ਗੁਆਂਢੀਆਂ ਨੇ ਘਰ ’ਚ ਚਲਾਏ ਇੱਟਾਂ-ਰੋੜੇ, 3 ਜ਼ਖ਼ਮੀ
Friday, Jul 28, 2023 - 04:50 PM (IST)
ਬਟਾਲਾ (ਸਾਹਿਲ)- ਬੀਤੀ ਦੇਰ ਸ਼ਾਮ ਈਸਾ ਨਗਰ ਵਿਖੇ ਇਕ ਘਰ ’ਤੇ ਗੁਆਂਢੀਆਂ ਵੱਲੋਂ ਇੱਟਾਂ-ਰੋੜੇ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਪੰਜਾਬ ਕ੍ਰਿਸ਼ਚੀਅਨ ਫਰੰਟ ਦੇ ਸਿਟੀ ਪ੍ਰਧਾਨ ਹੈਪੀ ਹੰਸ ਨੇ ਦੱਸਿਆ ਕਿ ਬੀਤੇ ਕੱਲ ਮੇਰੇ ਬੇਟੇ ਦਾ ਜਨਮ ਦਿਨ ਸੀ, ਜਿਸ ’ਤੇ ਮੈਂ ਆਪਣੇ ਗੁਆਂਢੀਆਂ ਨੂੰ ਘਰ ਵਿਚ ਬੁਲਾਇਆ ਸੀ।
ਇਹ ਵੀ ਪੜ੍ਹੋ- ਹੜ੍ਹ ਕਾਰਨ ਟੁੱਟਿਆ ਜਲੰਧਰ ਦੇ ਪਿੰਡ ਵਾਸੀਆਂ ਦਾ ਧੀਆਂ ਨੂੰ ਵਿਆਉਣ ਦਾ ਸੁਫ਼ਨਾ
ਇਸੇ ਦੌਰਾਨ ਗੁਆਂਢੀਆਂ ਦੇ ਮੁੰਡਿਆਂ ਨੇ ਮੇਰੇ ਮੁੰਡੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਉਨ੍ਹਾਂ ਨੇ ਸਾਡੇ ਘਰ ਵਿਚ ਇੱਟਾਂ-ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਦੇ ਸਿੱਟੇ ਵਜੋਂ ਮੇਰੇ ਸਮੇਤ ਮੇਰਾ ਭਤੀਜਾ ਅਜੈ ਹੰਸ ਤੇ ਬੇਟਾ ਰੋਹਿਤ ਜ਼ਖ਼ਮੀ ਹੋ ਗਏ ਅਤੇ ਉਪਰੰਤ ਸਾਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਸਾਵਧਾਨ ! ਬੈਕਟੀਰੀਆ ਦੇ ਰਿਹੈ ਇਨਫੈਕਸ਼ਨ, ਬੱਚਿਆਂ ਤੇ ਬਜ਼ੁਰਗਾਂ ਨੂੰ ਵਾਇਰਸ ਵੱਧ ਲੈ ਰਿਹੈ ਆਪਣੀ ਜਕੜ ’ਚ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
