ਅੰਮ੍ਰਿਤਸਰ: ਡਰੇਨ 'ਚ ਡੁੱਬੇ 11 ਸਾਲਾ ਬੱਚੇ ਦੇ ਪਰਿਵਾਰ ਨੂੰ ਮੰਤਰੀ ETO ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਮਾਲੀ ਸਹਾਇਤਾ

08/27/2023 4:17:09 PM

ਅੰਮ੍ਰਿਤਸਰ (ਮਹਿਤਾ)- ਬੀਤੇ ਦਿਨੀਂ ਭਾਰੀ ਬਰਸਾਤ ਪੈਣ ਕਾਰਨ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਤਰਸਿੱਕਾ ਦੇ ਪਿੰਡ ਤਨੇਲ 'ਚ ਡਰੇਨ ਦਾ ਪਾਣੀ ਕਾਫ਼ੀ ਭਰ ਗਿਆ। ਜਿਸ ਵਿਚ ਪਿੰਡ ਦੇ ਇਕ 11 ਸਾਲਾ ਬੱਚੇ ਦੇ ਡੁੱਬ ਜਾਣ ਨਾਲ ਮੌਤ ਹੋਈ ਗਈ। ਇਸ ਦੌਰਾਨ ਅੱਜ ਕੈਬਨੀਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਡਾ. ਸਤਿੰਦਰ ਕੌਰ ਗਿੱਲ ਨੇ ਮ੍ਰਿਤਕ ਬੱਚੇ ਦੇ ਘਰ ਪਿੰਡ ਤਨੇਲ ਪਹੁੰਚ ਉਸ ਦੇ ਮਾਤਾ ਪਿਤਾ ਨੂੰ ਪੰਜਾਬ ਸਰਕਾਰ ਦੀ ਤਰਫੋਂ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ। ਮੰਤਰੀ ਈ.ਟੀ.ਓ. ਨੇ ਆਖਿਆ ਕਿ ਮ੍ਰਿਤਕ ਬੱਚਾ ਮਾਪਿਆਂ ਦਾ ਇਕਲੌਤਾ ਪੁੱਤ ਸੀ, ਇਸ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਪੰਜਾਬ ਸਰਕਾਰ ਦੀ ਪਰਿਵਾਰ ਦੇ ਨਾਲ ਦਿਲੋਂ ਹਮਦਰਦੀ ਹੈ। 

ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਇਤਿਹਾਸਕ ਕਿਲ੍ਹੇ ਬਣਨਗੇ ਸੈਰ ਸਪਾਟੇ ਦਾ ਕੇਂਦਰ, ਇਹ ਸ਼ਹਿਰ ਬਣੇਗਾ ਵੈਡਿੰਗ ਡੈਸਟੀਨੇਸ਼ਨ

ਈ.ਟੀ.ਓ. ਨੇ ਕਿਹਾ ਕਿ ਹੜ੍ਹ ਦੀ ਮਾਰ ਨਾਲ ਪੰਜਾਬ ਦੇ ਵਿਚ ਕਈ ਹੋਰ ਕੀਮਤੀ ਜਾਨਾਂ ਗਈਆਂ ਹਨ। ਫ਼ਸਲਾਂ ਤੇ ਪਸ਼ੂਆਂ ਸਮੇਤ ਹੋਰ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਇਸ ਸਭ ਨੂੰ ਧਿਆਨ 'ਚ ਰੱਖ ਕੇ ਯੋਗ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਮੰਤਰੀ ਨੇ ਆਖਿਆ ਕਿ ਚੋਣਾਂ ਨਿਯਤ ਸਮੇਂ 'ਤੇ ਹੀ ਹੋਣਗੀਆਂ। ਉਨਾਂ ਲੋਕਾਂ ਪਿੰਡਾਂ ਵਿਚ ਸਰਬ ਸਮਤੀ ਨਾਲ ਪੰਚਾਇਤਾਂ ਚੁਨਣ ਨੂੰ ਪਹਿਲ ਦੇਣ ਲਈ ਕਿਹਾ ਤਾਂ ਜੋ ਪਿੰਡਾਂ ਦਾ ਵਿਕਾਸ ਹੋ ਸਕੇ।

ਇਹ ਵੀ ਪੜ੍ਹੋ- ਇਕ ਚਿੱਠੀ ਨਾਲ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ, 2 ਵਿਭਾਗਾਂ 'ਚ ਚੱਲ ਰਹੀ ਖਿੱਚੋਤਾਣ ਲੋਕਾਂ ਲਈ ਬਣੀ ਮੁਸੀਬਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News