ਹੁਣ ਨਸ਼ਿਆਂ ਦੇ ਤੌਰ ''ਤੇ ਵਰਤੀ ਜਾਣ ਲੱਗੀ ਐਨਰਜੀ ਡਰਿੰਕ, ਨੌਜਵਾਨ ਪੀੜ੍ਹੀ ਤੋਂ ਲੈ ਕੇ ਬੱਚੇ ਤੱਕ ਕਰ ਰਹੇ ਸੇਵਨ

01/05/2024 5:46:04 PM

ਬਹਿਰਾਮਪੁਰ (ਗੌਰਾਇਆ)- ਕਿਸੇ ਸਮੇਂ ਵਿਚ ਪੰਜਾਬ ਇਕ ਰੰਗਲੇ ਸੂਬੇ ਵਜੋਂ ਜਾਣਿਆ ਜਾਂਦਾ ਸੀ, ਪਰ ਅੱਜ ਦੇ ਸਮੇਂ ਦੌਰਾਨ ਪੰਜਾਬ ਦੇ ਹਰੇਕ ਖ਼ੇਤਰ ਵਿਚ ਨਸ਼ੇ ਵਰਗੀ ਲਾਹਨਤ ਆਪਣੇ ਪੈਰ ਪਸਾਰ ਰਹੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਦਿਨ ਪ੍ਰਤੀ ਨਸ਼ੇ ਦੀ ਲਪੇਟ ਵਿਚ ਆ ਰਹੀ ਹੈ । ਇਸੇ ਕਾਰਨ ਬਹੁਤੇ ਮਾਪਿਆਂ ਨੇ ਡਰਦੇ ਹੋਏ ਆਪਣੇ ਬੱਚਿਆ ਨੂੰ ਵਿਦੇਸ਼ਾਂ ਵਿਚ ਭੇਜ ਰਹੇ ਹਨ, ਕਿਉਂਕਿ ਕੋਈ ਸਮਾਂ ਸੀ ਜਦ ਪਿੰਡਾਂ ਵਿਚ ਕੁੱਝ ਘਰ ਮਸ਼ਹੂਰ ਹੁੰਦੇ ਸਨ ਕਿ ਇਹ ਲੋਕ ਸ਼ਰਾਬ ਦਾ ਨਾਜਾਇਜ਼ ਧੰਦਾ ਕਰਦੇ ਹਨ ਤਾਂ ਪਰ ਪੁਲਸ ਵੱਲੋਂ ਹੌਲੀ-ਹੌਲੀ ਉਨ੍ਹਾਂ ਪਰਿਵਾਰਾਂ ਨੂੰ ਨੱਥ ਪਾ ਕੇ ਇਸ ਧੰਦੇ ਨਾਲੋਂ ਤੋੜਣ ਦੀ ਕੋਸ਼ਿਸ਼ ਕੀਤੀ ਗਈ ਸੀ,ਪਰ ਹੁਣ ਦੇ ਸਮੇਂ ਦੌਰਾਨ ਇੰਟਰਨੈੱਟ ਦਾ ਜ਼ਮਾਨਾ ਹੋਣ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ ਕਦੇ ਸ਼ੌਂਕ ਨਾਲ, ਕਦੇ ਦੋਸਤੀ ਦੀ ਆੜ ਅਤੇ ਕਦੇ ਕੋਈ ਮਜ਼ਬੂਰੀ ਦੱਸ ਕੇ ਬੱਚਿਆ ਅਤੇ ਨੌਜਵਾਨਾਂ ਵੱਲੋਂ ਬਜ਼ਾਰ ਵਿਚ 20 ਰੁਪਏ ਤੋਂ ਲੈ ਕੇ 100 ਰੁਪਏ ਤੱਕ ਵਿਕਣ ਵਾਲੀ ਐਨਰਜੀ ਡਰਿੰਕ ਵੀ ਹੁਣ ਨਸ਼ਿਆਂ ਦੇ ਤੌਰ 'ਤੇ ਵਰਤੀ ਜਾਣ ਲੱਗੀ ਹੈ ।

ਇਹ ਵੀ ਪੜ੍ਹੋ : ਪੀ. ਐੱਚ. ਡੀ. ਪਾਸ ਸਬਜ਼ੀ ਵੇਚ ਕਰ ਰਿਹੈ ਘਰ ਦਾ ਗੁਜ਼ਾਰਾ, ਜਾਣੋ ਪ੍ਰੋਫੈਸਰ ਦੀ ਪੂਰੀ ਕਹਾਣੀ

ਇਹ ਐਨਰਜੀ ਡਰਿੰਕ ਹਰੇਕ ਗਲੀ ਮਹੁੱਲੇ ਵਿਚ ਦੁਕਾਨਾਂ 'ਤੇ ਆਮ ਹੀ ਮਿਲ ਜਾਂਦੀ ਹੈ ਅਤੇ ਇਸ ਨੂੰ ਵੇਚਣ ਵਾਲਾ ਦੁਕਾਨਦਾਰ ਵੀ ਕੋਈ ਉਮਰ ਦਾ ਹਿਸਾਬ ਨਹੀਂ ਵੇਖਦਾ ਹੈ ਸਿਰਫ਼ ਵੇਚਣ ਵਾਲੀ ਗੱਲ ਹੀ ਕਰਦਾ ਹੈ। ਪਰ ਜ਼ਿਆਦਾ ਛੋਟੇ ਬੱਚਿਆਂ ਲਈ ਇਹ ਬਹੁਤੀ ਲਾਭਦਾਇਕ ਸਿੱਧ ਨਹੀਂ ਹੁੰਦੀ। ਇਸ ਚੀਜ਼ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਦੀ ਅੱਜ ਦੇ ਸਮੇਂ ਦੌਰਾਨ ਬਹੁਤ ਜ਼ਰੂਰਤ ਹੈ । ਇਸ ਸੰਬੰਧੀ ਕੁੱਝ ਸਮਾਜ ਸੇਵਕਾਂ ਵੱਲੋਂ ਆਪਣੇ ਵਿਚਾਰ ਰੱਖੇ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਇਕ ਹੋਰ ਬਲਾਸਟ, ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ

ਇਸ ਸਬੰਧੀ ਉੱਘੇ ਡਾਕਟਰ ਐੱਸ.ਯੂਫ਼ ਨੇ ਕਿਹਾ ਕਿ ਇਹ ਐਨਰਜੀ ਡਰਿੰਕ ਬੱਚਿਆ ਲਈ ਤਾਂ ਬਹੁਤ ਨੁਕਸਾਦਾਇਕ ਹੈ, ਇਸ ਦੀ ਆਦਤ ਬਹੁਤ ਹੀ ਮਾੜੀ ਹੈ। ਸਾਨੂੰ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਪੀਣ ਨਾਲ ਇਕ ਵਾਰ ਤਾਂ ਸਰੀਰ ਵਿਚ ਐਨਰਜੀ ਆ ਜਾਂਦੀ ਹੈ ਜੋ ਬਾਆਦ ਵਿਚ ਬਹੁਤ ਨੁਕਸਾਨਦਾਇਕ ਸਾਬਿਤ ਹੁੰਦੀ ਹੈ । ਇਸ ਨੂੰ ਜਦ ਕੋਈ ਪਹਿਲੀ ਵਾਰੀ ਵਰਤੋਂ ਵਿਚ ਆਉਂਦਾ ਹੈ ਤਾਂ ਇਕ ਦਮ ਬੀ.ਪੀ ਵੱਧਣ ਕਾਰਨ ਕਈ ਵਾਰੀ ਨੌਜਵਾਨਾਂ ਨੂੰ ਚੱਕਰ, ਉਲਟੀਆਂ ਆਦਿ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਸ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਾਨੂੰ ਸਭ ਨੂੰ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਬੱਚਣ ਦੀ ਜ਼ਰੂਰਤ ਹੈ ।

ਇਹ ਵੀ ਪੜ੍ਹੋ : ਪੰਜਾਬ 'ਚ ਧੁੰਦ ਤੇ ਠੰਡ ਦਾ ਲਗਾਤਾਰ ਪ੍ਰਕੋਪ, ਮੌਸਮ ਵਿਭਾਗ ਨੇ ਐਤਵਾਰ ਤੱਕ ਜਾਰੀ ਕੀਤਾ ਅਲਰਟ

ਸਮਾਜ ਸੇਵਕ ਡਾਕਟਰ ਸੁਖਵਿੰਦਰ ਸਿੰਘ ਕਾਲਾ ਨੰਗਲ ਨੇ ਕਿਹਾ ਕਿ ਇਹ ਐਨਰਜੀ ਡਰਿੱਕ ਗਰਭਵਤੀ ਔਰਤਾਂ ਲਈ ਹਾਨੀਕਾਰਕ ਹੈ । ਗਰਭਵਤੀ ਔਰਤਾਂ ਨੂੰ ਪਹਿਲੇ ਤਿੰਨ ਮਹੀਨੇ ਕੈਫ਼ੀਨ (ਐਨਰਜੀ ਡਰਿੰਕ) ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਇਹ ਗਰਭਵਤੀ ਔਰਤਾਂ ਲਈ ਹਾਨੀਕਾਰਕ ਦੱਸੀ ਜਾਂਦੀ ਹੈ । ਐਨਰਜੀ ਡਰਿੰਕ ਦਾ ਸੇਵਨ ਕਰਨ ਨਾਲ ਗਰਭਪਾਤ ਹੋਣ ਦਾ ਖ਼ਤਰਾ ਹੋ ਸਕਦਾ ਹੈ, ਬਹੁਤ ਜ਼ਿਆਦਾ ਕੈਫੀਨ ਬੱਚੇ ਦੇ ਵਿਕਾਸ 'ਤੇ ਵੀ ਅਸਰ ਪਾਉਂਦੀ ਹੈ।

ਇਹ ਵੀ ਪੜ੍ਹੋ : ਪੀ. ਐੱਚ. ਡੀ. ਪਾਸ ਸਬਜ਼ੀ ਵੇਚ ਕਰ ਰਿਹੈ ਘਰ ਦਾ ਗੁਜ਼ਾਰਾ, ਜਾਣੋ ਪ੍ਰੋਫੈਸਰ ਦੀ ਪੂਰੀ ਕਹਾਣੀ

ਕਿਸਾਨ ਆਗੂ ਗੁਰਵਿੰਦਰ ਸਿੰਘ ਜੀਵਨਚੱਕ ਨੇ ਕਿਹਾ ਕਿ ਇਸ ਨਾਲ ਇਨਸਾਨ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਪਰ ਇਸ ਦੇ ਬਾਵਜੂਦ ਵੀ ਨੌਜਵਾਨ ਪੀੜ੍ਹੀ ਬਿਨਾਂ ਕਿਸੇ ਰੋਕ ਟੋਕ ਦੇ ਲਗਾਤਾਰ ਪੀ ਜਾ ਰਹੀ ਹੈ ਪਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਸੰਬੰਧੀ ਸਮਝਾਉਣ ਬਹੁਤ ਜ਼ਰੂਰੀ ਹੈ ਤਾਂ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਸਾਡਾ ਪੰਜਾਬ ਇਕ ਰੰਗਲਾ ਪੰਜਾਬ ਬਣਕੇ ਸਾਬਿਤ ਹੋ ਸਕੇ ।

ਕੀ ਹਨ ਨੁਕਸਾਨ-

ਇਸ ਐਨਰਜੀ ਡਰਿੰਕ ਪੀਣ ਨਾਲ ਪਾਣੀ ਦੀ ਪਿਆਸ ਨਹੀਂ ਲੱਗਦੀ, ਜਿਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਆ ਜਾਂਦੀ ਹੈ। ਨੀਂਦ ਵੀ ਖ਼ਰਾਬ ਹੋ ਸਕਦੀ ਹੈ। ਮੋਟਾਪਾ ਤੇ ਹਿੱਤ ਸੰਬੰਧੀ ਸਮੱਸਿਆਵਾ ਹੋ ਸਕਦੀਆਂ ਹਨ, ਦੰਦਾ ਲਈ ਵੀ ਸਹੀ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News