ਨਗਰ ਪੰਚਾਇਤ ਅਜਨਾਲਾ ਦੀ ਕਮੇਟੀ ''ਤੇ ਜਲਦ ਹੋਵੇਗਾ ਭਾਜਪਾ ਦਾ ਕਬਜ਼ਾ: ਬੋਨੀ ਅਜਨਾਲਾ
Monday, Sep 18, 2023 - 11:58 AM (IST)
ਅਜਨਾਲਾ (ਗੁਰਜੰਟ)- ਹਲਕਾ ਅਜਨਾਲਾ 'ਚ ਆਮ ਆਦਮੀ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਿਆ, ਜਦੋਂ ਸਥਾਨਿਕ ਸ਼ਹਿਰ ਅਜਨਾਲਾ ਦੀ ਵਾਰਡ ਨੰਬਰ 8 ਤੋਂ ਕੌਂਸਲਰ ਤੇ ਨਗਰ ਪੰਚਾਇਤ ਅਜਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਰਾਜਬੀਰ ਕੌਰ ਅਤੇ ਵਾਰਡ ਨੰਬਰ 15 ਤੋਂ ਕੌਂਸਲਰ ਨੰਦ ਲਾਲ ਬਾਇਓ ਨੇ ਆਪਣੇ ਕੁਝ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਰਨੀ ਮੈਂਬਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ ਹੇਠ ਭਾਜਪਾ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਵਾਪਰੇ ਵੱਡੇ ਹਾਦਸੇ 'ਚ 3 ਜਣਿਆਂ ਦੀ ਮੌਤ, ਟੋਟੇ-ਟੋਟੇ ਹੋਈ ਕਾਰ
ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਰਾਜਬੀਰ ਕੌਰ ਅਤੇ ਨੰਦ ਲਾਲ ਬਾਇਓ ਨੇ ਕਿਹਾ ਕਿ ਅਸੀਂ ਇਹ ਫ਼ੈਸਲਾ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਭੱਟੀ ਤੋਂ ਦੁਖੀ ਹੋ ਕੇ ਲਿਆ ਹੈ, ਕਿਉਂਕਿ ਪ੍ਰਧਾਨ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਜਿੱਥੇ ਕੌਂਸਲਰਾਂ ਨੂੰ ਬੁਰੀ ਤਰ੍ਹਾਂ ਅਣਗੌਲਿਆਂ ਕੀਤਾ ਹੈ। ਉਥੇ ਅਜਨਾਲਾ ਸ਼ਹਿਰ ਦੇ ਵਿਕਾਸ ਕਾਰਜਾਂ 'ਚ ਹੁਣ ਤੱਕ ਡੱਕਾ ਭੰਨ ਕੇ ਦੂਰਾ ਨਹੀਂ ਕੀਤਾ, ਜਿਸ ਕਾਰਨ ਸਾਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਮੁਸ਼ਕਿਲ ਹੋ ਚੁਕੇ ਸਨ।
ਇਹ ਵੀ ਪੜ੍ਹੋ- ਸਰਹੱਦ ਪਾਰ ਤੋਂ ਵੱਡੀ ਖ਼ਬਰ: ਹਿੰਦੂ ਕੁੜੀ ਤੇ ਪ੍ਰੇਮੀ ਦੇ ਗੋਲੀਆਂ ਮਾਰ ਕੇ ਕੀਤਾ ਕਤਲ
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਇੱਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਦੋਵਾਂ ਕੌਂਸਲਰਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਦੇ ਮਫ਼ਲਰ ਪਾ ਕੇ ਸਨਮਾਨਿਤ ਕਰਦਿਆਂ ਕਿਹਾ ਇਨ੍ਹਾਂ ਦੋਵਾਂ ਕੌਂਸਲਰਾਂ ਦੀ ਘਰ ਵਾਪਸੀ ਹੋਈ ਹੈ ਅਤੇ ਬਹੁਤ ਜਲਦ ਬਾਕੀ ਕੌਂਸਲਰ ਵੀ ਭਾਜਪਾ 'ਚ ਸ਼ਾਮਲ ਹੋਣਗੇ ਤੇ ਜਿਸ ਤੋਂ ਬਾਅਦ ਨਗਰ ਪੰਚਾਇਤ ਅਜਨਾਲਾ ਦੀ ਕਮੇਟੀ ਤੇ ਭਾਜਪਾ ਦਾ ਕਬਜ਼ਾ ਹੋਵੇਗਾ। ਇਸ ਮੌਕੇ ਡਾਕਟਰ ਅਵਤਾਰ ਕੌਰ ਅਜਨਾਲਾ, ਬੀਬੀ ਜਗਦੀਸ਼ ਕੌਰ, ਕੌਂਸਲਰ ਸੀਮੀ ਸਰੀਨ, ਕੌਂਸਲਰ ਵਿਕਰਮ ਬੇਦੀ, ਡਾ ਦੀਪਕ ਸਰਪਾਲ, ਦੀਪੂ ਅਰੋੜਾ, ਸੀਨੀਅਰ ਆਗੂ ਸ਼ਿਵਦੀਪ ਸਿੰਘ ਚਾਹਲ ਅਤੇ ਕ੍ਰਿਸਚਨ ਆਗੂ ਨਿਆਮਤ ਸੀ ਆਦਿ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8