ਸਰਹੱਦੀ ਪਿੰਡ ਰਾਜੋਕੇ ਵਿਖੇ ਦਰਖ਼ਤ ਨਾਲ ਟਕਰਾਇਆ ਡਰੋਨ, ਇਕ ਪਿਸਤੌਲ ਗਲੋਕ ਹੋਇਆ ਬਰਾਮਦ

Tuesday, Sep 23, 2025 - 02:47 PM (IST)

ਸਰਹੱਦੀ ਪਿੰਡ ਰਾਜੋਕੇ ਵਿਖੇ ਦਰਖ਼ਤ ਨਾਲ ਟਕਰਾਇਆ ਡਰੋਨ, ਇਕ ਪਿਸਤੌਲ ਗਲੋਕ ਹੋਇਆ ਬਰਾਮਦ

ਤਰਨਤਾਰਨ (ਰਾਜੂ)- ਭਾਰਤ-ਪਾਕਿਸਤਾਨ ਨਾਲ ਲੱਗਦੇ ਪਿੰਡ ਰਾਜੋਕੇ ਵਿਖੇ ਦਰਖ਼ਤ ਨਾਲ ਟਕਰਾਉਣ ਕਰਕੇ ਡਰੋਨ ਟੁੱਟ ਕੇ ਦਰਖ਼ਤ ਨਾਲ ਲਟਕ ਗਿਆ, ਜਿਸ ਦੇ ਨਾਲ ਬੰਨ੍ਹੇ ਇਕ ਪੈਕੇਟ ਵਿਚੋਂ ਪਿਸਤੌਲ ਗਲੋਕ ਬਰਾਮਦ ਹੋਇਆ ਹੈ। ਥਾਣਾ ਖਾਲੜਾ ਦੀ ਪੁਲਸ ਨੇ ਡਰੋਨ ਅਤੇ ਗਲੋਕ ਪਿਸਟਲ ਕਬਜ਼ੇ ਵਿਚ ਲੈਂਦੇ ਹੋਏ ਅਣਪਛਾਤੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...

ਪਿੰਡ ਰਾਜੋਕੇ ਨਿਵਾਸੀ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਨੇ ਇਤਲਾਹ ਦਿੱਤੀ ਕਿ ਉਸ ਦੀ ਡੰਗਰਾਂ ਵਾਲੀ ਹਵੇਲੀ ਵਿਚ ਲੱਗੇ ਦਰਖ਼ਤ ਉਪਰ ਇਕ ਡਰੋਨ ਲਮਕ ਰਿਹਾ ਹੈ। ਜਿਸ ’ਤੇ ਪੁਲਸ ਚੌਂਕੀ ਰਾਜੋਕੇ ਦੇ ਏ.ਐੱਸ.ਆਈ. ਸ਼ਿੰਗਾਰਾ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਟੁੱਟਾ ਹੋਇਆ ਡਰੋਨ ਹੇਠਾਂ ਉਤਾਰਿਆ ਜਿਸ ਦੇ ਨਾਲ ਬੰਨ੍ਹਿਆ ਇਕ ਪੈਕੇਟ ਵੀ ਮਿਲਿਆ, ਜਿਸ ਵਿਚੋਂ ਇਕ ਗਲੋਕ ਪਿਸਤੌਲ ਬਿਨਾਂ ਮੈਗਜ਼ੀਨ ਬਰਾਮਦ ਹੋਇਆ। ਪੁਲਸ ਵੱਲੋਂ ਕੇਸ ਦਰਜ ਕਰਕੇ ਅਗਲੀ ਜਾਂਚ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News