ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲੇ ਜੇਲ ''ਚ ਬੰਦ ਹਵਾਲਾਤੀ ਤੋਂ ਮੋਬਾਇਲ ਬਰਾਮਦ

Wednesday, Nov 14, 2018 - 01:19 PM (IST)

ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲੇ ਜੇਲ ''ਚ ਬੰਦ ਹਵਾਲਾਤੀ ਤੋਂ ਮੋਬਾਇਲ ਬਰਾਮਦ

ਗੁਰਦਾਸਪੁਰ (ਵਿਨੋਦ) - ਜੇਲ ਅਧਿਕਾਰੀਆਂ ਵਲੋਂ ਕੀਤੀ ਚੈਕਿੰਗ ਦੌਰਾਨ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲੇ ਜੇਲ 'ਚ ਬੰਦ ਇਕ ਕੈਦੀ ਤੋਂ ਮੋਬਾਇਲ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ ਗੁਰਦਾਸਪੁਰ ਦੇ ਸੁਪਰੀਡੈਂਟ ਨੇ ਸਿਟੀ ਪੁਲਸ ਨੂੰ ਦਿੱਤੇ ਪੱਤਰ 'ਚ ਦੱਸਿਆ ਕਿ ਜੇਲ ਕਰਮਚਾਰੀਆਂ ਨੇ ਬੀਤੇ ਦਿਨ ਜੇਲ ਦੀ ਬੈਰਕ ਨੰਬਰ-7 'ਚ ਬੰਦ ਕੈਦਿਆਂ ਦੇ ਸਮਾਨ ਦੀ ਅਚਨਚੇਤ ਚੈਕਿੰਗ ਕੀਤੀ ਸੀ।

ਚੈਕਿੰਗ ਦੌਰਾਨ ਹਵਾਲਾਤੀ ਭਾਰਤ ਗਿੱਲ ਪੁੱਤਰ ਵਿਜੇ ਗਿੱਲ ਦੇ ਸਮਾਨ ਦੀ ਤਾਲਾਸ਼ੀ ਲੈਣ 'ਤੇ ਉਸ ਤੋਂ ਲਾਲ ਰੰਗ ਦਾ ਮੋਬਾਇਲ, ਸਿਮ ਕਾਰਡ ਤੇ ਬੈਟਰੀ ਸਮੇਤ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਦੋਸ਼ੀ ਭਾਰਤ ਗਿੱਲ ਨੂੰ 5 ਜਨਵਰੀ 2018 ਨੂੰ ਨਸ਼ੀਲੇ ਪਦਾਰਥ ਬਰਾਮਦ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਅਧਿਕਾਰੀ ਅਨੁਸਾਰ ਦੋਸ਼ੀ ਭਾਰਤ ਗਿੱਲ ਨੂੰ ਅਦਾਲਤ ਤੋਂ ਪ੍ਰੋਟੈਕਸ਼ਨ ਵਰੰਟ ਹਾਸਲ ਕਰਕੇ ਪੁੱਛਗਿੱਛ ਲਈ ਲਿਆਂਦਾ ਜਾਵੇਗਾ।


author

rajwinder kaur

Content Editor

Related News