ਭਤੀਜੇ ਨੇ ਚਾਚੇ ਨਾਲ ਕੀਤੀ ਧੋਖਾਧੜੀ, ਦਾਦੇ ਨੂੰ ਗੁੰਮਰਾਹ ਕਰ ਜ਼ਮੀਨ ਕਰ ਲਈ ਆਪਣੇ ਨਾਂ
Monday, Jan 05, 2026 - 06:25 PM (IST)
ਤਰਨਤਾਰਨ (ਰਮਨ)- ਭਤੀਜੇ ਵੱਲੋਂ ਧੋਖਾਦੇਹੀ ਨਾਲ ਆਪਣੇ ਚਾਚੇ ਦੇ ਹਿੱਸੇ ਆਉਂਦੀ ਜ਼ਮੀਨ ਨੂੰ ਆਪਣੇ ਬੋਲੇ ਦਾਦੇ ਨੂੰ ਗੁੰਮਰਾਹ ਕਰਦੇ ਹੋਏ ਆਪਣੇ ਨਾਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ’ਚ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਚਾਚੇ ਦੇ ਬਿਆਨਾਂ ਹੇਠ ਭਤੀਜੇ ਖਿਲਾਫ ਪਰਚਾ ਦਰਜ ਕਰ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ ਵਾਲੇ ਮੁੰਡੇ ਮਾਰ ਗਏ ਸੁਨਿਆਰੇ ਦੀ ਦੁਕਾਨ 'ਤੇ ਗੋਲੀਆਂ
ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਪੁੱਤਰ ਰਤਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਾਠ ਵੱਲੋਂ ਜ਼ਿਲੇ ਦੇ ਐੱਸ.ਐੱਸ.ਪੀ. ਨੂੰ ਲਿਖਤੀ ਰੂਪ ’ਚ ਅਕਤੂਬਰ ਮਹੀਨੇ ਦੌਰਾਨ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ’ਚ ਉਸ ਨਾਲ ਜ਼ਮੀਨ ਨੂੰ ਲੈ ਕੇ ਧੋਖਾਦੇਹੀ ਦਾ ਵੇਰਵਾ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਪਿੰਡਾਂ 'ਚ ਹੋਣ ਲੱਗੀ ਅਨਾਊਂਸਮੈਂਟ, ਅਧਿਕਾਰੀ ਕਰ ਰਹੇ ਲੋਕਾਂ ਨੂੰ ਸੁਚੇਤ
ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਦਰਖਾਸਤ ਦੀ ਉੱਚ ਅਧਿਕਾਰੀਆਂ ਵੱਲੋਂ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਹ ਗੱਲ ਤਸਦੀਕ ਹੁੰਦੀ ਪਾਈ ਗਈ ਹੈ ਕਿ ਸ਼ਿਕਾਇਤ ਕਰਤਾ ਪਰਮਿੰਦਰ ਸਿੰਘ ਦੇ ਹਿੱਸੇ ਆਉਂਦੀ ਜ਼ਮੀਨ ਨੂੰ ਉਸ ਦੇ ਭਤੀਜੇ ਨਿਕਸਨ ਦੀਪ ਸਿੰਘ ਪੁੱਤਰ ਹਾਵਰਜੀਤ ਸਿੰਘ ਪੁੱਤਰ ਰਤਨ ਸਿੰਘ ਵਾਸੀ ਬਾਠ ਵੱਲੋਂ ਆਪਣੇ ਦਾਦਾ ਰਤਨ ਸਿੰਘ ਜੋ ਬੋਲੇ ਹਨ ਨੂੰ ਗੁੰਮਰਾਹ ਕਰਕੇ ਧੋਖਾਦੇਹੀ ਨਾਲ ਰਜਿਸਟਰੀ ਆਪਣੇ ਨਾਮ ਕਰਵਾ ਲਈ ਹੈ।
ਇਹ ਵੀ ਪੜ੍ਹੋ- 'ਆਪ' ਸਰਪੰਚ ਦੇ ਕਤਲ ਮਗਰੋਂ ਤਰਨਤਾਰਨ ਪੁਲਸ ਨੇ ਕਰ'ਤਾ ਵੱਡਾ ਐਨਕਾਊਂਟਰ
ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਹੁਕਮਾਂ ਤਹਿਤ ਪਰਮਿੰਦਰ ਸਿੰਘ ਦੇ ਬਿਆਨਾਂ ਹੇਠ ਉਸਦੇ ਭਤੀਜੇ ਨਿਕਸਨ ਦੀਪ ਸਿੰਘ ਪੁੱਤਰ ਹਾਵਰਜੀਤ ਸਿੰਘ ਵਾਸੀ ਬਾਠ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 6 ਤੇ 7 ਜਨਵਰੀ ਨੂੰ Cold Day ਦਾ Alert, ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
