ਕੁਦਰਤ ਦਾ ਕਰਿਸ਼ਮਾ : ਇਕ ਬੋਲਦਾ ਹੈ ਤਾਂ ਦੂਜੇ ਦੀ ਚੱਲਦੀ ਹੈ ਆਪਣੇ ਆਪ ਜ਼ੁਬਾਨ (ਦੇਖੋ ਤਸਵੀਰਾਂ)

10/04/2015 6:08:53 PM

ਅੰਮ੍ਰਿਤਸਰ- ਇਸ ਨੂੰ ਲੋਕ ਕੁਦਰਤ ਦਾ ਕਰਿਸ਼ਮਾ ਕਹਿੰਦੇ ਹਨ। ਪਰ ਇਹ ਦੋਵੇ ਬੱਚੇ ਵਿਗਿਆਨ ਲਈ ਇਕ ਚੁਣੌਤੀ ਬਣੇ ਹੋਏ ਹਨ। ਸ਼ਰੀਰ ਨਾਲ ਜੁੜੇ ਇਹ ਬੱਚੇ ਜਿਥੇ ਵੀ ਜਾਂਦੇ ਹਨ ਦੇਖਣ ਵਾਲਿਆਂ ਦੀ ਭੀੜ ਲੱਗ ਜਾਂਦੀ ਹੈ। ਇਕ ਬੋਲਦਾ ਹੈ ਤਾਂ ਦੂਜੇ ਦੀ ਜ਼ੁਬਾਨ ਆਪਣੇ ਆਪ ਚੱਲਦੀ ਹੈ। ਸ਼ਰੀਰ ਨਾਲ ਜੁੜੇ ਬੱਚਿਆਂ ਨੂੰ ਕ੍ਰਿਕਟ ਖੇਡਣ ਦਾ ਸ਼ੌਕ ਵੀ ਹੈ। 
ਅੰਮ੍ਰਿਤਸਰ ਦੇ ਪਿੰਗਸਵਾਰਾ ਟਰੱਸਟ ''ਚ ਰਹਿ ਰਹੇ ਇਹ ਬੱਚੇ ਵਿਗਿਆਨ ਲਈ ਵੀ ਇਕ ਵੱਡੀ ਚੁਣੌਤੀ ਹਨ। 12 ਸਾਲ ਦੇ ਸੋਹਣਾ ਅਤੇ ਮੋਹਣਾ ਦਾ 
 ਸ਼ਰੀਰ ਕਮਰ ਦੇ ਹੇਠਾਂ ਤੋਂ ਇਕ ਹੈ, ਪਰ ਉਪਰ ਤੋਂ ਦੋਵੇ ਵੱਖ-ਵੱਖ ਹਨ। ਕੁਦਰਤ ਦੇ ਇਸ ਕਰਿਸ਼ਮੇ ਨੂੰ ਦੇਖ ਕੇ ਹਰ ਕਿਸੇ ਦੇ ਦਿਮਾਗ ''ਚ ਜਗਿਆਸਾ ਦੀ ਸੂਚੀ ਹੀ ਬਣ ਜਾਂਦੀ ਹੈ। ਇਨ੍ਹਾਂ ਬੱਚਿਆਂ ਦੇ ਪਿਤਾ ਦਿੱਲੀ ''ਚ ਟੈਕਸੀ ਡਰਾਈਵਰ ਹਨ। ਬੱਚਿਆਂ ਦਾ ਅਜਿਹਾ ਸਰੀਰ ਹੋਣ ਕਾਰਨ ਘਰ ''ਚ ਉਨ੍ਹਾਂ ਨੂੰ ਦੇਖਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਕਾਰਨ ਉਨ੍ਹਾਂ ਨੇ ਇਨ੍ਹਾਂ ਨੂੰ ਟਰੱਸਟ ਨੂੰ ਦੇ ਦਿੱਤਾ ਹੈ। ਵੱਖ-ਵੱਖ ਵਿਅਕਤੀਤੱਵ ਅਤੇ ਸੋਚ ਹੁੰਦੇ ਹੋਏ ਵੀ ਉਨ੍ਹਾਂ ''ਚ ਬਹੁਤ ਜੁਨੂਨ ਹੈ। ਖਾਣਾ ਵੀ ਵੱਖ-ਵੱਖ ਮੂੰਹ ਨਾਲ ਖਾਂਦੇ ਹਨ ਪਰ ਉਨ੍ਹਾਂ ਦਾ ਪੇਟ ਤੋਂ ਹੇਠਾਂ ਵਾਲਾ ਹਿੱਸਾ ਜੁੜਿਆ ਹੋਇਆ ਹੈ। ਸੋਹਣਾ ਕਿਸੇ ਗੱਲ ਦਾ ਜਵਾਬ ਦਿੰਦਾ ਹੈ ਤਾਂ ਮੋਹਣਾ ਵੀ ਬੋਲਣ ਲੱਗ ਜਾਂਦਾ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News