ਮਾਈਨਿੰਗ ਸਬੰਧੀ ਲਾਪਰਵਾਹੀ ਵਰਤਣ ਵਾਲਾ ਡਰੇਨਜ਼ ਵਿਭਾਗ ਦਾ SDO ਮੁਅੱਤਲ

06/23/2022 3:18:41 PM

ਗੁਰਦਾਸਪੁਰ (ਵਿਨੋਦ) - ਜ਼ਿਲ੍ਹਾ ਗੁਰਦਾਸਪੁਰ ਅਧੀਨ ਡਰੇਨਜ਼ ਡਵੀਜ਼ਨ ਦੀ ਚਕੰਦਰ ਸਬ ਡਵੀਜ਼ਨ ’ਚ ਤਾਇਨਾਤ ਉਪ ਮੰਡਲ ਅਧਿਕਾਰੀ ਨੂੰ ਡਿਊਟੀ ’ਚ ਲਾਪਰਵਾਹੀ ਕਰਨ ਦੇ ਦੋਸ਼ ਵਿਚ ਪੰਜਾਬ ਸਰਕਾਰ ਨੇ ਮੁਅੱਤਲ ਕਰ ਦਿੱਤਾ। ਮੁਅੱਤਲ ਕਾਲ ’ਚ ਉਨ੍ਹਾਂ ਦਾ ਹੈੱਡਕੁਆਰਟਰ ਐਕਸੀਅਨ ਫਰੀਦਕੋਟ ਮੰਡਲ ਰਹੇਗਾ।

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਜਾਣਕਾਰੀ ਅਨੁਸਾਰ ਚਕੰਦਰ ਸਬ-ਡਵੀਜ਼ਨ ’ਚ ਤਾਇਨਾਤ ਉਪ ਮੰਡਲ ਅਧਿਕਾਰੀ ਅਜੇ ਕੁਮਾਰ ਨੂੰ ਐਕਸੀਅਨ ਡਰੇਨਜ਼ ਡਵੀਜ਼ਨ ਗੁਰਦਾਸਪੁਰ ਨੇ ਉੱਚ ਅਧਿਕਾਰੀਆਂ ਨੂੰ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਰਾਵੀ ਦਰਿਆ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਭੇਜਿਆ ਸੀ। ਇਹ ਮਾਮਲਾ ਲਗਭਗ 15 ਦਿਨ ਪੁਰਾਣਾ ਹੈ ਪਰ ਅਜੇ ਕੁਮਾਰ ਨੇ ਖੁਦ ਮੌਕੇ ’ਤੇ ਜਾਣ ਦੀ ਬਿਜਾਏ ਕਿਸੇ ਹੋਰ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀ ਨੂੰ ਭੇਜ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਇਸ ਸਬੰਧੀ ਐਕਸੀਅਨ ਨੇ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ। ਉੱਚ ਅਧਿਕਾਰੀਆਂ ਨੇ ਉਸ ਰਿਪੋਰਟ ਨੂੰ ਅਸਵੀਕਾਰ ਕਰਦੇ ਹੋਏ ਉਪ ਮੰਡਲ ਅਧਿਕਾਰੀ ਨੂੰ ਚਾਰਜ਼ਸੀਟ ਕਰ ਕੇ ਜਵਾਬ ਦੇਣ ਨੂੰ ਕਿਹਾ, ਜਿਸ ’ਤੇ ਅਜੇ ਕੁਮਾਰ ਨੇ ਉਨ੍ਹਾਂ ਖ਼ਿਲਾਫ਼ ਲੱਗੇ ਚਾਰਜ ਦਾ ਨਿਰਧਾਰਿਤ ਸਮੇਂ ਵਿਚ ਜਵਾਬ ਨਹੀਂ ਦਿੱਤਾ ਪਰ ਸਰਕਾਰ ਨੇ ਉਨ੍ਹਾਂ ਵੱਲੋਂ ਦਿੱਤੇ ਜਵਾਬ ਤੋਂ ਸੰਤੁਸ਼ਟ ਨਾ ਹੋ ਕੇ ਸਬੰਧਤ ਵਿਭਾਗ ਦੇ ਮੁੱਖ ਸਕੱਤਰ ਕਿਸ਼ਨ ਕੁਮਾਰ ਨੇ ਆਪਣੇ ਪੱਤਰ ਨੰਬਰ 2333-37 ਮਿਤੀ 22-6-22 ਅਨੁਸਾਰ ਮੁਅੱਤਲ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਤੋਂ ਗੈਂਗਸਟਰਾਂ ਨੇ ਮੰਗੀ ਲੱਖਾਂ ਦੀ ਫਿਰੌਤੀ


rajwinder kaur

Content Editor

Related News