ਅੰਮ੍ਰਿਤਸਰ ਏਅਰਪੋਰਟ ''ਤੇ ਕਈ ਉਡਾਣਾਂ ਸਮੇਂ ਤੋਂ ਪਹਿਲਾਂ, ਕੁੱਝ ਲੇਟ

02/23/2020 1:47:20 AM

ਅੰਮ੍ਰਿਤਸਰ, (ਇੰਦਰਜੀਤ)— ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਸ਼ਨੀਵਾਰ ਕਈ ਉਡਾਣਾਂ ਸਮੇਂ ਤੋਂ ਪਹਿਲਾਂ ਪਹੁੰਚ ਗਈਆਂ, ਜਦੋਂਕਿ ਕੁੱਝ ਹੀ ਉਡਾਣਾਂ ਲੇਟ ਰਹੀਆਂ। ਸਿਰਫ ਇਕ ਉਡਾਣ ਹੀ ਸਮੇਂ ਦੇ ਮੁਤਾਬਕ ਪਹੁੰਚੀ। ਜਾਣਕਾਰੀ ਮੁਤਾਬਕ ਅਹਿਮਦਾਬਾਦ ਤੋਂ ਆਉਣ ਵਾਲੀ ਸਪਾਈਸਜੈੱਟ ਦੀ ਫਲਾਈਟ ਨੰ. 2931 ਆਪਣੇ ਸਮੇਂ ਤੋਂ 7 ਮਿੰਟ ਪਹਿਲਾਂ ਪਹੁੰਚੀ। ਮੁੰਬਈ ਤੋਂ ਆਉਣ ਵਾਲੀ ਏਅਰ ਇੰਡੀਆ ਦੀ ਫਲਾਈਟ ਨੰ. 469 ਆਪਣੇ ਨਿਰਧਾਰਿਤ ਸਮੇਂ ਤੋਂ 29 ਮਿੰਟ ਪਹਿਲਾਂ, ਤਾਸ਼ਕੰਦ ਦੀ ਉਜਬੇਕਿਸਤਾਨ ਦੀ ਫਲਾਈਟ ਨੰ. 423 ਸਮੇਂ ਤੋਂ 15 ਮਿੰਟ ਪਹਿਲਾਂ, ਦਿੱਲੀ ਤੋਂ ਆਉਣ ਵਾਲੀ ਵਿਸਥਾਰਿਆ ਏਅਰਲਾਈਨਜ਼ ਦੀ ਫਲਾਈਟ ਨੰ. 691 ਸਮੇਂ ਤੋਂ 9 ਮਿੰਟ ਲੇਟ, ਦੁਬਈ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਨੰ. 192 ਆਪਣੇ ਸਮੇਂ ਤੋਂ 19 ਮਿੰਟ ਲੇਟ, ਵਿਸਥਾਰਿਆ ਦੀ ਦਿੱਲੀ ਦੀ ਫਲਾਈਟ ਨੰ. 976 ਸਮੇਂ ਤੋਂ ਲੇਟ, ਸਪਾਈਸਜੈੱਟ ਦੀ ਮੁੰਬਈ ਤੋਂ ਆਉਣ ਵਾਲੀ ਫਲਾਈਟ ਨੰ. 6371 ਸਮੇਂ ਤੋਂ ਲੇਟ, ਸ਼ਾਰਜਾਹ ਦੀ ਇੰਡੀਗੋ ਦੀ ਫਲਾਈਟ ਨੰ. 48 ਸਮੇਂ ਤੋਂ 25 ਮਿੰਟ ਪਹਿਲਾਂ, ਸ਼੍ਰੀਨਗਰ ਦੀ ਇੰਡੀਗੋ ਦੀ ਫਲਾਈਟ ਨੰ. 478.20 ਮਿੰਟ ਪਹਿਲਾਂ, ਉਥੇ ਨਾਂਦੇੜ ਦੀ ਉਡਾਣ 1 ਮਿੰਟ ਪਹਿਲਾਂ ਸੀ। ਇਸ ਲੇਟ ਅਤੇ ਪਹਿਲਾਂ ਆ ਰਹੀਆਂ ਉਡਾਣਾਂ ਵਿਚ ਸਿਰਫ ਦੁਬਈ ਦੀ ਫਲਾਈਟ ਨੰ. ਐੱਸ. ਜੀ 56 ਆਪਣੇ ਸਮੇਂ ਅਨੁਸਾਰ 9.30 ਵਜੇ ਪਹੁੰਚੀ।


KamalJeet Singh

Content Editor

Related News