ਗਊ ਮਾਤਾ ’ਤੇ ਆਇਆ ਭਾਰੀ ਸੰਕਟ, ਜ਼ਿਲ੍ਹੇ ’ਚ 1700 ਗਊਆਂ ਹੋਈਆਂ ਲੰਪੀ ਸਕਿਨ ਬੀਮਾਰੀ ਦਾ ਸ਼ਿਕਰ, 5 ਦੀ ਮੌਤ

08/11/2022 1:10:25 PM

ਅੰਮ੍ਰਿਤਸਰ (ਦਲਜੀਤ)- ਹਿੰਦੂ ਧਰਮ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੀ ਗਊ ਮਾਤਾ ’ਤੇ ਭਾਰੀ ਸੰਕਟ ਆ ਗਿਆ ਹੈ। ਪੰਜਾਬ ਸਰਕਾਰ ਵਲੋਂ ਗਊ ਸੈਸ ਦੇ ਨਾਂ ’ਤੇ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ। ਅਫਸੋਸ ਦੀ ਗੱਲ ਹੈ ਕਿ ਸਰਕਾਰ ਵੱਲੋਂ ਇਸ ਲੰਪੀ ਨਾਮਕ ਬੀਮਾਰੀ ਦੀ ਰੋਕਥਾਮ ਲਈ ਢੁਕਵੇਂ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ। ਜ਼ਿਲ੍ਹੇ ਵਿਚ 1700 ਤੋਂ ਵਧੇਰੇ ਗਊਆਂ ਲੰਪੀ ਸਕਿਨ ਬੀਮਾਰੀ ਦੀ ਗ੍ਰਿਫਤ ਵਿਚ ਆਈਆਂ ਹਨ, ਜਦਕਿ ਪੰਜ ਗਊਆਂ ਦੀ ਇਸ ਬੀਮਾਰੀ ਨਾਲ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਦਿਨੋਂ ਦਿਨ ਬੀਮਾਰੀ ਦੀ ਜਕੜ ਵਿਚ ਆਉਣ ਵਾਲੀਆਂ ਗਊਆਂ ਦਾ ਅੰਕੜਾ ਵਧਦਾ ਜਾ ਰਿਹਾ ਹੈ। 

ਗਊ ਭਗਤਾਂ ਵਿਚ ਸਰਕਾਰ ਦੇ ਨਾਲ ਆਤਮਿਕ ਵਤੀਰੇ ਨੂੰ ਵੇਖਦੇ ਹੋਏ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਦਕਿ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਬਚਣ ਲਈ ਮੋਬਾਇਲ ਬੰਦ ਕਰ ਕੇ ਬੈਠੇ ਹਨ। ਜਾਣਕਾਰੀ ਅਨੁਸਾਰ ਲੰਬੀ ਸਕਿਨ ਬੀਮਾਰੀ ਨੂੰ ਦਿਨ ਪ੍ਰਤੀ ਦਿਨ ਆਪਣੇ ਪੈਰ ਪਸਾਰ ਦੀ ਜਾ ਰਹੀ ਹੈ। ਇਹ ਬੀਮਾਰੀ ਸਿਰਫ ਗਊਆਂ ਨੂੰ ਹੀ ਹੋ ਰਹੀ ਹੈ। ਦਿਨੋਂ ਦਿਨ ਇਸ ਦੀ ਜਕਡ਼ ਵਿਚ ਆਉਣ ਨਾਲ ਗਊਆਂ ਦੇ ਅੰਕੜਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਹਿਲੀ ਵਾਰ ਇੰਨੀ ਵੱਡੀ ਪੱਧਰ ’ਤੇ ਫੈਲੀ ਇਸ ਬੀਮਾਰੀ ਨੂੰ ਦੇਖ ਕੇ ਪਸ਼ੂ ਪਾਲਕਾਂ ਵਿਚ ਮਾਯੂਸੀ ਛਾਈ ਹੋਈ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਅੰਕੜਿਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਇਸ ਦੇ ਡਿਪਟੀ ਡਾਇਰੈਕਟਰ ਸਹੀ ਅੰਕੜੇ ਮੀਡੀਆ ਨੂੰ ਦੇਣ ਦੀ ਬਜਾਏ ਆਪਣਾ ਮੋਬਾਇਲ ਬੰਦ ਕਰ ਕੇ ਜ਼ਿੰਮੇਵਾਰੀ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ। 

ਪ੍ਰਸ਼ਾਸਨ ਦੇ ਨਾਲ ਆਤਮਿਕ ਵਤੀਰੇ ਨੂੰ ਦੇਖਦਿਆਂ ਹੋਇਆਂ ਹਿੰਦੂ ਵਰਗ ਦੇ ਲੋਕਾਂ ਵਿਚ ਭਾਰੀ ਰੋਸ ਹੈ, ਉਥੇ ਹ ਪਸ਼ੂ ਪ੍ਰੇਮੀ ਸਰਕਾਰ ਤੋਂ ਨਾਰਾਜ ਚੱਲ ਰਹੇ ਹਨ। ਹੁਣ ਤਾਂ ਹਾਲਾਤ ਅਜਿਹੇ ਪੈਦਾ ਹੋ ਗਏ ਹਨ ਕਿ ਉਕਤ ਬੀਮਾਰੀ ਦੀ ਗ੍ਰਿਫਤ ਵਿੱਚ ਆਉਣ ਵਾਲੀਆਂ ਗਊਆਂ ਨੂੰ ਪਸ਼ੂ ਪਾਲਕ ਖੁੱਲ੍ਹੇ ਆਮ ਸੜਕਾਂ ’ਤੇ ਛੱਡ ਰਹੇ ਹਨ, ਜਿਸ ਨਾਲ ਗਊਆਂ ਦਾ ਨਾ ਤਾਂ ਸਹੀ ਇਲਾਜ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੀ ਦੇਖ-ਰੇਖ ਹੋ ਰਹੀ ਹੈ। ਸਰਕਾਰ ਵੱਲੋਂ ਕਰੋੜਾਂ ਰੁਪਏ ਗਊ ਸੈਸ ਦੇ ਨਾਂ ’ਤੇ ਇਕੱਠੇ ਕੀਤੇ ਜਾਂਦੇ ਹਨ। ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਦੇ ਨਾਂ ’ਤੇ ਪੈਸਾ ਇੱਕਠਾ ਕਰ ਕੇ ਉਨ੍ਹਾਂ ਦੀ ਭਲਾਈ ਲਈ ਨਹੀਂ ਵਰਤਿਆ ਜਾ ਰਿਹਾ ਅਤੇ ਸਬੰਧਤ ਵਿਭਾਗ ਦੇ ਅਧਿਕਾਰੀ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਪ੍ਰਸ਼ਾਸਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਜ਼ਿਲ੍ਹੇ ਵਿਚ ਤਕਰੀਬਨ 1650 ਪਸ਼ੂ ਇਸ ਨਾਲ ਪ੍ਰਭਾਵਿਤ ਹੋਏ ਹਨ, ਜਦਕਿ ਅਸਲੀਅਤ ਤੋਂ ਕੋਹਾਂ ਦੂਰ ਹੈ। ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।

ਲੋਕ ਗਊ ਦਾ ਦੁੱਧ ਪੀਣ ਤੋਂ ਕਰਨ ਲੱਗੇ ਪ੍ਰਹੇਜ਼
ਬੀਮਾਰੀ ਤੋਂ ਹੁਣ ਤੱਕ ਗੋਕੇ ਪਸ਼ੂ ਪ੍ਰਭਾਵਿਤ ਹੋਏ ਹਨ ਅਤੇ ਮੱਝਾਂ ਵਿਚ ਇਸ ਬੀਮਾਰੀ ਨਾਲ ਪ੍ਰਭਾਵਿਤ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਜ਼ਿਆਦਾਤਰ ਪਸ਼ੂ ਤਕਰੀਬਨ 2 ਹਫਤਿਆਂ ਵਿਚ ਠੀਕ ਹੋ ਰਹੇ ਹਨ ਅਤੇ ਗੰਭੀਰ ਅਵਸਥਾ ਵਾਲੀਆਂ ਗਊਆਂ ਦੀ ਮੌਤ ਹੋ ਰਹੀ ਹੈ। ਲੋਕਾਂ ਨੂੰ ਘਬਰਾਉਣ ਦੇ ਬਜਾਏ ਸਮੇਂ ਸਿਰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਠੀਕ ਕੀਤਾ ਜਾ ਸਕੇ। ਇਸ ਬੀਮਾਰੀ ਨੂੰ ਵੇਖਦਿਆਂ ਹੋਇਆਂ ਗਊਆਂ ਦੇ ਦੁੱਧ ਨੂੰ ਪੀਣ ਤੋਂ ਪ੍ਰਹੇਜ਼ ਕੀਤਾ ਜਾ ਰਿਹਾ ਹੈ, ਜਦਕਿ ਇਸ ਦੁੱਧ ਨੂੰ ਗਰਮ ਕਰ ਕੇ ਪੀਣ ਨਾਲ ਠੀਕ ਰਹਿੰਦਾ ਹੈ।

ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਤਾਕਤ ਦਵਾਈ ਦਿੱਤੀ ਜਾਵੇ
ਬੀਮਾਰੀ ਦੇ ਲੱਛਣ ਆਉਣ ’ਤੇ ਬੀਮਾਰ ਪਸ਼ੂ ਨੂੰ ਤੁਰੰਤ ਤੰਦਰੁਸਤ ਪਸ਼ੂਆਂ ਤੋਂ ਵੱਖਰਾ ਕਰ ਕੇ ਮਾਹਰ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ। ਪਸੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਰੋਗ ਪ੍ਰਤ੍ਰਿਰੋਧਕ ਤਾਕਤ ਵਧਾਉਣ ਵਾਲੀ ਦਵਾਈਆਂ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਪਸ਼ੂ ’ਤੇ ਬੀਮਾਰੀ ਦਾ ਪ੍ਰਭਾਵ ਘੱਟ ਹੋਵੇ ਤੇ ਪਸ਼ੂ ਛੇਤੀ ਠੀਕ ਹੋ ਜਾਵੇ। ਕਿਸਾਨਾਂ ਨੂੰ ਪਸ਼ੂਆਂ ਨੂੰ ਸਾਫ-ਸੁਥਰੀ ਛੱਡ ਦੇ ਵਿਚ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ।

ਪ੍ਰਸ਼ਾਸਨ ਦਾ ਵਤੀਰਾ ਕਾਰਨ ਹਿੰਦੂ ਭਾਈਚਾਰੇ ਵਿਚ ਰੋਸ
ਹਿੰਦੂ ਆਗੂ ਪਸ਼ੂ ਪ੍ਰੇਮੀ ਜੈ ਗੋਪਾਲ ਲਾਲੀ ਅਤੇ ਡਾਕਟਰ ਰੋਹਨ ਮਹਿਰਾ ਨੇ ਦੱਸਿਆ ਕਿ ਦਿਨੋਂ ਦਿਨ ਪੀੜਤ ਗਊਆਂ ਦੀ ਗਿਣਤੀ ਵਧ ਰਹੀ ਹੈ। ਸਰਕਾਰ ਵੱਲੋਂ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਪਰ ਸੁਵਿਧਾ ਗਊਆਂ ਨੂੰ ਨਹੀਂ ਦਿੱਤੀ ਜਾ ਰਹੀ। ਲੋਕ ਗਊਆਂ ਨੂੰ ਸੜਕਾਂ ’ਤੇ ਛੱਡ ਰਹੇ ਹਨ। ਗਊ ਮਾਤਾ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ ਅਤੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਹਿੰਦੂ ਭਾਈਚਾਰੇ ਵਿਚ ਭਾਰੀ ਰੋਸ ਹੈ ਜੇਕਰ ਪ੍ਰਸ਼ਾਸਨ ਨੇ ਜਲਦ ਪੀੜਤ ਗਊਆਂ ਦੀ ਜਾਨ ਬਚਾਉਣ ਦੇ ਲਈ ਗੰਭੀਰਤਾ ਨਾਲ ਨਾਲ ਕੰਮ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾਕਟਰ ਰੋਹਨ ਮਹਿਰਾਂ ਦੀ ਟੀਮ ਲਗਾਤਾਰ ਸੜਕਾਂ ’ਤੇ ਅਵਾਰਾ ਘੁੰਮ ਰਹੇ ਹਨ ਉਕਤ ਪੀੜਤ ਗਮਾਂ ਦੀ ਦੇਖਭਾਲ ਕਰ ਰਹੀਆਂ ਹਨ।


rajwinder kaur

Content Editor

Related News