ਕਲਯੁੱਗੀ ਮਾਂ ਨੇ ਬੱਚੇ ਨੂੰ ਜਨਮ ਤੋਂ ਬਾਅਦ ਸੁੱਟਿਆ ਡ੍ਰੇਨ 'ਚ, ਮੌਤ

Friday, Sep 13, 2019 - 12:21 AM (IST)

ਕਲਯੁੱਗੀ ਮਾਂ ਨੇ ਬੱਚੇ ਨੂੰ ਜਨਮ ਤੋਂ ਬਾਅਦ ਸੁੱਟਿਆ ਡ੍ਰੇਨ 'ਚ, ਮੌਤ

ਬਟਾਲਾ, (ਜ. ਬ.)— ਹਰ ਮਾਤਾ-ਪਿਤਾ ਦੀ ਜ਼ਿੰਦਗੀ 'ਚ ਖਵਾਹਿਸ਼ ਹੁੰਦੀ ਹੈ ਕਿ 'ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ' ਪਰ ਅੱਜ ਅਭਾਗਣ ਮਾਂ ਨੇ ਇਸ ਪਵਿੱਤਰ ਕਹਾਵਤ ਨੂੰ ਝੁਠਲਾਉਂਦੇ ਉਹ ਕਰ ਦਿਖਾਇਆ ਹੈ, ਜਿਸ ਦੀ ਤਵੱਜੋਂ ਇਨਸਾਨੀ ਜ਼ਿੰਦਗੀ 'ਚ ਕਰਨੀ ਅਸਭੰਵ ਹੈ। ਹੋਇਆ ਇੰਝ ਕਿ ਨਜ਼ਦੀਕੀ ਪੰਡ ਧਰਮਕੋਟ ਰੰਧਾਵਾ ਵਿਚ ਇਕ ਕਲਯੁਗੀ ਮਾਂ ਵਲੋਂ ਆਪਣੇ ਨਵ-ਜੰਮੇ ਬੱਚੇ ਨੂੰ ਜਨਮ ਦੇ ਕੇ ਡ੍ਰੇਨ 'ਚ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਚੌਕੀ ਧਰਮਕੋਟ ਦੇ ਇੰਚਾਰਜ ਏ. ਐੱਸ. ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਸੰਘਰਪੁਰਾ ਦੇ ਨਜ਼ਦੀਕ ਜੋ ਡ੍ਰੇਨ ਹੈ, ਉਸ 'ਚ ਇਕ ਨਵ-ਜੰਮੇ ਬੱਚੇ ਦੀ ਲਾਸ਼ ਪਾਣੀ 'ਚ ਤੈਰ ਰਹੀ ਸੀ। ਅਸੀਂ ਤੁਰੰਤ ਮੌਕੇ 'ਤੇ ਪਹੁੰਚ ਕੇ ਬੱਚੇ ਦੀ ਲਾਸ਼ ਬਾਹਰ ਕੱਢੀ, ਉਕਤ ਬੱਚੇ ਦੀ ਮੌਤ ਹੋ ਚੁੱਕੀ ਸੀ।
ਦੇਖਣ ਤੋਂ ਲਗਦਾ ਸੀ ਕਿ ਬੱਚੇ ਦਾ ਜਨਮ ਕੁੱਝ ਹੀ ਸਮਾਂ ਪਹਿਲਾਂ ਹੋਇਆ ਸੀ ਤੇ ਕਿਸੇ ਨੇ ਕੁਝ ਘੰਟੇ ਪਹਿਲਾਂ ਹੀ ਇਸ ਨੂੰ ਇਸ ਵਿਚ ਸੁੱਟਿਆ ਹੈ, ਫਿਲਹਾਲ ਅਸੀਂ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਅਣਪਛਾਤੀ ਔਰਤ ਦੇ ਖਿਲਾਫ਼ ਧਾਰਾ 315 ਤਹਿਤ ਥਾਣਾ ਡੇਰਾ ਬਾਬਾ ਨਾਨਕ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ।


author

KamalJeet Singh

Content Editor

Related News