ਮੰਤਰੀ ਧਾਲੀਵਾਲ ਨੇ 48 ਘੰਟਿਆਂ ’ਚ ਗੋਲਡਨ ਟੈਂਪਲ ਪਲਾਜ਼ੇ ਦੀਆਂ ਲਾਈਟਾਂ ਕਰਵਾਈਆਂ ਸ਼ੁਰੂ
Friday, Nov 29, 2024 - 03:31 PM (IST)
ਅੰਮ੍ਰਿਤਸਰ (ਸਰਬਜੀਤ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਤੇ ਆਲੇ-ਦੁਆਲੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 48 ਘੰਟਿਆਂ ਦੇ ਨੋਟਿਸ ਵਿਚ ਪਲਾਜ਼ੇ ਦੀਆਂ ਬੰਦ ਪਈਆਂ ਲਾਈਟਾਂ ਸ਼ੁਰੂ ਕਰਵਾਉਣ ਦਾ ਜੋ ਟੀਚਾ ਵਿਭਾਗ ਨੂੰ ਦਿੱਤਾ ਸੀ, ਉਸ ਨੂੰ ਪੂਰਾ ਕਰ ਲਿਆ ਗਿਆ। ਇਸ ਮਗਰੋਂ ਧਾਲੀਵਾਲ ਸ਼ਾਮ ਖੁਦ ਉਕਤ ਲਾਈਟਾਂ ਚਲਦੀਆਂ ਹੋਈਆਂ ਵੇਖਣ ਅਤੇ ਕੰਮ ਦੀ ਗੁਣਵੱਤਾ ਚੈੱਕ ਕਰਨ ਲਈ ਮੌਕੇ ’ਤੇ ਪੁੱਜੇ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ ਤਾਬੜਤੋੜ ਗੋਲੀਆਂ
ਦੱਸਣਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਸ਼ੁਕਰਾਨਾ ਯਾਤਰਾ 26 ਨਵੰਬਰ ਦੀ ਸ਼ਾਮ ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਪੁੱਜੀ ਤਾਂ ਗੋਲਡਨ ਟੈਂਪਲ ਪਲਾਜੇ ਵਿਚ ਫੈਲੇ ਹਨੇਰੇ ਨੂੰ ਦੇਖ ਕੇ ਸ. ਧਾਲੀਵਾਲ ਨੇ ਇਸ ਕੰਮ ਦਾ ਗੰਭੀਰ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਫੋਨ ਕਰ ਕੇ ਦੋ ਦਿਨਾਂ ਵਿਚ ਇਹ ਲਾਈਟਾਂ ਚਾਲੂ ਕਰਨ ਦੀ ਹਦਾਇਤ ਕੀਤੀ ਸੀ। ਮੰਤਰੀ ਦੇ ਨੋਟਿਸ ਮਗਰੋਂ ਵਿਭਾਗ ਨੇ ਕੱਲ 24 ਘੰਟਿਆਂ ਵਿਚ ਅੱਧੇ ਤੋਂ ਵੱਧ ਕੰਮ ਕਰ ਲਿਆ ਸੀ ਅਤੇ ਅੱਜ ਵਿਭਾਗ ਵੱਲੋਂ ਸਾਰੀਆਂ ਲਾਈਟਾਂ ਚਾਲੂ ਕਰ ਦੇਣ ਮਗਰੋਂ ਸ ਧਾਲੀਵਾਲ ਮੌਕੇ ਉੱਤੇ ਪੁੱਜੇ । ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਗੁਲਪ੍ਰੀਤ ਸਿੰਘ ਔਲਖ, ਐਕਸੀਅਨ ਸੰਦੀਪ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਰਜੀਵ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਨੂੰ ਲੈ ਕੇ ਵੱਡੀ ਅਪਡੇਟ, 9 ਜ਼ਿਲ੍ਹਿਆਂ 'ਚ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8