ਆੜਤੀ ਜਗਜੀਤ ਸਿੰਘ ਖੁਦਕੁਸ਼ੀ ਦਾ ਮਾਮਲਾ ਗਰਮਾਇਆ, ਰੋਸ ਵਜੋਂ ਘੁਮਾਣ ਰਿਹਾ ਮੁਕੰਮਲ ਬੰਦ

12/05/2019 6:00:22 PM

ਬਟਾਲਾ/ਘੁਮਾਣ (ਬੇਰੀ, ਸਰਬਜੀਤ)— ਆੜਤੀ ਜਗਜੀਤ ਸਿੰਘ ਘੁਮਾਣ ਖੁਦਕੁਸ਼ੀ ਕਾਂਡ ਦਾ ਮਾਮਲਾ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਕਸਬਾ ਘੁਮਾਣ ਦੇ ਸਮੂਹ ਵਸਨੀਕਾਂ ਨੇ ਪੀੜਤ ਪਰਿਵਾਰ ਦੇ ਹੱਕ 'ਚ ਨਿੱਤਰਦਿਆਂ ਇਨਸਾਫ ਦਿਵਾਉਣ ਲਈ ਘੁਮਾਣ ਨੂੰ ਮੁਕੰਮਲ ਬੰਦ ਕਰਦਿਆਂ ਸਮੁੱਚੇ ਬਾਜ਼ਾਰ ਬੰਦ ਰੱਖੇ। ਇਥੇ ਇਹ ਜ਼ਿਕਰਯੋਗ ਹੈ ਕਿ ਆੜਤੀ ਜਗਜੀਤ ਸਿੰਘ ਘੁਮਾਣ, ਜਿਸ ਨੇ ਪਿਛਲੇ ਦਿਨੀਂ ਬਿਆਸ ਦਰਿਆ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਭਾਵੇਂ ਪੁਲਸ ਨੇ ਜ਼ਿੰਮੇਵਾਰ ਸਬੰਧਤ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ ਪਰ ਅਧਿਕਾਰੀਆਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਪੀੜਤ ਪਰਿਵਾਰ 'ਚ ਪੁਲਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੱਜ ਜਿੱਥੇ ਘੁਮਾਣ ਦੇ ਸਾਰੇ ਬਾਜ਼ਾਰ ਬੰਦ ਰਹੇ, ਉਥੇ ਨਾਲ ਹੀ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਵੱਲੋਂ ਬਿਆਸ ਦਰਿਆ ਦੇ ਪੁਲ 'ਤੇ ਸਥਿਤ ਟਾਂਡਾ-ਗੁਰਦਾਸਪੁਰ ਰੋਡ 'ਤੇ ਅੱਜ ਦਿੱਤੇ ਗਏ ਧਰਨੇ 'ਚ ਸ਼ਾਮਲ ਹੋਣ ਲਈ ਮ੍ਰਿਤਕ ਆੜਤੀ ਜਗਜੀਤ ਸਿੰਘ ਦਾ ਭਰਾ ਸੁਖਜਿੰਦਰ ਸਿੰਘ ਲਾਲੀ, ਪਰਿਵਾਰਕ ਮੈਂਬਰਾਨ ਅਤੇ ਘੁਮਾਣ ਵਾਸੀ ਵੱਡੀ ਗਿਣਤੀ 'ਚ ਰਵਾਨਾ ਹੋ ਗਏ ਹਨ ਤਾਂ ਜੋ ਜਗਜੀਤ ਸਿੰਘ ਖੁਦਕੁਸ਼ੀ ਕਾਂਡ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਗ੍ਰਿਫਤਾਰੀ ਕਰਵਾ ਕੇ ਇਨਸਾਫ ਹਾਸਲ ਕੀਤਾ ਜਾ ਸਕੇ।

PunjabKesari
ਇਸ ਮੌਕੇ ਰਵਾਨਾ ਹੋਣ ਵਾਲਿਆਂ 'ਚ ਮ੍ਰਿਤਕ ਦੇ ਭਰਾ ਸੁਖਜਿੰਦਰ ਸਿੰਘ ਲਾਲੀ, ਮ੍ਰਿਤਕ ਦੇ ਸਪੁੱਤਰ ਅਵਨੀਤ ਸਿੰਘ ਨਾਲ ਹੋਰਨਾ ਤੋਂ ਇਲਾਵਾ ਕਸ਼ਮੀਰ ਸਿੰਘ ਬਰਿਆਰ, ਸਵਿੰਦਰ ਸਿੰਘ ਸੰਧਵਾਂ, ਪਰਮਿੰਦਰ ਸਿੰਘ ਪੱਡਾ, ਹਰਬੰਸ ਸਿੰਘ ਘੁਮਾਣ ਸਾਬਕਾ ਸਰਪੰਚ, ਬਲਜੀਤ ਸਿੰਘ ਆਦਿ ਘੁਮਾਣ ਵਾਸੀਆਂ ਦੇ ਨਾਂ ਵਰਣਯੋਗ ਹਨ।


shivani attri

Content Editor

Related News