2 ਬੱਚਿਆਂ ਦੇ ਪਿਓ ਦੀ ਸੜਕ ਤੋਂ ਮਿਲੀ ਗਲੀ-ਸੜੀ ਲਾਸ਼, ਇਕ ਹਫ਼ਤੇ ਤੋਂ ਸੀ ਲਾਪਤਾ

Saturday, Sep 18, 2021 - 05:22 PM (IST)

2 ਬੱਚਿਆਂ ਦੇ ਪਿਓ ਦੀ ਸੜਕ ਤੋਂ ਮਿਲੀ ਗਲੀ-ਸੜੀ ਲਾਸ਼, ਇਕ ਹਫ਼ਤੇ ਤੋਂ ਸੀ ਲਾਪਤਾ

ਪੱਟੀ (ਸੌਰਭ) - ਸਰਹਾਲੀ ਰੋਡ ’ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਰੋਹੀ ਵਿਚੋਂ ਇਕ ਨੌਜਵਾਨ ਦੀ ਗਲੀ-ਸੜੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਗਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਨਦੋਹਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਸਤਨਾਮ ਸਿੰਘ ਨੇ ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਗਟ ਸਿੰਘ ਪਿਛਲੇ ਸੋਮਵਾਰ ਤੋਂ ਘਰੋਂ ਬਾਹਰ ਆਇਆ ਹੋਇਆ ਸੀ ਪਰ ਉਹ ਰਾਤ ਨੂੰ ਘਰ ਨਹੀਂ ਪੁੱਜਾ। ਉਨ੍ਹਾਂ ਨੇ ਉਸ ਦੀ ਬਹੁਤ ਥਾਵਾਂ ’ਤੇ ਭਾਲ ਕੀਤੀ। ਰਿਸ਼ਤੇਦਾਰਾਂ ਨੂੰ ਵੀ ਉਨ੍ਹਾਂ ਨੇ ਪੁੱਛਿਆ ਪਰ ਉਹ ਕਿਤੇ ਨਹੀਂ ਮਿਲਿਆ।

ਪੜ੍ਹੋ ਇਹ ਵੀ ਖ਼ਬਰ - ਕੈਪਟਨ ਅਮਰਿੰਦਰ ਸਿੰਘ ਨੂੰ ਮਾਸਟਰ ਮੋਹਨ ਲਾਲ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਦਿੱਤਾ ਸੱਦਾ

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਰੋਹੀ ਵਿੱਚ ਕਿਸੇ ਨੌਜਵਾਨ ਦੀ ਲਾਸ਼ ਮਿਲੀ ਹੈ। ਜਦੋਂ ਉਨ੍ਹਾਂ ਨੇ ਉਥੇ ਆ ਕੇ ਦੇਖਿਆ ਤਾਂ ਉਹ ਪ੍ਰਗਟ ਸੀ। ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਦੇ ਟੀਕੇ ਲਾਉਣ ਦਾ ਆਦੀ ਸੀ ਅਤੇ ਟਰੱਕ ’ਤੇ ਡਰਾਈਵਰ ਸੀ। ਇਕ ਮਹੀਨਾ ਪਹਿਲਾਂ ਹੀ ਉਹ ਆਪਣੇ ਪਿੰਡ ਆਇਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ 2 ਛੋਟੋ ਬੱਚੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਨੇ ਘਰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਹ ਆਪਣੇ ਪਿੱਛੇ ਪਤਨੀ ਗੁਰਮੀਤ ਕੌਰ ਤੇ 2 ਛੋਟੇ ਬੱਚੇ ਛੱਡ ਗਿਆ। ਇਸ ਮੌਕੇ ‘ਆਪ’ ਆਗੂ ਲਾਲਜੀਤ ਸਿੰਘ ਭੁੱਲਰ ਹਲਕਾ ਇੰਚਾਰਜ ਪੱਟੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰ ’ਤੇ ਨਿਸ਼ਾਨਾ ਸਾਧਿਆ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
 


author

rajwinder kaur

Content Editor

Related News