ਮੰਤਰੀ ਕਟਾਰੂਚੱਕ ਨੇ ਕਰੀਬ 65 ਲੱਖ ਰੁਪਏ ਦੇ ਖਰਚ ਨਾਲ ਬਣਾਏ ਜਾਣ ਵਾਲੇ ਤਿੰਨ ਰੋਡ ਦਾ ਰੱਖਿਆ ਨੀਂਹ ਪੱਥਰ

Friday, Oct 10, 2025 - 03:41 PM (IST)

ਮੰਤਰੀ ਕਟਾਰੂਚੱਕ ਨੇ ਕਰੀਬ 65 ਲੱਖ ਰੁਪਏ ਦੇ ਖਰਚ ਨਾਲ ਬਣਾਏ ਜਾਣ ਵਾਲੇ ਤਿੰਨ ਰੋਡ ਦਾ ਰੱਖਿਆ ਨੀਂਹ ਪੱਥਰ

ਭੋਆ/ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ)- ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਖੇਤਰ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਗਈ ਹੈ। ਅੱਜ ਵਿਧਾਨ ਸਭਾ ਹਲਕਾ ਭੋਆ ਦੀਆਂ ਤਿੰਨ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਗਏ ਹਨ, ਇਸ ਤੋਂ ਹੋਰ ਵੀ ਸੜਕਾਂ ਦੇ ਨਿਰਮਾਣ ਦੇ ਲਈ ਪੰਜਾਬ ਸਰਕਾਰ ਵੱਲੋਂ ਦਿਲ ਖੋਲ ਕੇ ਫੰਡ ਜਾਰੀ ਕੀਤੇ ਗਏ ਹਨ, ਭਵਿੱਖ ਵਿੱਚ ਬਹੁਤ ਜਲਦੀ ਹੀ ਉਨ੍ਹਾਂ ਸਾਰੀਆਂ ਸੜਕਾਂ ਦਾ ਵੀ ਨਵਨਿਰਮਾਣ ਕੀਤਾ ਜਾਵੇਗਾ ਜੋ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਈਆਂ ਹਨ। ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੀਆਂ ਤਿੰਨ ਸੜਕਾਂ ਦਾ ਵੱਖ-ਵੱਖ ਸਥਾਨਾਂ 'ਤੇ ਨੀਂਹ ਪੱਥਰ ਰੱਖਣ ਮਗਰੋਂ ਕੀਤਾ।

ਇਹ ਵੀ ਪੜ੍ਹੋ- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਕੈਬਨਿਟ ਮੰਤਰੀਆਂ ਦੀ ਅਹਿਮ ਮੀਟਿੰਗ

ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਨਰੇਸ਼ ਕੁਮਾਰ ਸੈਣੀ ਜ਼ਿਲ੍ਹਾ ਪ੍ਰਧਾਨ ਵੀਸੀ ਵਿੰਗ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਰਜਿੰਦਰ ਭਿੱਲਾ ਬਲਾਕ ਪ੍ਰਧਾਨ, ਰਜਿੰਦਰ ਕੌਰ ਸਰਪੰਚ ਆਸਾ ਬਾਨੋ, ਦੀਪਕ ਕੁਮਾਰ ਸਰਪੰਚ ਗਤੋਰਾ, ਮੈਂਬਰ ਪੰਚਾਇਤ ਵਨੀਤ ਕੁਮਾਰ, ਮੈਂਬਰ ਪੰਚਾਇਤ ਰਾਜ ਕੁਮਾਰ, ਦੇਵ ਰਾਜ ਮੁਰਾਦਪੁਰ, ਰਜਿੰਦਰ ਡਡਵਾਲ,ਸੁਭਮ ਠਾਕੁਰ ਸਰਪੰਚ ਪਿੰਡ ਮੁਰਾਦਪੁਰ, ਅਮਨ ਕੁਮਾਰ ਐਕਸੀਅਨ, ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਹਾਜ਼ਰ ਸਨ।

ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਵੱਡੇ ਹੁਕਮ, ਤਿਉਹਾਰਾਂ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ

ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਹੜ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਭੋਆ ਦੀਆਂ ਕਾਫੀ ਸੜਕਾਂ ਪ੍ਰਭਾਵਿੱਤ ਹੋਈਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੜਕਾਂ ਦੀ ਹਾਲਤ ਨੂੰ ਵੇਖਦਿਆਂ ਫੰਡ ਵੀ ਜਾਰੀ ਕੀਤੇ ਹਨ, ਜਲਦੀ ਹੀ ਸਾਰੀਆਂ ਸੜਕਾਂ ਦਾ ਨਵਨਿਰਮਾਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ-ਕੇਂਦਰੀ ਸਰਕਾਰ ਦਾ ਅੰਮ੍ਰਿਤਸਰ ਵਾਸੀਆਂ ਲਈ ਵੱਡਾ ਐਲਾਨ

ਉਨ੍ਹਾਂ ਕਿਹਾ ਕਿ ਅੱਜ ਵੀ ਵਿਧਾਨ ਸਭਾ ਹਲਕਾ ਭੋਆ ਦੀਆਂ ਤਿੰਨ ਸੜਕਾਂ ਜਿਸ ਵਿੱਚ ਪਹਿਲੇ ਨੰਬਰ ਤੇ ਤਿੰਨ ਸੜਕਾਂ ਜਿਸ ਵਿੱਚ ਪਹਿਲੇ ਨੰਬਰ 'ਤੇ ਮਾਲਿਕਪੁਰ ਸੁੰਦਰਚਕ ਰੋਡ ਤੋਂ ਆਸ਼ਾਬਾਨੋਂ ਜਿਸ ਦੀ ਲੰਬਾਈ ਕਰੀਬ 1ਕਿਲੋ ਮੀਟਰ ਅਤੇ ਇਸ ਤੇ ਕਰੀਬ 28.72 ਲੱਖ ਰੁਪਏ, ਦੂਸਰਾ ਰੋਡ ਮਲਕਪੁਰ ਸੁੰਦਰ ਚੱਕ ਰੋਡ ਤੋਂ ਗਤੋਰਾ ਜਿਸ ਦੀ ਲੰਬਾਈ ਕਰੀਬ 300 ਮੀਟਰ ਅਤੇ ਇਸ ਤੇ ਅਨੁਮਾਨਿਤ 15.42 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਇਸ ਤੋਂ ਇਲਾਵਾ ਤੀਸਰਾ ਰੋਡ ਮਲਕਪੁਰ ਸੁੰਦਰ ਚੱਕ ਰੋਡ ਤੋਂ ਮੁਰਾਦਪੁਰ ਰੋਡ ਜਿਸ ਦੀ ਲੰਬਾਈ ਕਰੀਬ 500 ਮੀਟਰ ਅਤੇ ਇਸ ਤੇ ਅਨੁਮਾਨਿਤ ਖਰਚ 20.71 ਲੱਖ ਰੁਪਏ ਖਰਚ ਆਉਣਗੇ ।

ਇਹ ਵੀ ਪੜ੍ਹੋ- ਅਸਲਾ ਧਾਰਕਾਂ ਲਈ ਹੁਕਮ ਜਾਰੀ, 7 ਦਿਨਾਂ ਦੇ ਅੰਦਰ-ਅੰਦਰ ਕਰੋ ਇਹ ਕੰਮ

ਉਨ੍ਹਾਂ ਦੱਸਿਆ ਕਿ ਇਹਨਾਂ ਤਿੰਨ ਪਿੰਡਾਂ ਦੇ ਰੋਡਾ ਦੇ ਉੱਪਰ ਕਰੀਬ 65 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਨ੍ਹਾਂ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦਾ ਨਿਰਮਾਣ ਲੰਮੇ ਸਮੇਂ ਤੋਂ ਨਹੀਂ ਹੋਇਆ ਸੀ ਅਤੇ ਅੱਜ ਸੜਕਾਂ ਦੇ ਨਿਰਮਾਣ ਕਾਰਜ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News