ਜੇਲ੍ਹ ''ਚ ਬੰਦ 3 ਹਵਾਲਾਤੀਆਂ ਕੋਲੋਂ ਮੋਬਾਈਲ ਬਰਾਮਦ

Thursday, Sep 25, 2025 - 05:44 PM (IST)

ਜੇਲ੍ਹ ''ਚ ਬੰਦ 3 ਹਵਾਲਾਤੀਆਂ ਕੋਲੋਂ ਮੋਬਾਈਲ ਬਰਾਮਦ

ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਬੰਦ 3 ਹਵਾਲਾਤੀਆਂ ਕੋਲੋਂ ਮੋਬਾਈਲ ਮਿਲਣ ਦੇ ਮਾਮਲੇ ਵਿਚ ਥਾਣਾ ਗੋਇੰਦਵਾਲ ਸਾਹਿਬ ਵਿਚ ਕੇਸ ਦਰਜ ਕੀਤੇ ਗਏ ਹਨ। ਜੇਲ੍ਹ ਵਿਚ ਬੰਦ ਹਵਾਲਾਤੀ ਹਰਚੰਦ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਵਲਟੋਹਾ ਦੇ ਕੋਲੋਂ 1 ਟਚ ਸਕ੍ਰੀਨ ਮੋਬਾਈਲ ਸਮੇਤ ਸਿੰਮ, ਹਵਾਲਾਤੀ ਅਜੈ ਪੁੱਤਰ ਮੁਖਤਿਆਰ ਸਿੰਘ ਵਾਸੀ ਕਿਰਤੋਵਾਲ ਕੋਲੋਂ ਇਕ ਟਚਸਕ੍ਰੀਨ ਅਤੇ ਇਕ ਕੀਪੈਡ ਮੋਬਾਈਲ ਬਰਾਮਦ ਹੋਇਆ ਹੈ। ਜਦਕਿ ਹਵਾਲਾਤੀ ਜਗਜੀਤਪਾਲ ਸਿੰਘ ਉਰਫ਼ ਬਗੀਚਾ ਪੁੱਤਰ ਕੁਲਦੀਪ ਸਿੰਘ ਵਾਸੀ ਤਰਨਤਾਰਨ ਦੇ ਕੋਲੋਂ ਇਕ ਟਚਸਕ੍ਰੀਨ ਮੋਬਾਈਲ ਸਮੇਤ ਸਿੰਮ ਬਰਾਮਦ ਹੋਈ ਹੈ। ਓਧਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਤਿੰਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੇ ਫਿਰ ਲਈ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News