ਰਸ਼ੀਆ ਭੇਜਣ ਦੇ ਨਾਂ ’ਤੇ ਸਾਢੇ 3 ਲੱਖ ਦੀ ਠੱਗੀ ਮਾਰਨ ਵਾਲੇ ਵਿਰੁੱਧ ਕੇਸ ਦਰਜ

Saturday, Oct 25, 2025 - 06:10 PM (IST)

ਰਸ਼ੀਆ ਭੇਜਣ ਦੇ ਨਾਂ ’ਤੇ ਸਾਢੇ 3 ਲੱਖ ਦੀ ਠੱਗੀ ਮਾਰਨ ਵਾਲੇ ਵਿਰੁੱਧ ਕੇਸ ਦਰਜ

ਬਟਾਲਾ(ਸਾਹਿਲ)- ਰਸ਼ੀਆ ਭੇਜਣ ਦੇ ਨਾਂ ’ਤੇ ਸਾਢੇ 3 ਲੱਖ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏ.ਐੱਸ.ਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਦਰਖਾਸਤਕਰਤਾ ਪਿਆਰੀ ਪਤਨੀ ਗੁਰਮੀਤ ਸਿੰਘ ਵਾਸੀ ਹਰਦੋਰਵਾਲ ਖੁਰਦ ਨੇ ਲਿਖਵਾਇਆ ਹੈ ਕਿ ਉਸਦੇ ਲੜਕੇ ਕੁਲਦੀਪ ਸਿੰਘ ਨੂੰ ਵਿਦੇਸ਼ ਰਸ਼ੀਆ ਭੇਜਣ ਲਈ ਹਰਪ੍ਰੀਤ ਸਿੰਘ ਵਾਸੀ ਪਿੰਡ ਤਲਵੰਡੀ ਨਾਹਰ ਨੇ ਸਾਢੇ 3 ਲੱਖ ਰੁਪਏ ਲਏ ਸਨ, ਪਰ ਉਕਤ ਵਿਅਕਤੀ ਨੇ ਨਾ ਤਾਂ ਉਸਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਹਨ ਅਤੇ ਅਜਿਹਾ ਕਰਕੇ ਉਕਤ ਵਿਅਕਤੀ ਨੇ ਉਸ ਨਾਲ ਸਾਢੇ 3 ਲੱਖ ਦੀ ਠੱਗੀ ਮਾਰੀ ਹੈ। ਉਕਤ ਤਫਤੀਸ਼ੀ ਅਫਸਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਉਪਰੰਤ ਐੱਸ.ਐੱਸ.ਪੀ ਬਟਾਲਾ ਦੀ ਮਨਜ਼ੂਰੀ ’ਤੇ ਉਕਤ ਵਿਅਕਤੀ ਖਿਲਾਫ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਧੋਖਾਧੜੀ ਦਾ ਮਾਮਲਾ ਥਾਣਾ ਡੇਰਾ ਬਾਬਾ ਨਾਨਕ ਵਿਖੇ ਦਰਜ ਕਰ ਦਿੱਤਾ ਗਿਆ ਹੈ।


author

Shivani Bassan

Content Editor

Related News