ਪ੍ਰਵਾਸੀ ਔਰਤ ਵੱਲੋਂ ਹੰਗਾਮਾ, ਮਕਾਨ ਮਾਲਕ ''ਤੇ ਲਾਏ ਸਰੀਰਿਕ ਸ਼ੋਸ਼ਣ ਦੇ ਇਲਜ਼ਾਮ

Wednesday, Jul 17, 2024 - 02:41 PM (IST)

ਪ੍ਰਵਾਸੀ ਔਰਤ ਵੱਲੋਂ ਹੰਗਾਮਾ, ਮਕਾਨ ਮਾਲਕ ''ਤੇ ਲਾਏ ਸਰੀਰਿਕ ਸ਼ੋਸ਼ਣ ਦੇ ਇਲਜ਼ਾਮ

ਅੰਮ੍ਰਿਤਸਰ (ਗੁਰਪ੍ਰੀਤ)- ਮਾਮਲਾ ਅੰਮ੍ਰਿਤਸਰ ਦੇ ਗੋਲਡਨ ਐਵੀਨਿਊ ਇਲਾਕੇ ਤੋਂ ਖ਼ਬਰ ਸਾਹਮਣੇ ਆਇਆ ਹੈ, ਜਿਥੇ ਇਕ ਫੁਲਾ ਦੇਵੀ ਨਾਮ ਦੀ ਪ੍ਰਵਾਸੀ ਔਰਤ ਨੇ ਕੰਤ ਲਾਲ ਯਾਦਵ ਨਾਮ ਦੇ ਵਿਅਕਤੀ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਮੈਨੂੰ ਵਰਗਲਾ ਕੇ ਮੇਰੇ ਪਤੀ ਨਾਲ ਸੰਬੰਧ ਤੁੜਵਾ ਕੇ ਆਪਣੇ ਘਰ ਲੈ ਆਇਆ ਹੈ। ਉਸ ਨੇ ਦੱਸਿਆ ਕਿ ਵਿਅਕਤੀ ਨੇ ਮੈਨੂੰ ਰੱਖਣ ਅਤੇ ਬੱਚੇ ਪਾਲਣ ਦਾ ਭਰੋਸਾ ਦੇ ਕੇ ਮੇਰੇ ਨਾਲ ਇਕ ਸਾਲ ਸਰੀਰਿਕ ਸੰਬਧ ਬਣਾਏ ਹਨ ਅਤੇ ਬਾਅਦ 'ਚ ਮੇਰੀ ਦੋ ਲੱਖ ਦੀ ਕਮੇਟੀ ਵੀ ਖਾ ਲਈ। 

ਇਹ ਵੀ ਪੜ੍ਹੋ-  ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮੌਕੇ 'ਤੇ ਮਾਰਿਆ ਛਾਪਾ, 10 ਗ੍ਰਿਫ਼ਤਾਰ

ਫੁਲਾ ਦੇਵੀ ਨੇ ਦੱਸਿਆ ਕਿ ਹੁਣ ਜਦੋਂ ਕੰਤ ਲਾਲ ਯਾਦਵ ਦਾ ਮਨ ਮੇਰੇ ਤੋਂ ਭਰ ਗਿਆ ਤਾਂ ਉਹ ਹੁਣ ਮੈਨੂੰ ਘਰੋਂ ਕੱਢ ਰਿਹਾ ਹੈ। ਉਸ ਨੇ ਕਿਹਾ ਇਸ ਬਾਰੇ ਮੈਂ ਸ਼ਿਕਾਇਤ ਪੁਲਸ ਨੂੰ ਦਰਜ ਕਰਵਾਈ ਹੈ ਪਰ ਪੁਲਸ ਨੇ ਮੇਰੀ ਕੋਈ ਸੁਣਵਾਈ ਨਾ ਕਰਦਿਆਂ ਕੰਤ ਲਾਲ ਯਾਦਵ ਕੋਲੋਂ ਪੈਸੇ ਖਾ ਕੇ ਕੋਈ ਕਾਰਵਾਈ ਨਹੀਂ ਕੀਤੀ । ਉਧਰ ਕੰਤ ਲਾਲ ਨੇ ਦੱਸਿਆ ਕਿ ਫੁਲਾ ਦੇਵੀ ਉਸ ਕੋਲ ਕਿਰਾਏ 'ਤੇ ਰਹਿੰਦੀ ਹੈ ਅਤੇ ਮਕਾਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮੇਰੇ 'ਤੇ ਝੂਠੇ ਇਲਜ਼ਾਮ ਲਗਾ ਰਹੀ ਹੈ ਜੋ ਕਿ ਸਭ ਬੇਬੁਨਿਆਦ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵਿਅਕਤੀ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਕਾਬੂ

ਇਸ ਮੌਕੇ ਕਾਂਗਰਸੀ ਮਹਿਲਾ ਆਗੂ ਨੀਲਮ ਸ਼ਰਮਾ ਨੇ ਦੱਸਿਆ ਕਿ ਫੁਲਾ ਮਨ ਘੜਤ ਕਹਾਣੀ ਬਣਾ ਰਹੀ ਹੈ। ਕੰਤ ਲਾਲ ਨੂੰ ਠੱਗਣ ਦੀ ਸਾਜਿਸ਼ ਰੱਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨੂੰ ਦੋ ਮਹੀਨੇ ਹੀ ਹੋਏ ਹਨ ਮਕਾਨ 'ਚ ਆਏ ਨੂੰ ਇਹ ਝੂਠ ਹੀ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ  ਗਰੀਬ ਦੀਆਂ ਨਜਾਇਜ਼ ਦਿਹਾੜੀਆਂ ਭੰਨ ਰਹੀ ਹੈ ਤੇ ਰੋਜ਼ ਇਹਨੂੰ ਥਾਣੇ ਵਿੱਚ ਲਿਜਾ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਹ ਸਿਰਫ ਕੰਤ ਲਾਲ ਕੋਲ ਪੈਸੇ ਭਾਲ ਰਹੀ ਹੈ।

ਇਹ ਵੀ ਪੜ੍ਹੋ- 15 ਦਿਨਾਂ ਤੋਂ ਲਾਪਤਾ ਪਤੀ ਦਾ ਲਾਲ-ਸੂਹੇ ਚੂੜੇ ਵਾਲੀ ਪਤਨੀ ਰੋ-ਰੋ ਕਰ ਰਹੀ ਇੰਤਜ਼ਾਰ, ਨਹੀਂ ਦੇਖ ਹੁੰਦਾ ਹਾਲ (ਵੀਡੀਓ)

ਇਸ ਸੰਬਧੀ ਜਦੋਂ ਪੁਲਸ ਜਾਂਚ ਅਧਿਕਾਰੀ ਇੰਚਾਰਜ ਮਹਿਲਾ ਕੌਸਲਿੰਗ ਸੈਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਉਕਤ ਔਰਤ ਦੀ ਦਰਖਾਸ਼ਤ 'ਤੇ ਦੋਵੇਂ ਧਿਰਾਂ ਦੀ ਗੱਲ ਸੁਣੀ ਹੈ। ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News