ਮਜੀਠਾ ਵਾਸੀਆਂ ਵਲੋਂ ਅਕਾਲੀ ਦਲ ਬਾਦਲ ਦੇ ਹੱਕ ’ਚ ਦਿੱਤੇ ਗਏ ਫਤਵੇ ਲਈ ਹਮੇਸ਼ਾਂ ਰਿਣੀ ਰਹਾਂਗਾ: ਮਜੀਠੀਆ

2/20/2021 5:52:51 PM

ਮਜੀਠਾ  (ਸਰਬਜੀਤ ਵਡਾਲਾ):  ਪਿਛਲੇ ਦਿਨੀ ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਦੇ 13 ਵਿਚੋਂ 10 ਉਮੀਦਵਾਰਾਂ ਵਲੋਂ ਜੋ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਇਤਿਹਾਸਕ ਜਿੱਤ ਦਰਜ ਕੀਤੀ ਗਈ ਹੈ। ਜਿਨ੍ਹਾਂ ਵਿਚ ਤਰੁਨ ਕੁਮਾਰ ਅਬਰੋਲ, ਸਲਵੰਤ ਸਿੰਘ, ਪਿ੍ਰੰਸ ਨਈਅਰ, ਸੁਰਜੀਤ ਸਿੰਘ, ਮਨਜੀਤ ਕੌਰ, ਪਰਮਜੀਤ ਕੌਰ, ਦੇਸ ਰਾਜ ਭਗਤ, ਸੁਰਜੀਤ ਸਿੰਘ ਲਾਡੀ, ਸੁਮਨ ਅਤੇ ਪਰਮਜੀਤ ਕੌਰ ਆਦਿ ਨਵੇਂ ਚੁਣੇ ਕੌਂਸਲਰਾਂ ਵਲੋਂ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਪਿਛਲੇ ਸਮੇਂ ਲੰਘੀਆਂ ਸਰਪੰਚ, ਜ਼ਿਲ੍ਹਾਂ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਜਿਸ ਤਰ੍ਹਾਂ ਨਾਲ ਹਲਕੇ ਦੇ ਲੋਕਾਂ ਨੇ ਅਕਾਲੀ ਦਲ ਬਾਦਲ ਨੂੰ ਵੱਡੀ ਜਿੱਤ ਦਵਾਈ ਸੀ, ਉਸੇ ਤਰ੍ਹਾਂ ਨਾਲ ਕਸਬਾ ਮਜੀਠਾ ਦੇ ਲੋਕਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਦਵਾਕੇ ਇਹ ਗੱਲ ਇਕ ਵਾਰ ਮੁੜ ਸਾਬਤ ਕਰ ਦਿੱਤੀ ਹੈ ਕਿ ਲੋਕ ਅਕਾਲੀ ਦਲ ਬਾਦਲ ਨਾਲ ਚਟਾਨ ਵਾਂਗ ਖੜ੍ਹੇ ਹਨ।

ਇਹ ਵੀ ਪੜ੍ਹੋ:  ਰਿਸ਼ਤੇ ਹੋਏ ਤਾਰ-ਤਾਰ, ਸਕੇ ਭਰਾ ਵਲੋਂ ਨਲਕੇ ਦੀ ਹੱਥੀ ਮਾਰ ਕੇ ਭਰਾ ਦਾ ਕਤਲ

ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਕੀਤੀ ਗਈ ਧੱਕੇਸ਼ਾਹੀ ਤੇ ਗੁੰਡਾਗਰਦੀ ਦੇ ਬਾਵਜੂਦ ਲੋਕਾਂ ਨੇ ਪੰਜਾਬ ਅੰਦਰ ਸ਼੍ਰ੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਹੈ, ਉਸ ਤੋਂ ਇਹ ਗੱਲ ਸਾਬਤ ਹੋ ਗਈ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਮੁੱਖ ਮੁਕਾਬਲਾ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿਚ ਹੋਵੇਗਾ ਤੇ ਸੂਬੇ ਦੀ ਜਨਤਾ ਅਕਾਲੀ ਦਲ ਦੀ ਸਰਕਾਰ ਬਣਾਵੇਗੀ। ਮਜੀਠੀਆ ਨੇ ਅਖੀਰ ਵਿਚ ਕਿਹਾ ਕਿ ਕੈਪਟਨ ਵਲੋਂ ਲੋਕਾਂ ਨਾਲ ਕੀਤੇ ਗਏ ਝੂਠੇ ਵਾਅਦਿਆਂ ਦਾ ਹਿਸਾਬ ਸੂਬੇ ਦੀ ਜਨਤਾ ਪੰਜਾਂ ਸਾਲ ਬਾਅਦ 2022 ਦੀਆਂ ਚੋਣਾ ਮੌਕੇ ਲਵੇਗੀ। ਇਸ ਮੌਕੇ ਉਕਤ ਤੋਂ ਇਲਾਵਾ ਮੇਜਰ ਸ਼ਿਵੀ, ਰਕੇਸ਼ ਪਰਾਸ਼ਰ, ਗਗਨਦੀਪ ਭਕਨਾ, ਕਿਸਨ ਨਈਅਰ, ਮੁਖਵਿੰਦਰ ਸਿੰਘ, ਅਜੇ ਚੋਪੜਾ, ਸਾਰਜ ਗਿੱਲ, ਓਕਾਂਰ ਸਿੰਘ, ਬੱਬ ਕਹੇੜ, ਭਾਮੇਂ ਸ਼ਾਹ, ਮਨਪ੍ਰੀਤ ਉਪਲ ਆਦਿ ਤੋਂ ਇਲਾਵਾ ਬਹੁਤ ਸਾਰੇ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।    

ਇਹ ਵੀ ਪੜ੍ਹੋ:  ਸ਼ਰਮਨਾਕ ਹਾਰ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਭਾਜਪਾ ਦੇ ਮੰਡਲ ਪ੍ਰਧਾਨ ਨੇ ਦਿੱਤਾ ਅਸਤੀਫ਼ਾ


Shyna

Content Editor Shyna