ਟਰਾਂਸਪੋਰਟ ਵਿਭਾਗ ਦੀ ਅਣਗਹਿਲੀ, 26 ਜਨਵਰੀ ਨੂੰ ਡਰਾਈਵਿੰਗ ਲਾਇਸੈਂਸ ਲਈ ਬਿਨੈਕਾਰਾਂ ਨੂੰ ਦਿੱਤੀ ਅਪੁਆਇੰਟਮੈਂਟ

Thursday, Dec 14, 2023 - 06:44 PM (IST)

ਟਰਾਂਸਪੋਰਟ ਵਿਭਾਗ ਦੀ ਅਣਗਹਿਲੀ, 26 ਜਨਵਰੀ ਨੂੰ ਡਰਾਈਵਿੰਗ ਲਾਇਸੈਂਸ ਲਈ ਬਿਨੈਕਾਰਾਂ ਨੂੰ ਦਿੱਤੀ ਅਪੁਆਇੰਟਮੈਂਟ

ਅੰਮ੍ਰਿਤਸਰ- ਟਰਾਂਸਪੋਰਟ ਵਿਭਾਗ ਦੀ ਅਣਗਹਿਲੀ ਕਾਰਨ 26 ਜਨਵਰੀ (ਗਣਤੰਤਰ ਦਿਵਸ) ਦੀ ਛੁੱਟੀ ਵਾਲੇ ਦਿਨ ਲੋਕਾਂ ਨੂੰ ਪੱਕੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਅਪੁਆਇੰਟਮੈਂਟ ਦੇ ਕੇ ਸਲਾਟ ਬੁੱਕ ਕੀਤੇ ਗਏ ਹਨ। ਆਨਲਾਈਨ ਅਪੁਆਇੰਟਮੈਂਟ ਅਨੁਸਾਰ 23 ਜ਼ਿਲ੍ਹਿਆਂ ਦੇ ਕਰੀਬ 2115 ਬਿਨੈਕਾਰਾਂ ਦੀ ਪੱਕੀ ਡੀਐੱਲ ਸਰਕਾਰੀ ਛੁੱਟੀਆਂ ਵਾਲੇ ਦਿਨ ਕੀਤੀ ਜਾਣੀ ਹੈ। ਸ਼ਨੀਵਾਰ-ਐਤਵਾਰ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਟਰਾਂਸਪੋਰਟ ਵਿਭਾਗ ਦੀ ਸਾਈਟ 'ਤੇ ਨਿਯੁਕਤੀਆਂ ਨੂੰ ਪੱਕੇ ਤੌਰ 'ਤੇ ਰੋਕ ਦਿੱਤਾ ਗਿਆ ਹੈ। ਅਜਿਹੇ 'ਚ ਸਵਾਲ ਉੱਠ ਰਹੇ ਹਨ ਕਿ ਰਾਸ਼ਟਰੀ ਤਿਉਹਾਰ ਬਾਰੇ ਸਭ ਨੂੰ ਪਤਾ ਹੋਣ ਦੇ ਬਾਵਜੂਦ ਵੀ ਵਿਭਾਗ ਇੰਨੀ ਵੱਡੀ ਗਲਤੀ ਕਿਵੇਂ ਕਰ ਸਕਦਾ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਮੰਗੀ ਮੁਆਫ਼ੀ

ਜੇਕਰ ਇਹ ਅਰਜ਼ੀਆਂ ਰੱਦ ਹੋ ਜਾਂਦੀਆਂ ਹਨ ਤਾਂ ਲੋਕਾਂ ਨੂੰ ਦੁਬਾਰਾ ਅਪੁਆਇੰਟਮੈਂਟ ਕਰਨੀ ਪਵੇਗੀ ਅਤੇ 45 ਦਿਨ ਬਰਬਾਦ ਹੋ ਜਾਣਗੇ ਕਿਉਂਕਿ ਅਗਲੇ 45ਵੇਂ ਦਿਨ ਹੀ ਸਲਾਟ ਬੁੱਕ ਹੋ ਸਕੇਗਾ। ਦਰਅਸਲ ਪੱਕਾ ਡੀਐੱਲ ਲਈ ਇਕ ਦਿਨ 'ਚ 170 ਸਲਾਟ ਬੁੱਕ ਕਰਨ ਦੀ ਸਹੂਲਤ ਦਿੱਤੀ ਗਈ ਹੈ। ਅਪਲਾਈ ਕਰਨ ਤੋਂ ਬਾਅਦ 45ਵੇਂ ਦਿਨ ਅਪੁਆਇੰਟਮੈਂਟ ਲੈਣ ਦਾ ਨਿਯਮ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਬ੍ਰਿਜ ’ਤੇ 2 ਸਾਲਾਂ ਲਈ ਆਵਾਜਾਈ ਮੁਕੰਮਲ ਬੰਦ, ਜਾਣੋ ਕੀ ਰਹੀ ਵਜ੍ਹਾ

ਗੁਰੂਨਗਰੀ ਦੇ ਸਾਰੇ 170 ਸਲਾਟ 26 ਜਨਵਰੀ ਨੂੰ ਹੀ ਫੁਲ ਹੋ ਚੁੱਕੇ ਹਨ।  ਸਭ ਤੋਂ ਘੱਟ ਅਰਜ਼ੀਆਂ ਨਵਾਂਸ਼ਹਿਰ 'ਚ 4 ਆਈਆਂ ਹਨ।  ਅੰਮ੍ਰਿਤਸਰ 'ਚ ਸਿਰਫ ਇੱਕ ਆਟੋਮੇਟਿਡ ਟ੍ਰੈਕ ਹੋਣ ਕਾਰਨ ਸ਼ਨੀਵਾਰ ਤੋਂ ਬੁੱਧਵਾਰ ਤੱਕ ਅਪੁਆਇੰਟਮੈਂਟ ਲਈਆਂ ਜਾਂਦੀਆਂ ਹਨ। ਇਸੇ ਕਰਕੇ ਇੱਥੇ ਸਲਾਟ ਜਲਦੀ ਭਰ ਜਾਂਦੇ ਹਨ। 

ਇਹ ਵੀ ਪੜ੍ਹੋ- ਤਲਾਕਸ਼ੁਦਾ ਔਰਤ ਨਾਲ ਇਸ਼ਕ ਦੀਆਂ ਪੀਂਘਾ ਪਾ ਬਣਾਏ ਸਰੀਰਕ ਸਬੰਧ, ਅਖ਼ੀਰ ਕਰ ਗਿਆ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News