ਪਾਕਿ 'ਚ ਸ਼ੇਰ-ਏ-ਪੰਜਾਬ ਦੀ ਜੱਦੀ ਹਵੇਲੀ ਦੀ ਹਾਲਤ ਖ਼ਸਤਾ, ਨਾ ਹੀ ਬੁੱਤ ਸੁਰੱਖਿਅਤ

Monday, Dec 05, 2022 - 02:06 PM (IST)

ਪਾਕਿ 'ਚ ਸ਼ੇਰ-ਏ-ਪੰਜਾਬ ਦੀ ਜੱਦੀ ਹਵੇਲੀ ਦੀ ਹਾਲਤ ਖ਼ਸਤਾ, ਨਾ ਹੀ ਬੁੱਤ ਸੁਰੱਖਿਅਤ

ਅੰਮ੍ਰਿਤਸਰ- ਪਾਕਿਸਤਾਨ ਦੇ ਲਾਹੌਰ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ ਦੇ ਬਾਹਰੋਂ ਉਤਾਰਿਆ ਗਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਦਮ-ਕੱਦ ਬੁੱਤ ਸੁਰੱਖਿਅਤ ਨਹੀਂ ਹੈ ਅਤੇ ਨਾ ਹੀ ਜ਼ਿਲ੍ਹਾ ਗੁੱਜਰਾਂਵਾਲਾ 'ਚ ਮੌਜੂਦ ਉਨ੍ਹਾਂ  ਦੀ ਜੱਦੀ ਹਵੇਲੀ ਹੀ ਮਹਿਫ਼ੂਜ਼ ਹੈ। ਉਕਤ ਬੁੱਤ ਧਾਰਮਿਕ ਕੱਟੜਪੰਥੀਆਂ ਵੱਲੋਂ ਲਗਾਤਾਰ ਤੀਜੀ ਵਾਰ ਕੀਤੀ ਭੰਨ-ਤੋੜ ਤੋਂ  ਬਾਅਦ ਕੱਟੜਪੰਥੀਆਂ ਸੰਗਠਨ ਪਾਕਿਸਤਾਨ ਤਹਿਰੀਕ-ਏ-ਲੈਬਬੈਕ ਦੇ ਡਰ ਤੋਂ ਅਜੇ ਤੱਕ ਕਿਲ੍ਹੇ 'ਚ ਮੁੜ ਤੋਂ ਸਥਾਪਤ ਨਹੀਂ ਕੀਤਾ ਜਾ ਸਕਿਆ। ਇਸ ਤੋਂ ਇਲਾਵਾ ਗੁੱਜਰਾਂਵਾਲਾ ਵਿਚਲੀ ਮੱਛੀ ਮੰਡੀ 'ਚ ਸਥਿਤ ਸ਼ੇਰ-ਏ-ਪੰਜਾਬ ਦੀ ਜੱਦੀ ਹਵੇਲੀ ਦੇ ਵੱਡੇ ਹਿੱਸੇ ਦੇ ਢਹਿ ਜਾਣ ਦੇ 5 ਮਹੀਨੇ ਬਾਅਦ ਵੀ ਸਬੰਧਿਤ ਵਿਭਾਗ ਨੇ ਅਜੇ ਤੱਕ ਉਕਤ ਸਮਾਰਕ ਦੀ ਨਵਉਸਾਰੀ ਸ਼ੁਰੂ ਨਹੀਂ ਕੀਤੀ ਹੈ। ਜਿਸ ਦੀ ਇਹ ਹਾਲਤ ਵੇਖ ਪੂਰੀ ਹਵੇਲੀ ਦੇ ਢਹਿ ਦਾਣ ਦਾ ਖ਼ਤਰਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਰਜਿਸਟ੍ਰੇਸ਼ਨ ਦੇ ਨਿਯਮਾਂ ਨੇ ਮੁਸੀਬਤ ’ਚ ਪਾਏ ਈ-ਰਿਕਸ਼ਿਆਂ ਦੇ ਚਾਲਕ, ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਹਵੇਲੀ ਦੀ ਉੱਪਰਲੀ ਮੰਜ਼ਿਲ ਦੇ ਇਕ ਕਮਰੇ ਦੇ ਬਾਹਰ ਲੱਗੀ ਪੱਥਰ ਦੀ  ਸਿਲ 'ਤੇ ਅੰਗਰੇਜ਼ੀ ਅਤੇ ਸ਼ਾਹਮੁਖੀ 'ਚ 'ਮਹਾਰਾਜਾ ਰਣਜੀਤ ਸਿੰਘ- ਜਨਮ 2 ਨਵੰਬਰ 1780' ਉੱਕਰਿਆ ਹੋਇਆ ਹੈ। ਇਸ ਦੀ ਬਾਰਾਂਦਰੀ ਦੇ ਬਾਹਰ ਮੱਥੇ 'ਤੇ ਲੱਗੀ 'ਸਮਰ ਰੈਜ਼ੀਡੈਂਸ ਆਫ਼ ਮਹਾਰਾਜਾ ਰਣਜੀਤ ਸਿੰਘ ਸੰਨ-1830 ਤੋਂ ਸੰਨ 1837' ਲਿਖਿਆ  ਹੋਇਆ ਸਾਫ਼ ਪੜ੍ਹਿਆ ਜਾ ਸਕਦਾ ਹੈ। ਇਸ ਦੀਆਂ ਇਹ ਡੇਢ ਮੰਜ਼ਿਲਾਂ ਇਮਾਰਤ ਦੀਆਂ ਲਗਭਗ ਸਾਰੀਆਂ ਛੱਤਾਂ ਡਿੱਗ ਚੁੱਕੀਆਂ ਹਨ। ਪਿੰਡ ਦੇ ਲੋਕਾਂ ਵੱਲੋਂ ਉਕਤ ਇਮਾਰਤ ਚ ਪਸ਼ੂ ਬੰਨ੍ਹੇ ਜਾ ਰਹੇ ਹਨ ਅਤੇ ਕੰਧਾਂ 'ਤੇ ਪਾਥੀਆਂ ਥੱਪੀਆਂ ਜਾ ਰਹੀਆਂ ਹਨ।


author

Shivani Bassan

Content Editor

Related News