ਅੰਮ੍ਰਿਤਸਰ ਪੱਛਮੀ ਤੋਂ MLA ਜਸਬੀਰ ਸਿੰਘ ਨੇ ਬੱਸੀ ਦੇ ਕਾਰਜਕਾਲ ਦੌਰਾਨ ਹੋਏ ਭ੍ਰਿਸ਼ਟਾਚਾਰ ਦੀ ਵਿਧਾਨ ਸਭਾ ''ਚ ਰੱਖੀ ਗੱਲ
Friday, Mar 10, 2023 - 11:13 AM (IST)
ਅੰਮ੍ਰਿਤਸਰ (ਕਮਲ)- ਬੀਤੇ ਦਿਨ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਹਲਕਾ ਪੱਛਮੀ ਅੰਮ੍ਰਿਤਸਰ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵਲੋਂ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਖ਼ਿਲਾਫ਼ ਵਿਜੀਲੈਂਸ ਵਲੋਂ ਦਰਜ ਮੁਕੱਦਮੇ ’ਤੇ ਵਿਜੀਲੈਂਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਉਸ ’ਤੇ ਹਾਊਸ ’ਚ ਸਵਾਲ ਪੁੱਛਿਆ ਗਿਆ। ਇਹ ਸਵਾਲ ’ਤੇ ਮੁੱਖ ਮੰਤਰੀ ਵੱਲੋਂ ਜਵਾਬ ਵੀ ਦਿੱਤਾ ਗਿਆ ਹੈ। ਡਾ. ਜਸਬੀਰ ਸਿੰਘ ਸੰਧੂ ਵਲੋਂ ਹਾਊਸ ’ਚ ਇਹ ਪੁੱਛਿਆ ਗਿਆ ਕਿ ਦਿਨੇਸ਼ ਬੱਸੀ ਖ਼ਿਲਾਫ਼ ਜਾਂਚ ਕਿੱਥੋਂ ਤੱਕ ਪਹੁੰਚੀ ਤੇ ਮਾਨਯੋਗ ਹਾਈਕੋਰਟ ਦੇ ਹੁਕਮ ਤੋਂ ਬਾਅਦ ਮੁਕੱਦਮੇ ਦੀ ਜਾਂਚ ਏ. ਆਈ. ਜੀ. ਰੈਂਕ ਉਸ ਤੋਂ ਵੱਡੇ ਅਧਿਕਾਰੀ ਵਲੋਂ ਕੀਤੀ ਜਾ ਰਹੀ ਹੈ ਜਾ ਨਹੀਂ। ਡਾਕਟਰ ਜਸਬੀਰ ਸਿੰਘ ਸੰਧੂ ਨੇ ਅੱਗੇ ਇਹ ਵੀ ਪੁੱਛਿਆ ਕਿ ਦਿਨੇਸ਼ ਬੱਸੀ ਦੇ ਕਾਰਜਕਾਲ ਦੌਰਾਨ ਜੋ ਉਸ ਵਲੋਂ 70 ਦੇ ਕਰੀਬ ਗ਼ਲਤ ਢੰਗ ਨਾਲ ਠੇਕੇਦਾਰੀ ਫਰਮਾਂ ਨੂੰ ਇਨਲਿਸਟ ਕੀਤਾ ਗਿਆ ਸੀ, ਉਨ੍ਹਾਂ ’ਤੇ ਕੀ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ : ਪੱਟੀ 'ਚ ਘਰ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮਾਪਿਆਂ ਦੇ 6 ਸਾਲਾ ਇਕਲੌਤੇ ਪੁੱਤ ਦੀ ਹੋਈ ਮੌਤ
ਡਾ. ਸੰਧੂ ਵਲੋਂ ਇਹ ਜ਼ੋਰ ਦਿੱਤਾ ਗਿਆ ਕਿ ਜੇ ਠੇਕੇਦਾਰੀ ਫਰਮਾਂ ਇਨਲਿਸਟਮਟ ਹੋਣ ਦੇ ਯੋਗ ਹੀ ਨਹੀਂ ਸੀ ਤੇ ਉਨ੍ਹਾਂ ਵੱਲੋ ਕਰੋੜਾਂ ਰੁਪਏ ਦੇ ਕੰਮ ਕਿਵੇਂ ਅਲਾਟ ਕੀਤੇ ਗਏ, ਜੋ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ। ਹਾਊਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਤੀ ਜਵਾਬ ਰਾਹੀਂ ਦੱਸਿਆ ਕਿ ਕੇਸ ਦੀ ਜਾਂਚ ਅਜੇ ਚਲ ਰਹੀ ਹੈ ਤੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਇਸ ਕੇਸ 'ਚ ਸਪੈਸ਼ਲ ਇਨਵੇਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਜਵਾਬ ਵਿਚ ਦੱਸਿਆ ਗਿਆ ਹੈ ਕਿ ਮੁਕੱਦਮੇ ਦੇ ਮੁਲਜ਼ਮ ਰਾਘਵ ਸ਼ਰਮਾ ਤੇ ਵਿਕਾਸ ਖੰਨਾ ਖ਼ਿਲਾਫ਼ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਵਿਜੀਲੈਂਸ ਵਲੋਂ ਆਰੰਭੀ ਗਈ ਹੈ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਕੇਸ ਵਿਚ ਟੈਕਨੀਕਲ ਟੀਮ ਵੀ ਜਾਂਚ ਕਰ ਰਹੀ ਹੈ, ਜੋ ਦਿਨੇਸ਼ ਬੱਸੀ ਦੇ ਕਾਰਜਕਾਲ ਦੌਰਾਨ ਬਣੀਆਂ ਫਰਮਾਂ ਦੀ ਜਾਂਚ ਕਰ ਰਹੀ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਸੰਬੰਧਤ ਅਧਿਕਾਰੀਆਂ ਕਰਮਚਾਰੀਆਂ ਤੇ ਪ੍ਰਾਈਵੇਟ ਲੋਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਡਾ. ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦਾ ਤੇ ਟਰੱਸਟ ਦੇ ਸਰਕਾਰੀ ਪੈਸੇ ਦੀ ਜੋ ਸਾਬਕਾ ਚੇਅਰਮੈਨ ਵੱਲੋਂ ਦੁਰਵਰਤੋਂ ਕੀਤੀ ਗਈ ਤੇ ਕਰੋੜਾਂ ਰੁਪਏ ਦੇ ਫੰਡ ਇਨ੍ਹਾਂ ਜਾਲੀ ਫਰਮਾਂ ਨੂੰ ਬਿਨਾਂ ਕੰਮ ਪੂਰੇ ਕੀਤੇ ਪੈਸੇ ਦੀ ਅਦਾਇਗੀ ਵੀ ਕੀਤੀ ਗਈ। ਹੁਣ ਸਬੰਧਤ ਦੋਸ਼ੀ ਅਧਿਕਾਰੀਆ ਸਮੇਤ ਠੇਕੇਦਾਰਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਡਾਕਟਰ ਸੰਧੂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਹਰਿਆਣਾ ਕਮੇਟੀ ਸਬੰਧੀ ਰਾਸ਼ਟਰਪਤੀ ਨੂੰ ਸੌਂਪੇ ਮੰਗ ਪੱਤਰ
ਮੇਰੇ ਖ਼ਿਲਾਫ਼ ਜੋ ਵੀ ਸਾਜ਼ਿਸ਼ ਤਹਿਤ ਕਾਰਵਾਈ ਹੋਈ ਹੈ, ਉਸ ਦਾ ਜਵਾਬ ਦੇਣ ਲਈ ਤਿਆਰ ਹਾਂ : ਦਿਨੇਸ਼ ਬੱਸੀ
ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੇ ਕਿਹਾ ਕਿ ਮੇਰੇ ਖ਼ਿਲਾਫ਼ ਜੋ ਵੀ ਸਾਜ਼ਿਸ਼ ਤਹਿਤ ਕਾਰਵਾਈ ਕੀਤੀ ਗਈ ਹੈ, ਮੈਂ ਉਸ ਦਾ ਜਵਾਬ ਦੇਣ ਲਈ ਤਿਆਰ ਹਾਂ, ਕਿਉਂਕਿ ਟੈਂਡਰ ਖੋਲ੍ਹਣ ਦੀ ਪਾਵਰ ਚੇਅਰਮੈਨ ਕੋਲ ਨਹੀਂ ਐੱਸ. ਈ. ਕੋਲ ਜੋ ਵੀ ਠੇਕੇ ਦਿੱਤੇ ਟੈਂਡਰ ਜਾਂਦੇ ਹਨ ਉਹ ਈ-ਟੈਂਡਰ ਤਹਿਤ ਖੋਲ੍ਹੇ ਗਏ ਹਨ, ਜੋ ਕਿ ਜਿਸ ਨੂੰ ਐੱਸ. ਈ.ਖੋਲ੍ਹਦਾ ਹੈ । ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ, ਮੈਨੂੰ ਮਾਨਯੋਗ ਅਦਾਲਤ ’ਚ ਜ਼ਮਾਨਤ ਵੀ ਮਿਲ ਗਈ ਸੀ ਅਤੇ ਮੈਨੂੰ ਮਾਣਯੋਗ ਅਦਾਲਤ ’ਤੇ ਪੂਰਾ ਭਰੋਸਾ ਹੈ, ਕਿ ਮੈਨੂੰ ਇਨਸਾਫ਼ ਮਿਲੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।