ਪੰਜਾਬ 'ਚ ਗੈਸ ਏਜੰਸੀ ਨੇੜੇ ਲੱਗੀ ਭਿਆਨਕ ਅੱਗ, ਦੂਰ ਤੱਕ ਫ਼ੈਲੇ ਧੂੰਏਂ ਦੇ ਗੁਬਾਰ

Saturday, Nov 09, 2024 - 04:00 PM (IST)

ਪੰਜਾਬ 'ਚ ਗੈਸ ਏਜੰਸੀ ਨੇੜੇ ਲੱਗੀ ਭਿਆਨਕ ਅੱਗ, ਦੂਰ ਤੱਕ ਫ਼ੈਲੇ ਧੂੰਏਂ ਦੇ ਗੁਬਾਰ

ਲੁਧਿਆਣਾ (ਗਣੇਸ਼): ਲੁਧਿਆਣਾ ਦੇ ਕਾਰਾਬਾਰਾ ਚੌਕ ਵਿਚ ਇਕ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਹੈ। ਇਹ ਅੱਗ ਇੰਡੀਅਨ ਗੈਸ ਏਜੰਸੀ ਦੇ ਪਿੱਛੇ ਇਕ ਖ਼ਾਲੀ ਪਏ ਪਲਾਟ 'ਚ ਲੱਗੀ ਹੈ, ਜੋ ਕਿ ਇਕ ਓਮ ਪਬਲਿਕ ਸਕੂਲ ਦੇ ਬਿਲਕੁਲ ਨੇੜੇ ਹੈ। ਉੱਥੇ ਫਲਾਂ ਦੀ ਪੈਕਿੰਗ ਵਾਲੀਆ ਲੱਕੜੀ ਦੀਆਂ ਪੇਟੀਆਂ ਪਈਆਂ ਹੋਈਆਂ ਸਨ, ਜਿਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ ਤੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ।

ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਗਨਿਮਤ ਰਹੀ ਕਿ ਇਸ ਅੱਗ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਅੱਗ 'ਤੇ ਕਾਬੂ ਪਾਉਣ ਲਈ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿੱਥੋਂ 2 ਗੱਡੀਆਂ ਨੇ ਆ ਕੇ ਬੜੀ ਮਿਹਨਤ-ਮੁਸ਼ੱਕਤ ਨਾਲ ਅੱਗ ਬੁਝਾਈ ਗਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਸਖ਼ਤ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News