਫੀ ਹੋ ਚੁੱਕੇ ਹਨ। ਅੰਟਾਰਕਟਿਕਾ ’ਚ ਪਏ ਛੇਦ ਤਾਂ ਇੰਨੇ ਵੱਡੇ ਹਨ ਕਿ ਕਈ ਦੇਸ਼ ਇਸ ’ਚ ਆ ਸਕਦੇ ਹਨ। ਓਜ਼ੋਨ ਪਰਤ ’ਚ ਛੇਦ ਦਾ ਮੁੱਖ ਕਾਰਨ ਰੈਫ੍ਰਿਜਰੇਸ਼ਨ ਗੈਸ ਹੈ ਜੋ ਇਸ ਨੂੰ ਪ੍ਰਭਾਵਿਤ ਕਰਦੀ ਹੈ। ਹਾਲਾਂਕਿ ਅਮੋਨੀਆ ਗੈਸ ਦੇ ਦੂਸ਼ਿਤ ਤੱਤ ਸਾਲ 1989 ਦੇ ਆਲੇ-ਦੁਆਲੇ ਮਹਾਰਾਣੀ ਐਲੀਜ਼ਾਬੈਥ ਦੀ ਕੋਸ਼ਿਸ਼ ਨਾਲ ਮਾਹਿਰਾਂ ਨੇ ਦੂਰ ਕਰ ਦਿੱਤੇ ਸੀ ਪਰ ਇਸ ਤੋਂ ਬਾਅਦ ਬਦਲਵੀਆਂ ਗੈਸਾਂ ਵੀ ਬਰਾਬਰ ਇਲੈਕਟ੍ਰਿਕ ਰੈਫ੍ਰਿਜਰੇਸ਼ਨ ਵਧਾ ਰਹੀਆਂ ਹਨ, ਜਿਨ੍ਹਾਂ ਦੇ ਬੁਰੇ ਨਤੀਜੇ ਸਾਹਮਣੇ ਹਨ। ਇਸੇ ਕਾਰਨ ਵਾਤਾਵਰਣ ’ਚ ਨਾਈਟ੍ਰੋਜਨ-ਆਕਸੀਜਨ, ਹੀਲੀਅਮ, ਕ੍ਰਿਪਟਨ, ਮਿਥੇਨ, ਕਾਰਬਨ ਡਾਇਆਕਸਾਈਡ, ਓਜ਼ੋਨ, ਹਾਈਡ੍ਰੋਜ਼ਨ ਦਾ ਸੰਤੁਲਨ ਬਰਾਬਰ ਵਿਗੜ ਰਿਹਾ ਹੈ। ਇਸੇ ਅਸੰਤੁਲਨ ਕਾਰਨ ਧਰਤੀ ਦੀਆਂ ਪੰਜ ਪਰਤਾਂ ’ਤੇ ਅਸਰ ਆ ਰਿਹਾ ਹੈ। ਇਸ ’ਚ ਮੁੱਖ ਤੌਰ ’ਤੇ ਟ੍ਰੋਪੋ-ਸਫੀਅਰ ਜੋ ਧਰਤੀ ’ਤੇ ਵਾਤਾਵਰਣ ਨੂੰ ਸੰਤੁਲਿਤ ਕਰਦੀ ਹੈ, ਦੀ ਉਚਾਈ ’ਚ ਵੀ ਪਿਛਲੇ 20 ਸਾਲਾਂ ’ਚ ਕੁਝ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਸਟੈਟ੍ਰੋ-ਸਫੀਅਰ ’ਚ ਸਥਿਤ ਓਜ਼ੋਨ ਪਰਤ ਜੋ ਸੂਰਜ ਤੋਂ ਆਉਣ ਵਾਲੀ ਅਲਟ੍ਰਾਇਲੇਟ ਰੇਂਜ ਨੂੰ ਰੋਕਦੀ ਹੈ, ਕਈ ਥਾਵਾਂ ’ਚ ਦਾਗਦਾਰ ਹੋ ਚੁੱਕੀ ਹੈ। ਮਾਹਿਰ ਵਿਗਿਆਨਕ ਪ੍ਰੋਫੈਸਰ ਮਹੇਸ਼ ਦੁੱਗਲ ਦਾ ਮੰਨਣਾ ਹੈ ਕਿ ਓਜ਼ੋਨ ਦੀ ਸੁਰੱਖਿਆ ਹੀ ਧਰਤੀ ਦੀਆਂ ਕਈਆਂ ਮੁਸ਼ਕਿਲਾਂ ਨੂੰ ਰੋਕ ਸਕਦੀ ਹੈ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਆਸਟ੍ਰੇਲੀਆ ਦੇ ਮਸ਼ਹੂਰ ਸਾਬਕਾ ਕ੍ਰਿਕਟਰ 'ਐਂਡਰਿਊ ਸਾਈਮੰਡਸ' ਦੀ ਭਿਆਨਕ ਹਾਦਸੇ ਦੌਰਾਨ ਮੌਤ
ਛੋਟੀ ਉੱਚਾਈ ਦੇ ਹਿੱਲ ਸਟੇਸ਼ਨ ਵੀ ਹਨ ਗਰਮ
ਇਸ ਵਾਰ ਦੇਖਣ ’ਚ ਆਇਆ ਹੈ ਕਿ ਜਿਹੜੇ ਹਿੱਲ ਸਟੇਸ਼ਨਾਂ ਦੀ ਉਚਾਈ 5000 ਫੁੱਟ ਦੇ ਨੇੜੇ ਜਾਂ ਇਸ ਤੋਂ ਘੱਟ ਹੈ, ਉੱਥੇ ਗਰਮੀ ਦਾ ਪੂਰਾ ਕਹਿਰ ਹੈ। ਧਰਤੀ ਦੇ ਵਾਤਾਵਰਣ ਨਿਯਮ ਦੇ ਮੁਤਾਬਕ ਪ੍ਰਤੀ 1 ਕਿਲੋਮੀਟਰ ਉਪਰ ਜਾ ਕੇ ਤਾਪਮਾਨ 6.9 ਡਿਗਰੀ ਸੈਲਸੀਅਸ ਘੱਟ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜੇਕਰ ਮੈਦਾਨੀ ਸਥਾਨ ’ਤੇ ਟੈਂਪਰੇਚਰ 46 ਡਿਗਰੀ ਹੈ ਤਾਂ 45 ਹਜ਼ਾਰ ਫੁੱਟ ਉਪਰ ਜਾ ਕੇ ਇਸ ’ਚ 10 ਡਿਗਰੀ ਸੈਲਸੀਅਸ ਦੀ ਕਮੀ ਆਉਂਦੇ ਹੋਏ ਵਾਤਾਵਰਣ 36-37 ਤੱਕ ਰਹਿ ਜਾਵੇਗਾ ਜੋ ਕਿ ਹਿੱਲ ਸਟੇਸ਼ਨ ’ਤੇ ਵੀ ਠੰਡਕ ਦਾ ਅਹਿਸਾਸ ਨਹੀਂ ਹੋਣ ਦਿੰਦਾ। ਓਧਰ ਮਨਾਲੀ, ਮੰਸੂਰੀ, ਡਲਹੌਜ਼ੀ, ਨੈਨੀਤਾਲ, ਸ਼੍ਰੀਨਗਰ ਵਰਗੇ ਸਥਾਨ ’ਤੇ ਉਚਾਈ 7000 ਫੁੱਟ ਦੇ ਲਗਭਗ ਹੋਣ ਕਾਰਨ ਉਥੋਂ ਦਾ ਟੈਂਪਰੇਚਰ ਕਾਫੀ ਹੇਠਾਂ ਚਲਾ ਜਾਵੇਗਾ।
ਜੂਨ ’ਚ ਵਧੀ ਗਰਮੀ ਤਾਂ ਪੁਰਾਣੇ ਏ. ਸੀ. ਹੋ ਸਕਦੇ ਹਨ ਬੰਦ
ਗਰਮੀ ਨੂੰ ਰੋਕਣ ਵਾਲਾ ਇਕੋ ਇਕ ਸਾਧਨ ਏਅਰ ਕੰਡੀਸ਼ਨਰ ਵੀ 45 ਡਿਗਰੀ ਸੈਂਟੀਗ੍ਰੇਡ ਦੇ ਬਾਅਦ ਆਪਣਾ ਦਮ ਛੱਡਣ ਲੱਗਦਾ ਹੈ। ਜੇਕਰ ਇਸ ਵਾਰ ਗਰਮੀ 48 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਛੂਹ ਕੇ ਅੱਗੇ ਵਧੀ ਤਾਂ ਪੁਰਾਣੇ ਕਿਸਮ ਦੇ ਏਅਰ ਕੰਡੀਸ਼ਨਰ ਕੰਮ ਕਰਨਾ ਬੰਦ ਕਰ ਸਕਦੇ ਹਨ, ਜਦਕਿ ਨਵੀਂ ਤਕਨੀਕ ਦੇ ਏਅਰ ਕੰਡੀਸ਼ਨਰ ਅਤੇ ਸਿਸਟਮ ਹੀ ਕੰਮ ਕਰ ਸਕਣਗੇ।
 
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News