ਨਗਰ ਪੰਚਾਇਤ ਕਮੇਟੀ ਦੇ ਪੁਰਾਣੇ ਕੱਢੇ ਮੁਲਾਜ਼ਮਾਂ ਨੇ ਸੁਖਪਾਲ ਖਹਿਰਾ ਨੂੰ ਦਿੱਤਾ ਮੰਗ ਪੱਤਰ

08/21/2018 6:54:17 PM

ਭਿੱਖੀਵਿੰਡ, ਖਾਲੜਾ, (ਭਾਟੀਆ, ਰਜੀਵ)—ਸਥਾਨਕ ਕਸਬਾ ਭਿੱਖੀਵਿੰਡ ਦੇ ਨਗਰ ਪੰਚਾਇਤ ਦਫਤਰ ਵਿਖੇ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਮੰਗਾ ਨੂੰ ਲੈ ਕੇ ਧਰਨੇ 'ਤੇ ਬੈਠੇ ਦਿਹਾੜੀਦਾਰੀ ਕਾਮਿਆਂ ਦੇ ਸੱਦੇ 'ਤੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਭਿੱਖੀਵਿੰਡ ਵਿਖੇ ਪੁੱਜੇ। ਜਿਥੇ ਉਨ੍ਹਾਂ ਨੇ ਨਗਰ ਪੰਚਾਇਤ ਕਮੇਟੀ ਦੇ ਕੱਢੇ ਮੁਲਾਜ਼ਮਾਂ ਦੀਆ ਮੰਗਾਂ ਸੁਣੀਆਂ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਭਿੱਖੀਵਿੰਡ ਤਾਂ ਬਹਾਲ ਹੋ ਗਈ ਹੈ ਪਰ ਇਨ੍ਹਾਂ ਮੁਲਾਜ਼ਮਾਂ ਦੀ ਜ਼ਿੰਦਗੀ ਅਜੇ ਬਹਾਲ ਨਹੀ ਹੋ ਸਕੀ। ਜੇਕਰ ਸਰਕਾਰ ਨੂੰ ਕਰਮਚਾਰੀਆਂ ਦੀ ਲੋੜ ਹੈ ਤਾਂ ਇਨ੍ਹਾਂ ਕੱਢੇ ਹੋਏ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ 'ਤੇ ਰੱਖੇ।

 PunjabKesariਇਸ ਸਬੰਧੀ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਮੁਲਾਜ਼ਮ ਅਦਾਲਤ ਦਾ ਦਰਵਾਜਾ ਖੜਕਾਉਣਾ ਚਾਹੁੰਦੇ ਹਨ ਤਾਂ ਮੈ ਇਨ੍ਹਾਂ ਨੂੰ ਵਧੀਆ ਵਕੀਲ ਕਰਾਂਗਾ ਅਤੇ ਇਨ੍ਹਾਂ ਦਾ ਕੇਸ ਫਰੀ ਲੜਿਆ ਜਾਵੇਗਾ ਅਤੇ ਇਨ੍ਹਾਂ ਦਾ ਹੱਕ ਦਿਵਾਉਣ 'ਚ ਇਨ੍ਹਾਂ ਦੀ ਮਦਦ ਕਰਾਂਗਾ। ਇਸ ਉਪਰੰਤ ਨਗਰ ਪੰਚਾਇਤ ਦੇ ਕੱਢੇ ਹੋਏ ਕਰਮਚਾਰੀਆਂ ਲਾਟੀ ਸਿੰਘ, ਗੁਰਵੇਲ ਸਿੰਘ, ਸੁੱਖੀ, ਜੀਤੋ, ਮੁੱਖੀ ਸਿੰਘ ਆਦਿ ਨੇ ਸੁਖਪਾਲ ਸਿੰਘ ਖਹਿਰਾ ਨੂੰ ਮੰਗ ਪੱਤਰ ਵੀ ਦਿਤਾ। ਇਸ ਮੌਕੇ ਸੁਖਬੀਰ ਸਿੰਘ ਵਲਟੋਹਾ, ਦਲਜੀਤ ਸਿੰਘ ਦਿਆਲਪੁਰਾ, ਰਮੇਸ਼ ਲਾਲ, ਦਲਜੀਤ ਕੁਮਾਰ, ਸਤਪਾਲ, ਹਰਜੀਤ ਸਿੰਘ, ਬਲਵਿੰਦਰ ਸਿੰਘ, ਕੁਲਦੀਪ  ਸਿੰਘ ਜਸਬੀਰ  ਸਿੰਘ  ਰੇਸ਼ਮ ਸਿੰਘ, ਗੁਰਵੇਲ ਸਿੰਘ , ਦਲਜੀਤ ਕੁਮਾਰ, ਬਲਵਿੰਦਰ ਸਿੰਘ, ਰਾਣੀ, ਜਸਬੀਰ ਸਿੰਘ, ਉਧਮ ਸਿੰਘ ਹਰਦੀਪ ਸਿੰਘ ਅਤੇ ਵੱਡੀ ਗਿਣਤੀ ਵਿੱਚ ਲੋਕ  ਹਾਜਰ ਸਨ ।


Related News